Thursday, March 28, 2024

ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਦਾ ਜੀਨੀਅਸ ਪ੍ਰੀਖਿਆ ‘ਚ ਪ੍ਰਦਰਸ਼ਨ ਸ਼ਾਨਦਾਰ

ਭੀਖੀ, 23 ਜਨਵਰੀ (ਕਮਲ ਜ਼ਿੰਦਲ) – ਸਿੱਖਿਆ ਵਿਭਾਗ ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ ਵਲੋਂ ਕਰਵਾਈ ਗਈ ਜੀਨੀਅਸ ਮੇਨ ਪ੍ਰੀਖਿਆ ਦੇ ਨਤੀਜੇ ਅੱਜ ਐਲਾਨੇ ਗਏ।ਇਸ ਪ੍ਰੀਖਿਆ ਵਿੱਚ 39 ਵਿੱਦਿਆ ਮੰਦਰਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਹ ਬੜੇ ਮਾਣ ਦੀ ਗੱਲ ਹੈ ਕਿ ਇਸ ਦੂਸਰੇ ਪੜਾਅ ਦੀ ਪ੍ਰੀਖਿਆ ਵਿੱਚ 8ਵੀਂ ਜਮਾਤ ਦੀ ਵਿਦਿਆਰਥਣ ਅਨੰਨਿਆ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿਚੋਂ ਪਹਿਲਾ ਅਤੇ 12ਵੀਂ ਕਾਮਰਸ ਜਮਾਤ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ 8ਵੀਂ ਜਮਾਤ ਦੇ ਵਿਦਿਆਰਥੀ ਪਰਿਆਂਸ਼ ਅਤੇ ਹੇਜ਼ਲ ਨੇ ਦੂਸਰਾ ਤੇ ਤੀਸਰਾ ਸਥਾਨ, 10ਵੀਂ ਜਮਾਤ ਦੀ ਵਿਦਿਆਰਥਣ ਪ੍ਰਾਚੀ ਜ਼ਿੰਦਲ ਤੇ 12ਵੀਂ ਕਾਮਰਸ ਦੇ ਵਿਦਿਆਰਥੀ ਸਨਮਪ੍ਰੀਤ ਸਿੰਘ ਨੇ ਪੂਰੇ ਪੰਜਾਬ ਵਿਚੋਂ ਦੂਸਰਾ ਅਤੇ 12ਵੀਂ ਕਾਮਰਸ ਦੀ ਵਿਦਿਆਰਥਣ ਯਸ਼ਿਕਾ ਗਰਗ ਤੇ 12ਵੀਂ ਵਿਗਿਆਨ ਜਮਾਤ ਦੀ ਵਿਦਿਆਰਥਣ ਯਸ਼ਿਕਾ ਰਾਣੀ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਹਨਾਂ ਸਾਰੇ ਵਿਦਿਆਰਥੀਆਂ ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਕੇ ਨਕਦ ਪੁਰਸਕਾਰ ਦੀ ਰਾਸ਼ੀ ਵੀ ਪ੍ਰਾਪਤ ਕੀਤੀ।
8ਵੀਂ ਜਮਾਤ ਦੀ ਵਿਦਿਆਰਥਣ ਅਨੰਨਿਆ ਅਤੇ ਪਰਿਆਂਸ਼, 12ਵੀਂ ਕਾਮਰਸ ਦੇ ਵਿਦਿਆਰਥੀ ਸਨਮਪ੍ਰੀਤ ਸਿੰਘ. ਜਸ਼ਨਪ੍ਰੀਤ ਕੌਰ, ਅਤੇ ਯਸ਼ਿਕਾ ਗਰਗ ਨੇ ਨਕਦ ਪੁਰਸਕਾਰ ਰਾਸ਼ੀ ਦੇ ਰੂਪ ਵਿੱਚ 5100/- ਰੁ. ਅਤੇ 8ਵੀਂ ਜਮਾਤ ਵਿੱਚ 18 ਵਿਦਿਆਰਥੀ, 10ਵੀਂ ਜਮਾਤ ਵਿੱਚ 10 ਵਿਦਿਆਰਥੀ, 12ਵੀਂ ਕਾਮਰਸ ਵਿੱਚ 8 ਵਿਦਿਆਰਥੀ ਅਤੇ 12ਵੀਂ ਵਿਗਿਆਨ ਵਿੱਚ 3 ਵਿਦਿਆਰਥੀਆਂ ਨੇ 500/- ਰੁ. ਪ੍ਰਾਪਤ ਕੀਤੇ।ਪ੍ਰਾਂਤ ਸੰਗਠਨ ਮੰਤਰੀ ਰਜਿੰਦਰ ਕੁਮਾਰ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।
ਇਹਨਾਂ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਸੀਨੀਅਰ ਉਪ ਪ੍ਰਧਾਨ ਤੇਜਿੰਦਰਪਾਲ ਜਿੰਦਲ, ਬ੍ਰਿਜ਼ ਲਾਲ, ਉਪ ਪ੍ਰਧਾਨ ਪਰਸ਼ੋਤਮ ਮੱਤੀ, ਮੈਨੇਜਰ ਅੰਮ੍ਰਿਤ ਲਾਲ, ਮੈਂਬਰ ਮਨੋਜ ਕੁਮਾਰ, ਅਸ਼ੋਕ ਜੈਨ, ਮੱਖਣ ਲਾਲ, ਨਰਿੰਦਰ ਸਿੰਘ, ਰਜਿੰਦਰ ਕੁਮਾਰ, ਰਕੇਸ਼ ਕੁਮਾਰ ਅਤੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਅਤੇ ਸਾਰੇ ਅਧਿਆਪਕਾਂ ਨੇ ਮੁਬਾਰਕਬਾਦ ਦਿੱਤੀ।ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਸਾਰੇ ਵਿਦਿਆਰਥੀਆਂ ਨੂੰ ਅਜਿਹੇ ਇਮਿਤਿਹਾਨ ਦਿੰਦੇ ਰਹਿਣ ਲਈ ਪ੍ਰੇਰਿਤ ਕੀਤਾ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …