Friday, February 3, 2023

ਕਹਾਣੀਕਾਰ ਸੁਖਜੀਤ ਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਣ ‘ਤੇ ਲੇਖਕ ਮੰਚ ਵਲੋਂ ਮੁਬਾਰਕਾਂ

ਸਮਰਾਲਾ, 25 ਜਨਵਰੀ (ਇੰਦਰਜੀਤ ਸਿੰੰਘ ਕੰਗ) – ਸਾਹਿਤ ਅਕੈਡਮੀ ਜੋ ਹਰੇਕ ਸਾਲ ਪੂਰੇ ਭਾਰਤ ਵਿੱਚੋਂ ਵੱਖ-ਵੱਖ ਭਸ਼ਾਵਾਂ ਦੇ ਲੇਖਕਾਂ ਨੂੰ ਪੁਰਸਕਾਰ ਨਾਲ ਨਿਵਾਜ਼ਦੀ ਹੈ, ਇਸ ਵਾਰ ਪੰਜਾਬੀ ਭਾਸ਼ਾ ਵਿੱਚੋਂ ਇਹ ਇਨਾਮ ਸਮਰੱਥ ਕਥਾਕਾਰ ਸੁਖਜੀਤ ਦੀ ਪੁਸਤਕ ‘ਮੈਂ ਅਯਨਘੋਸ਼ ਨਹੀਂ ਹਾਂ’ ਨੂੰ ਮਿਲਣ ਦਾ ਮਾਣ ਪ੍ਰਾਪਤ ਹੋਇਆ ਹੈ, ਜੋ ਕਿ ਪੰਜਾਬੀ ਸਾਹਿਤ ਜਗਤ ਲਈ ਬਹੁਤ ਹੀ ਮਾਣ ਤੇ ਖੁਸ਼ੀ ਵਾਲੀ ਗੱਲ ਹੈ।ਇਹ ਪ੍ਰਗਟਾਵਾ ਲੇਖਕ ਮੰਚ (ਰਜਿ:) ਸਮਰਾਲਾ ਦੇ ਪ੍ਰਧਾਨ ਮਾ. ਤਰਲੋਚਨ ਸਿੰਘ ਸਮਰਾਲਾ ਨੇ ਮੀਟਿੰਗ ਉਪਰੰਤ ਕੀਤਾ।ਉਨ੍ਹਾਂ ਕਹਾਣੀਕਾਰ ਸੁਖਜੀਤ ਨੂੰ ਸਮੁੱਚੇ ਮੰਚ ਵਲੋਂ ਵਧਾਈ ਦਿੱਤੀ ਅਤੇ ਉਹਨਾਂ ਦੀ ਕਲਮ ਤੋਂ ਹੋਰ ਵਧੇਰੇ ਸਸ਼ਕਤ ਰਚਨਾਵਾਂ ਦੀ ਉਮੀਦ ਜ਼ਾਹਿਰ ਕੀਤੀ ਹੈ।
ਮੀਟਿੰਗ ਵਿੱਚ ਲੇਖਕ ਮੰਚ (ਰਜਿ.) ਸਮਰਾਲਾ ਦੇ ਪਹਿਲੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਬਾਰ ਐਸੋਸੀਏਸ਼ਨ ਸਮਰਾਲਾ ਦਾ ਪ੍ਰਧਾਨ ਬਣਨ ‘ਤੇ ਮੁਬਾਰਕਬਾਦ ਦਿੰਦਿਆਂ ਇਸ ਦੂਜ਼ੀ ਪਾਰੀ ਨੂੰ ਵੀ ਪਹਿਲਾਂ ਵਾਂਗ ਸਫ਼ਲਤਾ ਪੂਰਵਕ ਨਿਭਾਉਣ ਦੀ ਕਾਮਨਾ ਕੀਤੀ।ਪਰਿਵਾਰਕ ਖੁਸ਼ੀਆਂ ਦੇ ਮਾਮਲੇ ਵਿੱਚ ਪ੍ਰਸਿੱਧ ਗੀਤਕਾਰ ਹਰਬੰਸ ਮਾਲਵਾ ਨੂੰ ‘ਦਾਦਾ ਜੀ’ ਬਣਨ ’ਤੇ ਸਾਰੇ ਹਾਜ਼ਰ ਸਾਹਿਤਕਾਰਾਂ ਨੇ ਵਧਾਈ ਦਿੱਤੀ ਤੇ ਪੋਤਰੇ ਦੀ ਲੰਬੀ ਆਯੁ ਤੇ ਤੰਦਰੁਸਤੀ ਲਈ ਦੁਆ ਕੀਤੀ। ਹਰਬੰਸ ਮਾਲਵਾ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।
ਮੀਟਿੰਗ ਵਿੱਚ ਸ਼੍ਰੋਮਣੀ ਬਾਲ ਸਾਹਿਤ ਲੇਖਕ ਕਮਲਜੀਤ ਨੀਲੋਂ, ਕਹਾਣੀਕਾਰ ਦਲਜੀਤ ਸਿੰਘ ਸ਼ਾਹੀ, ਡਾ. ਪਰਮਿੰਦਰ ਸਿੰਘ ਬੈਨੀਪਾਲ, ਮੈਨੇਜਰ ਕਰਮ ਚੰਦ ਤੇ ਕਮਲਜੀਤ ਬਾਸੀ, ਹਰਬੰਸ ਮਾਲਵਾ, ਰੁਪਿੰਦਰਪਾਲ ਸਿੰਘ ਗਿੱਲ ਜੰਡਿਆਲੀ ਆਦਿ ਹਾਜ਼ਰ ਸਨ।

Check Also

ਸਰਕਾਰੀ ਸੀਨੀ./ ਸੈਕੰ. ਸਕੁਲ (ਲੜਕੇ) ਸਮਰਾਲਾ ਵਿਖੇ ਸੈਸ਼ਨ 2023-24 ਲਈ ਦਾਖ਼ਲਾ ਮੁਹਿੰਮ ਦਾ ਆਗਾਜ਼

ਸਮਰਾਲਾ, 2 ਫਰਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ …