Friday, March 29, 2024

ਬੈਸਟ ਫਿਜ਼ਿਕ ਅੰਤਰ-ਵਿਭਾਗੀ ਮੁਕਾਬਲਿਆਂ `ਚ ਗੁਰਸ਼ਰਨਜੀਤ ਸਿੰਘ ਨੂੰ ਐਲਾਨਿਆ ਮਿਸਟਰ ਜੀ.ਐਨ.ਡੀ.ਯੂ

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਪਿਛਲੇ ਸਮੇਂ ਤੋਂ ਕੀਤੀ ਜਾ ਰਹੀ ਮਿਹਨਤ ਦੇ ਪ੍ਰਦਰਸ਼ਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਫਿਟ ਇੰਡੀਆ ਪ੍ਰੋਗਰਾਮ ਤਹਿਤ ਬੈਸਟ ਫਿਜ਼ਿਕ ਅੰਤਰ ਵਿਭਾਗੀ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਆਰਕੀਟੈਕਚਰ ਵਿਭਾਗ ਦੇ ਗੁਰਸ਼ਰਨਜੀਤ ਸਿੰਘ ਦੀ ਚੰਗੀ ਸਰੀਰਿਕ ਬਣਤਰ ਵੇਖਦਿਆਂ ਉਸ ਨੂੰ ਮਿਸਟਰ ਜੀ.ਐਨ.ਡੀ.ਯੂ ਐਲਾਨਿਆ ਗਿਆ।
ਨਤਿਜੀਆਂ ਬਾਰੇ ਦਸਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਦੇ ਟੀਚਰ ਇੰਚਾਰਜ, ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਫਿਟ ਇੰਡੀਆ ਪ੍ਰੋਗਰਾਮ ਆਫ ਇੰਡੀਆ ਦੇ ਨੋਡਲ ਅਫਸਰ, ਡਾ. ਅਮਨਦੀਪ ਸਿੰਘ ਨੇ ਕਿਹਾ ਕਿ 60 ਕਿਲੋਗ੍ਰਾਮ ਭਾਰ ਤੱਕ ਦੇ ਵਰਗ ਵਿੱਚ ਪਹਿਲਾ ਸਥਾਨ- ਕੰਪਿਊਟਰ ਇੰਜੀਨਿਅਰਿੰਗ ਤੋਂ ਪਾਹੁਲ ਪ੍ਰੀਤ ਸਿੰਘ, ਦੂਸਰਾ ਸਥਾਨ- ਸਿਵਲ ਇੰਜੀਨਿਅਰਿੰਗ ਤੋਂ ਲਖਵਿੰਦਰ ਕੁਮਾਰ ਅਤੇ ਤੀਜਾ ਸਥਾਨ ਯੂਨੀਵਰਸਿਟੀ ਬਿਜ਼ਨੈਸ ਸਕੂਲ ਤੋਂ ਪ੍ਰਣਵ ਅਗਰਵਾਲ ਨੇ ਹਾਸਲ ਕੀਤਾ।60 ਤੋਂ 65 ਕਿਲੋ ਭਾਰ ਵਰਗ ਵਿੱਚ ਆਰਕੀਟੈਕਚਰ ਵਿਭਾਗ ਤੋਂ ਮੁਕੁਲ ਚੱਢਾ ਨੇ ਪਹਿਲਾ; ਇਸੇ ਵਿਭਾਗ ਤੋਂ ਰਾਹੁਲ ਦਤਿਆਲ ਨੇ ਦੂਜਾ ਅਤੇ ਹੋਟਲ ਮੈਨੇਜਮੈਂਟ ਤੋਂ ਸੈਮ ਬੇਦੀ ਨੇ ਤੀਜਾ ਸਥਾਨ ਹਾਸਲ ਕੀਤਾ।65 ਕਿਲੋ ਤੋਂ 70 ਕਿਲੋਗ੍ਰਾਮ ਦੇ ਵਰਗ ਵਿੱਚ ਖੇਤੀਬਾੜੀ ਵਿਭਾਗ ਤੋਂ ਗੁਰਸ਼ਰਨਜੀਤ ਸਿੰਘ ਨੇ ਪਹਿਲਾ, ਜੀ.ਐਨ.ਡੀ.ਯੂ ਮਿਆਸ ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਰਾਜ ਬੱਲਵ ਪ੍ਰਧਾਨ ਨੇ ਦੂਜਾ ਅਤੇ ਕਾਨੂੰਨ ਵਿਭਾਗ ਤੋਂ ਸਤਪੁਰਖਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।70 ਕਿਲੋ ਤੋਂ ਉਪਰ ਭਾਰ ਵਰਗ ਵਿੱਚ ਸਮਾਜ ਵਿਗਿਆਨ ਤੋਂ ਸਪਰਸ਼ ਅਰੋੜਾ ਨੇ ਪਹਿਲਾ, ਯੂਨੀਵਰਸਿਟੀ ਬਿਜ਼ਨਸ ਸਕੂਲ ਤੋਂ ਅਭਿਸ਼ੇਕ ਅਰੋੜਾ ਨੇ ਦੂਜਾ ਅਤੇ ਸਿਵਲ ਇੰਜੀਨਿਅਰਿੰਗ ਤੋਂ ਪ੍ਰਾਂਸ਼ੂ ਰਾਣਾ ਨੇ ਤੀਜਾ ਸਥਾਨ ਹਾਸਲ ਕੀਤਾ।
ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਤਕਸੀਮ ਕਰਦਿਆਂ ਉਨ੍ਹਾਂ ਵਧਾਈ ਦਿੱਤੀ ਅਤੇ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ।ਉਨ੍ਹਾਂ ਨਾਲ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਮੁਖੀ, ਡਾ. ਅਸ਼ਵਨੀ ਲੁਥਰਾ, ਡਾ. ਅਮਨਦੀਪ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਦੇ ਨਿਰਦੇਸ਼ਾਂ `ਤੇ ਕਰਵਾਈਆਂ ਇਨ੍ਹਾਂ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਵਿਭਾਗਾਂ ਦੇ ਲੜਕਿਆਂ ਨੇ ਆਪਣੀ ਸਰੀਰਿਕ ਬਣਤਰ ਦਾ ਪ੍ਰਦਰਸ਼ਨ ਕੀਤਾ ਜਿਨ੍ਹਾਂ ਵਿਚ 57 ਲੜਕੇ ਸ਼ਾਮਿਲ ਸਨ।

 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …