Sunday, April 2, 2023

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ.ਟੀ ਰੋਡ ਵਿਖੇ ਬਸੰਤ ਵਿਚਾਰ ਗੋਸ਼ਟੀ’ ਆਯੋਜਿਤ

ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਮੁਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਪ੍ਰੋ. ਹਰੀ ਸਿੰਘ ਦੇ ਵਿਸ਼ੇਸ਼ ਉਪਰਾਲੇ ਸਦਕਾ ‘ਬਸੰਤ ਵਿਚਾਰ ਗੋਸ਼ਟੀ’ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਦਾ ਵਿਸ਼ਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਸੰਤ ਰਾਗ ਦੀ ਆਰੰਭਤਾ ਅਤੇ ਸੰਪੂਰਨਤਾ ਤੱਕ ਦੀ ਮਰਿਆਦਾ ਦੇ ਨਾਲ-ਨਾਲ ਬਸੰਤ ਰਾਗ ਦੇ ਪ੍ਰਕਾਰ ਅਤੇ ਗਾਇਨ ਵਿਧੀ ਉਪਰ ਵਿਚਾਰ ਵਟਾਂਦਰਾ ਕਰਨਾ ਸੀ।ਸੰਗੀਤ ਵਿਭਾਗ ਦੇ ਮੁਖੀ ਸ਼੍ਰੀਮਤੀ ਪ੍ਰਭਜੋਤ ਕੌਰ ਅਤੇ ਸਮੂਹ ਸੰਗੀਤ ਅਧਿਆਪਕ ਸਾਹਿਬਾਨ ਦੁਆਰਾ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸਮਾਗਮ ਵਿਚ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਵਿਸ਼ੇਸ਼ ਤੌਰ ‘ਤੇ ਹਾਜਰੀ ਭਰੀ।ਸਮਾਗਮ ਦੀ ਆਰੰਭਤਾ ਸਕੂਲ ਕੀਰਤਨ ਟੀਮ ਵਲੋਂ ‘ਦੇਹਿ ਸਿਵਾ ਬਰ ਮੋਹਿ ਇਹੈ’ ਸ਼ਬਦ ਗਾਇਨ ਨਾਲ ਕੀਤੀ ਗਈ।ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਆਪਣੀ ਭਾਰਤ ਫੇਰੀ ‘ਤੇ ਆਏ ਪ੍ਰਤਾਪ ਬ੍ਰਦਰਜ਼ ਯੂ.ਐਸ.ਏ ਵਾਲਿਆਂ ਨੇ ਸੈਮੀਨਾਰ ਵਿੱਚ ਸ਼ਾਮਲ ਸੰਗੀਤ ਅਧਿਆਪਕਾਂ ਨੂੰ ਬਸੰਤ ਰਾਗ ਗਾਇਨ ਕਰਨ ਦੇ ਤਰੀਕੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਪਰੰਪਰਾ ਤੋਂ ਜਾਣੂ ਕਰਵਾਇਆ।ਉਨ੍ਹਾਂ ਵਲੋਂ ਇਸ ਮੌਕੇ ਰਾਗ ਬਸੰਤ ਦਾ ਗਾਇਨ ਵੀ ਕੀਤਾ ਗਿਆ।ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪ੍ਰੋ. ਹਰੀ ਸਿੰਘ, ਨਵਤੇਜ ਸਿੰਘ ਨਾਰੰਗ, ਡਾ: ਸੂਬਾ ਸਿੰਘ, ਮੈਨੇਜਰ ਸਕੂਲ ਰਬਿੰਦਰਬੀਰ ਸਿੰਘ ਭੱਲਾ, ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਅਤੇ ਹੋਰ ਹਾਜ਼ਰ ਮੈਂਬਰ ਸਾਹਿਬਾਨ ਵਲੋਂ ਪ੍ਰਤਾਪ ਬ੍ਰਦਰਜ਼ ਯੂ.ਐਸ.ਏ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।ਸੈਮੀਨਾਰ ਵਿਚ ਜੀ.ਟੀ ਰੋਡ ਸਕੂਲ ਦੀ ਸੰਗੀਤ ਵਿਭਾਗ ਦੀ ਮੁਖੀ ਸ਼੍ਰੀਮਤੀ ਪ੍ਰਭਜੋਤ ਕੌਰ ਦੁਆਰਾ ਬਸੰਤ ਵਿਚਾਰ ਗੋਸ਼ਟੀ ‘ਤੇ ਪਰਚਾ ਪੜ੍ਹਿਆ ਗਿਆ ।
ਪ੍ਰੋਗਰਾਮ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪ੍ਰੋ. ਹਰੀ ਸਿੰਘ, ਨਵਤੇਜ ਸਿੰਘ ਨਾਰੰਗ, ਡਾ: ਸੂਬਾ ਸਿੰਘ, ਮੈਨੇਜਰ ਸਕੂਲ ਰਬਿੰਦਰਬੀਰ ਸਿੰਘ ਭੱਲਾ, ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ, ਗੁਰਚਰਨ ਸਿੰਘ ਘਰਿੰਡਾ, ਸਮੂਹ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸੰਗੀਤ ਅਧਿਆਪਕਾਂ ਨੇ ਹਾਜ਼ਰੀ ਭਰੀ।ਸੰਗੀਤ ਅਧਿਆਪਕਾਂ ਲਈ ਇਹ ਪ੍ਰੋਗਰਾਮ ਲਾਹੇਵੰਦਾ ਰਿਹਾ।

 

Check Also

ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ 2 ਅਪ੍ਰੈਲ ਨੂੰ

ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ …