Tuesday, April 16, 2024

ਰੈਡ ਕਰਾਸ ਦਫਤਰ ਦੇ ਬਾਹਰ ਲੱਗੇ ਪੰਘੂੜੇ ਵਿੱਚ ਆਈ ਨੰਨ੍ਹੀ ਪਰੀ

ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸਾਸਨ ਅੰਮ੍ਰਿਤਸਰ ਵਲੋਂ ਜਿਲ੍ਹਾ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ 1/1/2008 ਤੋਂ ਪੰਘੂੜਾ ਸਕੀਮ ਅਧੀਨ ਰੈਡ ਕਰਾਸ ਦਫਤਰ ਦੇ ਬਾਹਰ ਇੱਕ ਪੰਘੂੜਾ“ ਸਥਾਪਿਤ ਕੀਤਾ ਗਿਆ ਹੈ, ਕੋਈ ਵੀ ਲਵਾਰਸ ਅਤੇ ਪਾਲਣ ਪੋਸਣ ਤੋਂ ਅਸਮਰਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿੱਚ ਰੱਖ ਸਕਦੇ ਹਨ।ਜੇਕਰ ਕਿਸੇ ਨੇ ਬੱਚਾ ਗੋਦ ਲੈਣਾ ਹੋਵੇ ਤਾਂ ਉਹ ਆਨਲਾਈਨ ਵੈਬਸਾਈਟ www.cara.nic.in ਰਾਹੀਂ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
24 ਜਨਵਰੀ 2023 ਨੂੰ ਸਵੇਰੇ 6.15 ਵਜੇ ਇਕ ਨਵਜ਼ੰਮੀ ਬੱਚੀ ਪੰਘੂੜੇ ਵਿੱਚ ਪਾਪਤ ਹੋਈ ਹੈ।ਇਸ ਬੱਚੀ ਦੇ ਆਉਣ ਨਾਲ ਇਸ ਸਕੀਮ ਅਧੀਨ ਹੁਣ ਤੱਕ ਬੱਚਿਆ ਦੀ ਗਿਣਤੀ 189 ਤੱਕ ਹੋ ਗਈ ਹੈ।ਇਸ ਬੱਚੀ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵਨਿਊ ਤੋਂ ਕਰਵਾਇਆ ਗਿਆ ਹੈ ਅਤੇ ਇਸ ਵੇਲੇ ਬੱਚੀ ਬਿਲਕੁੱਲ ਤੰਦਰੁਸਤ ਹੈ।ਇਸ ਲਈ ਇਸ ਬੱਚੀ ਨੂੰ ਪਾਲਣ ਪੋਸਣ ਅਤੇ ਕਾਨੂੰਨੀ ਅਡਾਪਸਨ ਹਿੱਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਸਰਕਾਰ ਵਲੋਂ ਨਿਰਧਾਰਤ ਸੰਸਥਾ ਵਿਖੇ ਭੇਜਿਆ ਜਾਵੇਗਾ।ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵਲੋਂ ਨਿਰਧਾਰਤ ਪ੍ਰਕਿਰਿਆ ਪਰੀ ਕਰਨ ਉਪਰੰਤ ਸੰਸਥਾ ਵਲੋਂ ਇਸ ਦੀ ਲੋੜਵੰਦ ਪਰਿਵਾਰ ਨੂੰ ਅਡਾਪਸਨ ਕਰਵਾ ਦਿੱਤੀ ਜਾਵੇਗੀ ।
ਅੱਜ 29/1/2023 ਨੂੰ ਡਾ: ਗੁਰਪ੍ਰੀਤ ਕੋਰ ਜੋਹਲ ਸੂਦਨ ਚੇਅਰਪਸਨ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਬੱਚੀ ਨੂੰ ਪੰਘੂੜੇ ਵਿੱਚ ਪਾਪਤ ਕੀਤਾ ਅਤੇ ਕਾਰਾ ਸਕੀਮ ਅਧੀਨ ਸਵਾਮੀ ਗੰਗਾ ਨੰਦਾ ਭੂਰੀ ਵਾਲੇ ਫਾਊਡੇਸਨ ਧਾਮ ਤਲਵੰਡੀ ਖੁਰਦ ਲੁਧਿਆਣਾ ਭੇਜਣ ਦੀ ਪਰਕ੍ਰਿਆ ਪੂਰੀ ਕੀਤੀ।ਇਸ ਸਕੀਮ ਅਧੀਨ ਹੁਣ ਤੱਕ 158 ਲੜਕੀਆਂ ਅਤੇ 31 ਲੜਕੇ ਆ ਚੁੱਕੇ ਹਨ।ਇਸ ਮੌਕੇ ਅਸੀਸਇੰਦਰ ਸਿੰਘ, ਕਾਰਜ਼ਕਾਰੀ ਸਕੱਤਰ ਰੈਡ ਕਰਾਸ ਸੋਸਾਇਟੀ ਅਤੇ ਹੋਰ ਰੈਡ ਕਰਾਸ ਸਟਾਫ ਮੈਂਬਰ ਵੀ ਮੌਜ਼ੂਦ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …