Friday, April 19, 2024

ਬਜ਼ੁਰਗਾਂ ਦੇ ਮਹੀਨੇਵਾਰ ਜਨਮ ਦਿਨ ਬਣਾਉਣ ਮੌਕੇ ਵਿਸ਼ਾਲ ਸਨਮਾਨ ਸਮਾਰੋਹ

ਸੰਗਰੂਰ, 31 ਜਨਵਰੀ (ਜਗਸੀਰ ਲੌਂਗੋਵਾਲ) – ਬਜ਼ੁਰਗਾਂ ਦੀ ਭਲਾਈ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਬਨਾਸਰ ਬਾਗ ਸਥਿਤ ਦਫਤਰ ਵਿਖੇ ਜਨਵਰੀ ਮਹੀਨੇ ਵਾਲੇ ਸੰਸਥਾ ਮੈਬਰਾਂ ਦੇ ਜਨਮ ਦਿਨ ਸਬੰਧੀ ਵਿਸ਼ੇਸ਼ ਸਨਮਾਨ ਸਮਾਰੋਹ ਸੰਸਥਾ ਪ੍ਧਾਨ ਪਾਲਾ ਮੱਲ ਸਿੰਗਲਾ ਦੀ ਪ੍ਧਾਨਗੀ ਹੇਠ ਹੋਇਆ।ਉਨ੍ਹਾਂ ਦੇ ਨਾਲ ਵਰਿੰਦਰ ਕੁਮਾਰ ਮਹਾਸ਼ਾ ਪ੍ਰਿੰਸੀਪਲ ਮਲਕੀਤ ਸਿੰਘ ਖਟੜਾ, ਮੱਘਰ ਸਿੰਘ ਸੋਹੀ, ਪੇ੍ਮ ਚੰਦ ਗਰਗ, ਰਾਜ ਕੁਮਾਰ ਗਰਗ ਅਤੇ ਸ੍ਰੀਮਤੀ ਸੰਤੋਸ਼ ਆਨੰਦ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ।ਸਟੇਜ਼ ਸੰਚਾਲਨ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਨੇ ਕੀਤਾ।ਅਕਾਲ ਚਲਾਣਾ ਕਰ ਚੁੱਕੇ ਸੰਸਥਾ ਦੇ ਮੈੱਬਰਾਂ ਨੂੰ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਗਈ।ਗੁਰਿੰਦਰਜੀਤ ਸਿੰਘ ਵਾਲੀਆ ਨੇ ਸਵਾਗਤੀ ਸ਼ਬਦ ਕਹੇ।ਡਾ. ਮਲਕੀਤ ਸਿੰਘ ਨੇ ਬਜੁਰਗਾਂ ਨਾਲ ਤੰਦਰੁਸਤ ਤੇ ਖੁਸ਼ੀ ਭਰਪੂਰ ਪਰਿਵਾਰਕ ਜੀਵਨ ਜਿਊਣ ਬਾਰੇ ਨੁਕਤੇ ਸਾਂਝੇ ਕੀਤੇ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸੰਤ ਅਤਰ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਤੇ ਸੰਤ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ।ਵਰਿੰਦਰ ਕੁਮਾਰ ਮਹਾਸ਼ਾ ਚੇਅਰਮੈਨ ਅਨੀਕੇਤ ਸਿਹਤ ਭਲਾਈ ਐਸੋਸੀਏਸ਼ਨ ਨੇ ਸੰਸਥਾ ਵਲੋਂ ਬਜ਼ੁਰਗਾਂ ਦੀ ਭਲਾਈ ਤੇ ਤੰਦਰੁਸਤੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਨਾਂ ਦੱਸਿਆ ਕਿ ਮੇਦਾਂਤਾ ਹਸਪਤਾਲ ਗੁੜਗਾਉਂ ਦੇ ਸਹਿਯੋਗ ਨਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਸੰਗਰੂਰ ਵਿਖੇ 19 ਮਾਰਚ ਨੂੰ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।
ਕੁਲਵੰਤ ਸਿੰਘ ਅਕੋਈ ਨੇ 12 ਫਰਵਰੀ ਨੂੰ ਸੰਸਥਾ ਦਫ਼ਤਰ ਵਿਖੇ ਲਗਾਏ ਜਾ ਰਹੇ ਕੈਂਸਰ ਜਾਗਰੂਕਤਾ ਕੈਂਪ ਬਾਰੇ ਜਾਣਕਾਰੀ ਦਿੱਤੀ।ਗੁਰਮੀਤ ਸਿੰਘ, ਜਗਜੀਤ ਇੰਦਰ ਸਿੰਘ ਨੇ ਗੀਤ, ਕਵਿਤਾਵਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਪ੍ਧਾਨ ਪਾਲਾ ਮੱਲ ਸਿੰਗਲਾ ਪ੍ਰਧਾਨ ਦੀ ਗਰੀਨ ਪੰਜਾਬ ਸੁਸਾਇਟੀ ਨੇ ਜਨਮ ਦਿਨ ਵਾਲੇ ਮੈਂਬਰਾਂ ਨੂੰ ਵਧਾਈਆਂ ਅਤੇ ਉਨਾਂ ਦੀ ਚੰਗੀ ਸਿਹਤ ਤੇ ਸੁੱਖ ਸ਼ਾਂਤੀ ਵਾਲੇ ਜੀਵਨ ਦੀ ਕਾਮਨਾ ਕੀਤੀ।ਆਪ ਨੇ ਸੰਸਥਾ ਨੂੰ ਸਹਾਇਤਾ ਦੇਣ ਵਾਲੇ ਵਿਸੇਸ਼ ਦਾਨੀਆਂ ਦਾ ਧੰਨਵਾਦ ਕੀਤਾ।
ਉਪਰੰਤ ਹੋਏ ਸਨਮਾਨ ਸਮਾਰੋਹ ਦੌਰਾਨ ਜਨਮ ਦਿਨ ਵਾਲੇ ਪਰਿਵਾਰਾਂ ਨਾਲ ਸ਼ਾਮਲ ਹੋਏ ਮੈਂਬਰਾਂ ਹਰੀਦਾਸ ਸ਼ਰਮਾ, ਨੰਦ ਲਾਲ, ਧਰਮਪਾਲ ਅਹੂਜਾ, ਸੋਹਨਾ ਰਾਮ, ਮਲਕੀਤ ਸਿੰਘ ਖਟੜਾ, ਰਾਜ ਕੁਮਾਰ ਸ਼ਰਮਾ, ਕਰਨੈਲ ਸਿੰਘ ਸੇਖੋਂ, ਪ੍ਰੇਮ ਪਾਲ, ਹਰਦੇਵ ਸ਼ਰਮਾ, ਰਾਮ ਮੂਰਤੀ, ਵਰਿੰਦਰ ਬਜਾਜ, ਗੋਬਿੰਦਰ ਸਿੰਘ ਜੱਸਲ, ਮਹਿੰਦਰ ਪਾਲ, ਤਰਨਜੀਤ ਸਿੰਘ, ਖੁਸ਼ਵਿੰਦਰ ਸਿੰਘ, ਸਰਬਜੀਤ ਸਿੰਘ, ਨਰੇਸ਼ ਕੁਮਾਰ, ਰਾਣੀ ਸਿੰਗਲਾ, ਦਰਸ਼ਨਾ ਦੇਵੀ, ਸ਼ਸ਼ੀ ਬਾਲਾ, ਸੁਨੀਤਾ ਗੋਇਲ ਨੂੰ ਪ੍ਰਧਾਨਗੀ ਮੰਡਲ ਦੇ ਨਾਲ ਮਹਿੰਦਰ ਸਿੰਘ ਸੰਧੂ, ਸੁਧੀਰ ਵਾਲੀਆ, ਸੁਰਿੰਦਰ ਸ਼ੋਰੀ, ਰਾਜ ਕੁਮਾਰ ਅਰੋੜਾ, ਗੁਰਿੰਦਰ ਜੀਤ ਸਿੰਘ ਵਾਲੀਆ, ਸੁਰਿੰਦਰ ਪਾਲ ਸਿੰਘ ਸਿਦਕੀ, ਸਤਵੰਤ ਸਿੰਘ ਮੌੜ, ਗੋਬਿੰਦਰ ਸ਼ਰਮਾ, ਹਰਬੰਸ ਸਿੰਘ ਕੁਮਾਰ ਆਦਿ ਨੇ ਹਾਰ ਪਾਏ ਅਤੇ ਡੀ.ਸੀ.ਬੀ ਬੈਂਕ ਵਲੋਂ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।ਸੰਸਥਾ ਦੇ ਬਣੇ ਨਵੇਂ ਮੈਂਬਰਾਂ ਰਾਣੀ ਆਨੰਦ ਤੇ ਜਸਪਾਲ ਕੌਰ ਨੂੰ ਬੈਜ਼ ਲਗਾਏ ਗਏ।

 

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …