Tuesday, March 21, 2023

ਖ਼ਾਲਸਾ ਕਾਲਜ ਵੂਮੈਨ ਵਿਖੇ ‘ਔਰਤ ਦੀ ਸਥਿਤੀ ਅਤੇ ਯੋਗਦਾਨ’ ਵਿਸ਼ੇ ’ਤੇ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ‘ਸ਼ੋਸ਼ਲ ਸਾਇੰਸਜ਼ ਕਲੱਬ’ ਅਤੇ ‘ਪ੍ਰੋਟੈਕਟ ਦਾ ਗਰਲ ਚਾਈਲਡ’ ਸੁਸਾਇਟੀ ਵੱਲੋਂ ‘ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ’ ਦੇ ਸਹਿਯੋਗ ਨਾਲ ‘ਔਰਤ ਦੀ ਸਥਿਤੀ ਅਤੇ ਯੋਗਦਾਨ’ ਵਿਸ਼ੇ ’ਤੇ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ’ਚ ਕੰਵਲਜੀਤ ਸਿੰਘ ਯੂ.ਐਸ.ਏ ਨੇ ਵਿਸ਼ੇਸ਼ ਵਕਤਾ ਵਜੋਂ ਸ਼ਿਰਕਤ ਕੀਤੀ।ਡਾ. ਸੁਰਿੰਦਰ ਕੌਰ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ।
ਮੁੱਖ ਬੁਲਾਰੇ ਕੰਵਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਔਰਤ ਦੇ ਰੁਤਬੇ ਨੂੰ ਇਤਿਹਾਸਕ ਅਤੇ ਵਰਤਮਾਨ ਸਮੇਂ-ਸੀਮਾ ਦੇ ਕੋਣ ਤੋਂ ਵਿਚਾਰਿਆ।ਉਨ੍ਹਾਂ ਕਿਹਾ ਕਿ ਔਰਤ ਸਮਾਜ ਦੀ ਜੱਗ ਜਨਨੀ ਹੈ।ਇਸ ਦੀ ਸਥਿਤੀ ਨੂੰ ਲੈ ਕੇ ਵਰਤਮਾਨ ਸਮੇਂ ’ਚ ਜੋ ਸੰਕਟ ਮਹਿਸੂਸ ਹੋ ਰਹੇ ਹਨ ਜਾਂ ਆਉਣ ਵਾਲੇ ਸਮਿਆਂ ਦੀਆਂ ਜੋ ਚੁਣੌਤੀਆਂ ਹਨ, ਉਨ੍ਹਾਂ ਨੂੰ ਹੱਲ ਕਰਨ ਦੀ ਵੱਡੀ ਜ਼ਿੰਮੇਵਾਰੀ ਕੇਵਲ ਔਰਤ ਦੇ ਆਪਣੇ ਹੱਥ ਹੈ।ਕਿਸੇ ਦੂਸਰੀ ਧਿਰ ਨੂੰ ਸਿਰਫ਼ ਦੋਸ਼ੀ ਠਹਿਰਾਉਣਾ ਜਾਂ ਕਿਸੇ ਸਹਾਰੇ ਦੀ ਟੇਕ ਰੱਖਣਾ ਕੇਵਲ ਸਮੇਂ ਦੀ ਬਰਬਾਦੀ ਹੈ।ਇਸ ਸਮੁੱਚੇ ਵਰਤਾਰੇ ਬਾਰੇ ਬੋਲਦਿਆਂ ਉਨ੍ਹਾਂ ਨੇ ਸਿੱਖ ਬੀਬੀਆਂ ਦੇ ਦਲੇਰੀ ਭਰੇ ਯਤਨਾਂ ਨੂੰ ਵਿਦਿਆਰਥਣਾਂ ਨਾਲ ਸਾਂਝਿਆਂ ਕਰਕੇ ਸਿੱਖ ਇਤਿਹਾਸ ਨੂੰ ਪੁਨਰ-ਯਾਦ ਕਰਵਾਇਆ।
ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ ਕੋਆਰਡੀਨੇਟਰ ਸਰਬਜੀਤ ਸਿੰਘ ਭਕਨਾ ਨੇ ਵਿਦਿਆਰਥਣਾਂ ਨੂੰ ਸਿੱਖ ਵਿਰਸੇ ਨੂੰ ਯਾਦ ਰੱਖਣ ਅਤੇ ਸਿੱਖੀ ਸਿਧਾਤਾਂ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ।ਲੈਕਚਰ ਦੇ ਅਖ਼ੀਰ ’ਚ ਅਰਥ ਸ਼ਾਸਤਰ ਵਿਭਾਗ ਮੁਖੀ ਡਾ. ਜਸਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਡਾ. ਪ੍ਰਦੀਪ ਕੌਰ ਨੇ ਕੀਤਾ।ਇਸ ਮੌਕੇ ਡਾ. ਗੁਰਬਲਜੀਤ ਸਿੰਘ ਕੈਨੇਡਾ, ਕਵਲਜੀਤ ਸਿੰਘ, ਨਿਸ਼ਾਨ ਸਿੰਘ, ਪ੍ਰੋ. ਰਵਿੰਦਰ ਕੌਰ, ਡਾ. ਚੰਚਲ ਬਾਲਾ, ਪ੍ਰੋ. ਮਨਬੀਰ ਕੌਰ, ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਯੂ.ਜੀ.ਸੀ ਨੈਟ ਪੈਪ੍ਰੇਸ਼ਨ ਸਟ੍ਰੈਟਰਜੀ ਅਤੇ ਕੈਰੀਅਰ ਗਾਇਡੈਂਸ ’ਤੇ ਵਰਕਸ਼ਾਪ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਗਣਿਤ ਵਿਭਾਗ ਵਲੋਂ ਵਿਦਿਆਰਥੀਆਂ ਲਈ …