Friday, March 29, 2024

ਫ਼ੋਕਲੋਰ ਰਿਸਰਚ ਅਕਾਦਮੀ ਕਰਵਾਏ ‘ਸੁੰਦਰ ਲਿਖਾਈ ਅਤੇ `ਕਵਿਤਾ ਉਚਾਰਣ’ ਮੁਕਾਬਲੇ

ਜੇਤੂ ਵਿਦਿਆਰਥੀਆਂ ਨੂੰ ਅਕਾਦਮੀ ਵਲੋਂ ਦਿੱਤੇ ਗਏ ਇਨਾਮ ਅਤੇ ਸਰਟੀਫਿਕੇਟ

ਅੰਮ੍ਰਿਤਸਰ, 2 ਫਰਵਰੀ (ਦੀਪ ਦਵਿੰਦਰ ਸਿੰਘ) – ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਇਕਾਈ ਦੇ ਸਾਂਝੇ ਯਤਨਾਂ ਸਦਕਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸਕੂਲੀ ਬੱਚਿਆਂ ‘ਚ ਮਾਤ ਭਾਸ਼ਾ ਪੰਜਾਬੀ ਪ੍ਰਤੀ ਸਤਿਕਾਰ ਅਤੇ ਉਤਸ਼ਾਹ ਦਾ ਸੰਚਾਰ ਕਰਨ ਲਈ ‘ਮਾਖਿਓ ਮਿੱਠੀ ਮਾਂ-ਬੋਲੀ’ ਦੇ ਸਿਰਲੇਖ ਹੇਠ ਅੰਮ੍ਰਿਤਸਰ ਜ਼ਿਲ੍ਹੇ ਦੇ 10 ਬਲਾਕਾਂ ਦੇ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦੇ ‘ਸੁੰਦਰ ਲਿਖਾਈ ਮੁਕਾਬਲੇ’ ਅਤੇ ‘ਪੰਜਾਬੀ ਕਵਿਤਾ ਉਚਾਰਣ’ ਮੁਕਾਬਲੇ ਵਿਰਸਾ ਵਿਹਾਰ ਵਿਖੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਾਸਤੇ ਜੱਜ ਦੀ ਭੂਮਿਕਾ ਧਰਵਿੰਦਰ ਸਿੰਘ ਔਲਖ, ਡਾ. ਬਲਜੀਤ ਰੰਧਾਵਾ, ਸੁਰਿੰਦਰ ਸਿੰਘ ਚੋਹਕਾ ਤੇ ਜਗਰੂਪ ਸਿੰਘ ਐਮਾ ਨੇ ਨਿਭਾਈ।
ਸਮਾਗਮ ਵਿੱਚ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ।ਅਕਾਦਮੀ ਵਲੋਂ ਸੁੰਦਰ ਲਿਖਾਈ ਮੁਕਾਬਲੇ ਅਤੇ ਕਵਿਤਾ ਉਚਾਰਣ ਨੂੰ ਦੋ-ਦੋ ਭਾਗਾਂ ਵਿੱਚ ਵੰਡਿਆ ਗਿਆ।ਪਹਿਲੇ ਭਾਗ ਵਿੱਚ ਛੇਵੀਂ ਤੋਂ ਅਠਵੀਂ ਜਮਾਤ ਦੇ 29 ਬੱਚਿਆਂ ਨੇ ਭਾਗ ਲਿਆ।ਮੁਕਾਬਲੇ ਵਿੱਚ ਪਹਿਲਾਂ ਸਥਾਨ ਹਰਬਲਜੀਤ ਸਿੰਘ ਜਮਾਤ ਛੇਵੀਂ ਸਰਕਾਰੀ ਸੀਨੀ. ਸਕੈਂ. ਸਕੂਲ ਹੇਰ, ਦੂਜਾ ਸਥਾਨ ਬਲਜਿੰਦਰ ਸਿੰਘ ਛੇਵੀਂ ਜਮਾਤ, ਸਰਕਾਰੀ ਮਿਡਲ ਸਕੂਲ ਕੋਹਾਲਾ, ਤੀਜਾ ਸਥਾਨ 7ਵੀਂ ਜਮਾਤ ਸਰਕਾਰੀ ਮਿਡਲ ਸਕੂਲ ਭੈਣੀ ਅਤੇ ਦੋ ਹੌਂਸਲਾ ਅਫ਼ਜਾਈ ਇਨਾਮ ਮੁਸਕਾਨਪ੍ਰੀਤ ਕੌਰ ਜਮਾਤ ਸਤਵੀਂ ਸਰਕਾਰੀ ਮਿਡਲ ਸਕੂਲ ਬੇਗੋਵਾਲ ਅਤੇ ਅੰਮ੍ਰਿਤਪਾਲ ਕੌਰ ਜਮਾਤ ਅੱਠਵੀਂ ਸਰਕਾਰੀ ਕੰਨਿਆ ਹਾਈ ਸਕੂਲ ਛੱਜਲਵੱਡੀ ਨੇ ਹਾਸਲ ਕੀਤੇ।ਦੂਜੇ ਭਾਗ ਵਿੱਚ ਨੌਂਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਮੁਕਾਬਲੇ ਵਿੱਚ ਪਹਿਲਾ ਇਨਾਮ ਲਖਵਿੰਦਰ ਕੌਰ ਜਮਾਤ ਸਰਕਾਰੀ ਕੰਨਿਆ ਹਾਈ ਸਕੂਲ ਨੰਗਲ ਮਹਿਤਾ, ਦੂਜਾ ਸਥਾਨ ਗੁਰਸ਼ਰਨ ਸਿੰਘ ਜਮਾਤ ਨੌਵੀਂ ਐਸ.ਐਸ.ਐਸ ਸਕੂਲ ਹੇਰ, ਤੀਜਾ ਸਥਾਨ ਗੁਰਸ਼ੇਰ ਸਿੰਘ ਜਮਾਤ ਨੌਵੀਂ ਸਰਕਾਰੀ ਹਾਈ ਸਕੂਲ ਵਡਾਲਾ ਕਲਾਂ ਅਤੇ ਦੋ ਹੌਂਸਲਾ ਅਫ਼ਜ਼ਾਈ ਇਨਾਮ ਅਨੁਰੀਤ ਕੌਰ ਜਮਾਤ ਦਸਵੀਂ ਬਾਬਾ ਦੀਪ ਸਿੰਘ ਡੇ ਬੋਰਡਿੰਗ ਸੀਨੀ. ਸਕੈਂ ਸਕੂਲ ਅਤੇ ਪਾਰੁਲ ਜਮਾਤ 11 ਵੀਂ ਸਰਕਾਰੀ ਕੰਨਿਆ ਸੀਨੀ. ਸਕੈਂ ਸਕੂਲ ਮਾਲ ਰੋਡ ਨੇ ਪ੍ਰਾਪਤ ਕੀਤੇ।ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ।ਡਾ. ਨਵਤੇਜ ਸੰਧੂ, ਡਾ. ਮਨਪ੍ਰੀਤ ਸਿੰਘ, ਪ੍ਰਗਟ ਸਿੰਘ, ਜਗਸੀਰਤ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ ਵਰਗੀਆਂ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ।ਮੰਚ ਸੰਚਾਲਨ ਕਰਮਜੀਤ ਕੌਰ ਜੱਸਲ ਨੇ ਕੀਤਾ।ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਅਕਾਦਮੀ ਦੇ ਮਾਤ ਭਾਸ਼ਾ ਅਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸ਼ਾਂਤੀ ਅਤੇ ਸਦਭਾਵਨਾ ਨੂੰ ਕਾਇਮ ਕਰਨ ਲਈ ਕੀਤੇ ਗਏ ਕਾਰਜ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਅਕਾਦਮੀ ਜਨਰਲ ਸਕੱਤਰ ਸ਼ਤੀਸ਼ ਝੀਂਗਣ, ਤਹਿਸੀਲਦਾਰ ਲੋਪੋਕੇ ਜਗਸੀਰ ਸਿੰਘ, ਭੁਪਿੰਦਰ ਸਿੰਘ ਸੰਧੂ, ਗੁਰਬਾਜ਼ ਸਿੰਘ ਤੋਲਾਨੰਗਲ, ਪਵਨਦੀਪ ਭਕਨਾ, ਹਰਜੀਤ ਸਿੰਘ ਸਰਕਾਰੀਆ, ਕਮਲ ਗਿੱਲ, ਦਿਲਬਾਗ ਸਿੰਘ ਸਰਕਾਰੀਆ, ਹਰਜਿੰਦਰ ਪਾਲ ਕੌਰ ਕੰਗ, ਗੁਰਜਿੰਦਰ ਸਿੰਘ ਬਘਿਆੜੀ, ਸੁਖਪਾਲ ਸਿੰਘ ਸੰਧੂ, ਸਤਨਾਮ ਸਿੰਘ ਮੂਧਲ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …