Tuesday, April 16, 2024

ਇੱਕ ਦੂਰਦਰਸ਼ੀ ਨਿਰਮਾਤਾ – ਹਰਸ਼ ਵਧਵਾ

ਹਰਸ਼ ਵਧਵਾ ਦੀ ਦੂਰਅੰਦੇਸ਼਼ੀ ਵਾਲੀ ਅਗਵਾਈ ਹੇਠ ਵਧਵਾ ਪ੍ਰੋਡਕਸ਼ਨਜ ਲਗਾਤਾਰ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ।ਪ੍ਰੋਡਕਸ਼ਨ ਹਾਊਸ ਦੁਆਰਾ ਤਿਆਰ ਕੀਤੇ ਗਏ ਵਿਲੱਖਣ ਸੰਕਲਪਾਂ ਨੂੰ 19 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।ਅਦਾਕਾਰੀ ਦੇ ਜੋਸ਼ ਅਤੇ ਪੰਜਾਬੀ ਲੋਕ ਸੰਗੀਤ ਲਈ ਪਿਆਰ ਦੇ ਨਾਲ, ਹਰਸ਼ ਵਧਵਾ ਨੇ ਵਧਵਾ ਪ੍ਰੋਡਕਸ਼ਨਜ ਦਾ ਸਫ਼ਰ ਸ਼ੁਰੂ ਕੀਤਾ ਅਤੇ ਰੂਹਾਨੀ ਸੰਗੀਤ ਐਲਬਮਾਂ ਦਾ ਨਿਰਮਾਣ ਕਰਕੇ ਬੁਲੰਦੀਆਂ `ਤੇ ਪਹੁੰਚੇ ਹਨ।ਖੁਸ਼ੀ ਦੀ ਗੱਲ ਹੈ ਕਿ ਵਧਵਾ ਪ੍ਰੋਡਕਸ਼ਨਜ਼ ਆਉਣ ਵਾਲੀ ਫਿਲਮ “ਕਣਕਾਂ ਦੇ ਓਹਲੇ” ਰਾਹੀਂ ਇੱਕ ਅਣਛੂਹੇ ਅਤੇ ਅਣਦੇਖੇ ਪ੍ਰੋਜੈਕਟ ਨੂੰ ਪੇਸ਼ ਕਰਨ ਜਾ ਰਹੇ ਹਨ।ਗੁਰਪ੍ਰੀਤ ਘੁੱਗੀ, ਤਾਨੀਆ ਤੇ ਬਾਲ ਕਲਾਕਾਰ ਕਿਸ਼ਟੂ ਕੇ. ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਬਿਲਕੁਲ ਨਵਾਂ ਸੰਕਲਪ ਹੈ, ਜਿਸ ਨੂੰ ਕਦੇ ਵੀ ਕਿਸੇ ਨੇ ਪਰਦੇ `ਤੇ ਨਹੀਂ ਦਿਖਾਇਆ ਹੈ ਅਤੇ ਸਾਨੂੰ ਹਰਸ਼ ਵਧਵਾ `ਤੇ ਇਸ ਤਰ੍ਹਾਂ ਦੀ ਪਹਿਲ ਕਰਨ `ਤੇ ਮਾਣ ਹੈ।ਫਿਲਮ ਦਾ ਪੋਸਟਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਿਆ ਹੈ, ਪਰ ਕਹਾਣੀ ਅਜੇ ਸਾਹਮਣੇ ਆਉਣੀ ਹੈ।ਫਿਲਮ ਦੀ ਕਹਾਣੀ ਨੂੰ ਲੈ ਕੇ ਦਰਸ਼ਕ ਪਹਿਲਾਂ ਹੀ ਅੰਦਾਜ਼ੇ ਲਗਾਉਣ ਲੱਗੇ ਹਨ। ਪੋਸਟਰ `ਚ ਅਸੀਂ ਦੇਖ ਸਕਦੇ ਹਾਂ ਕਿ ਪਿੰਡ ਦਾ ਮਾਹੌਲ ਹੈ, ਛੋਟੀ ਬੱਚੀ ਅਤੇ ਇੱਕ ਵਿਅਕਤੀ ਦੇ ਵਿਚਕਾਰ ਵਿਸ਼ੇਸ਼ ਬੰਧਨ ਨੂੰ ਦਰਸਾਉਂਦੀ ਸੁੰਦਰ ਤਸਵੀਰ ਹੈ।ਪਰ ਤਸਵੀਰ ਨੂੰ ਦੇਖ ਕੇ ਕਹਾਣੀ ਬਾਰੇ ਕਿਸੇ ਸਿੱਟੇ `ਤੇ ਪਹੁੰਚਣਾ ਮੁਸ਼ਕਲ ਹੈ।ਪੋਸਟਰ ਨੂੰ ਲੋਕਾਂ ਵਲੋਂ ਖੂਬਸੂਰਤ ਟਿੱਪਣੀਆਂ ਨਾਲ ਭਰਪੂਰ ਪਿਆਰ ਮਿਲ ਰਿਹਾ ਹੈ ਅਤੇ ਅਸੀਂ ਹਰਸ਼ ਵਧਵਾ ਨੂੰ ਇਸ ਵਿਲੱਖਣ ਸੰਕਲਪ ਨੂੰ ਸਾਹਮਣੇ ਲਿਆਉਣ ਅਤੇ ਅਜਿਹੇ ਅਛੂਤੇ ਵਿਸ਼ਿਆਂ ਦੇ ਲੇਖਕਾਂ ਦਾ ਸਮਰਥਨ ਕਰਨ ਲਈ ਵਧਾਈ ਦਿੰਦੇ ਹਾਂ।ਇਹ ਫਿਲਮ ਗੁਰਜਿੰਦ ਮਾਨ ਦੁਆਰਾ ਲਿਖੀ ਅਤੇ ਤਜਿੰਦਰ ਸਿੰਘ ਦੁਆਰਾ ਨਿਰਦੇਸ਼ਿਤ ਹੈ, ਜੋ ਵਧਵਾ ਪ੍ਰੋਡਕਸ਼ਨਜ ਦੇ ਅਧੀਨ ਹਰਸ਼ ਵਧਵਾ ਦੁਆਰਾ ਨਿਰਮਿਤ ਕੀਤੀ ਗਈ ਇਹ ਫਿਲਮ ਇਸੇ ਸਾਲ 2023 ਰਲੀਜ਼ ਹੋਵੇਗੀ।
0502202306

ਹਰਜਿੰਦਰ ਸਿੰਘ ਜਵੰਦਾ
ਮੋ – 94638 28000

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …