Friday, March 29, 2024

ਮਾਮਲਾ ਸੇਵਾਪੰਥੀ ਅਸਥਾਨ ਡੇਰਾ ਗਿਆਨੀ ਅਮੀਰ ਸਿੰਘ ਜੀ ਦਾ

ਕਾਰਜ਼ਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਬਣਾਈ 7 ਮੈਂਬਰੀ ਕਮੇਟੀ

ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ ਸੱਗੂ) – ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜ਼ਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੈ੍ਰਸ ਨੋਟ ਜਾਰੀ ਕਰਦਿਆਂ ਕਿਹਾ ਕਿ ਸੇਵਾਪੰਥੀ ਅੱਡਣਸ਼ਾਹੀ ਸਭਾ (ਰਜਿ.) ਦੇ ਸਤਿਕਾਰਯੋਗ ਸੰਤਾਂ-ਮਹੰਤਾਂ ਵੱਲੋਂ ਸਾਂਝੇ ਰੂਪ ਵਿਚ ਸੇਵਾਪੰਥੀ ਅਸਥਾਨ ਡੇਰਾ ਗਿਆਨੀ ਅਮੀਰ ਸਿੰਘ ਜੀ ਟਕਸਾਲ ਭਾਈ ਮਨੀ ਸਿੰਘ ਜੀ ਸਤੋਵਾਲੀ ਵਾਲੀ ਗਲੀ ਸ੍ਰੀ ਅੰਮ੍ਰਿਤਸਰ ਸਬੰਧੀ ਪਿਛਲੇ ਦਿਨੀਂ ਛਿੜੇ ਵਿਵਾਦ ਦੀ ਪੁੱਜੀ ਸ਼ਿਕਾਇਤ ਦੇ ਅਧਾਰ ‘ਤੇ ਸਿੰਘ ਸਾਹਿਬ ਜੀ ਵੱਲੋਂ ਉਕਤ ਮਾਮਲੇ ਦੀ ਘੋਖ ਪੜਤਾਲ ਕਰਨ ਲਈ ਹੇਠ ਲਿਖੇ ਅਨੁਸਾਰ 7 ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ, ਜੋ ਪੂਰੇ ਮਾਮਲੇ ਦੀ ਰਿਪੋਰਟ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੇਗੀ।ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੰਤਿਮ ਫੈਸਲੇ ਆਉਣ ਤੀਕ ਕਿਸੇ ਵੀ ਧਿਰ ਵੱਲੋਂ ਦਸਤਾਰਬੰਦੀ ਦੀ ਰਸਮ ਅਦਾ ਨਹੀਂ ਕੀਤੀ ਜਾਵੇਗੀ।ਅੰਤਿਮ ਅਰਦਾਸ ਮੌਕੇ ਭੋਗ ਪਾਏ ਜਾਣਗੇ।ਉਪਰੰਤ ਕਥਾ, ਕੀਰਤਨ ਤੇ ਸਿਰਫ ਗੁਰਮਤਿ ਵਿਚਾਰਾਂ ਹੀ ਹੋਣਗੀਆਂ।ਇਸ ਸਮਾਗਮ ਦੌਰਾਨ ਦੋਨਾਂ ਧਿਰਾਂ ਤਕਰਾਰਬਾਜ਼ੀ ਕਰਨ ਤੋਂ ਗੁਰੇਜ਼ ਕਰਨ।
ਸੱਤ ਮੈਂਬਰੀ ਕਮੇਟੀ ਦਾ ਵੇਰਵਾ –

1. ਸਿੰਘ ਸਾਹਿਬ ਗਿ: ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ।
2. ਬਾਬਾ ਸਰਬਜੋਤ ਸਿੰਘ ਬੇਦੀ, ਊਨਾ ਸਾਹਿਬ।
3. ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲੇ, ਨਿਰਮਲੇ ਤਪੋਬਨ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ।
4. ਮਹੰਤ ਚਮਕੌਰ ਸਿੰਘ ਸੇਵਾ ਪੰਥੀ ਜਨਰਲ ਸਕੱਤਰ ਸੇਵਾਪੰਥੀ ਅੱਡਣਸ਼ਾਹੀ ਸ੍ਰੀ ਅੰਮ੍ਰਿਤਸਰ।
5. ਮਹੰਤ ਸੁਰਿੰਦਰ ਸਿੰਘ ਸਕੱਤਰ ਸੇਵਾਪੰਥੀ ਅੱਡਣਸ਼ਾਹੀ ਡੇਰਾ ਮਿੱਠਾ ਟਿਵਾਣਾ ਸ੍ਰੀ ਅੰਮ੍ਰਿਤਸਰ।
6. ਸੰਤ ਬਾਬਾ ਤੇਜਾ ਸਿੰਘ ਪ੍ਰਧਾਨ ਪ੍ਰਾਚੀਨ ਦੁਆਵਾਂ ਨਿਰਮਲ ਮਹਾਂ ਮੰਡਲ ਨਿਰਮਲ ਡੇਰਾ ਖੁੱਡਾ ਕਲਾਂ ਹੁਸ਼ਿਆਰਪੁਰ।
7. ਗੁਰਮੀਤ ਸਿੰਘ (ਕੋਆਰਡੀਨੇਟਰ) ਆਨਰੇਰੀ ਸਕੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …