Saturday, April 20, 2024

ਖਾਲਸਾ ਕਾਲਜ ਦੇ ਪ੍ਰੋਫ਼ੈਸਰ ਨਵਤੇਜ ਨੂੰ ਕੈਨੇਡਾ ਤੋਂ ਖੋਜ਼ ਵਾਸਤੇ ਮਿਲੀ ਗ੍ਰਾਂਟ

PPN190314
ਅੰਮ੍ਰਿਤਸਰ, 19 ਮਾਰਚ ( ਪ੍ਰੀਤਮ ਸਿੰਘ )- ਖਾਲਸਾ ਕਾਲਜ ਅੰਮ੍ਰਿਤਸਰ ‘ਚ ਖੇਤੀਬਾੜੀ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਨਵਤੇਜ ਸਿੰਘ ਨੂੰ ਸ਼ਾਸ਼ਤਰੀ ਇੰਡੋ-ਕੈਨੇਡੀਅਨ ਇੰਸਟੀਚਿਊਟ ਵੱਲੋਂ ‘ਸ਼ਾਸ਼ਤਰੀ ਭਾਈਵਾਲੀ ਬੀਜ਼ ਗ੍ਰਾਂਟ 2013-14 ਜਿਸ ‘ਚ 6000 ਕੈਨੇਡੀਅਨ ਡਾਲਰ ਰਕਮ ਨਿਰਧਾਰਿਤ ਕੀਤੀ ਗਈ ਹੈ, ਦੀ ਗ੍ਰਾਂਟ ਖੋਜ਼ ਵਾਸਤੇ ਜਾਰੀ ਹੋਈ ਹੈ। ਇਹ ਗ੍ਰਾਂਟ ਉਹ ਕਵੈਲਟਨ ਪੋਲੀਟੈਕਨਿਕ ਕਾਲਜ, ਸਰੀ, ਕੈਨੇਡਾ ਦੀ ਪ੍ਰੋ: ਡਾ. ਪੂਨਮ ਸਿੰਘ ਨਾਲ ਮਿਲਕੇ ਕੁਦਰਤੀ ਖੇਤੀ ਦੀਆਂ ਨਵੀਆਂ ਤਕਨੀਕਾਂ ਅਤੇ ਬੀਜ਼ ਵਿਗਿਆਨ ਦੀ ਭਾਲ ਸਬੰਧੀ ਖ਼ੋਜ਼ ‘ਚ ਇਸਤੇਮਾਲ ਕਰਨਗੇ।  ਕਾਲਜ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਅੱਜ ਦੱਸਿਆ ਕਿ ਡਾ. ਨਵਤੇਜ ਸਿੰਘ, ਜੋ ਕਿ ਆਪ ਬਾਗਬਾਨੀ ਵਿਸ਼ੇ ਦੇ ਮਾਹਿਰ ਹਨ, ਨੇ ਇਹ ਗ੍ਰਾਂਟ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਡਾ. ਨਵਤੇਜ ਸਿੰਘ ਨੇ ਕਿਹਾ ਕਿ ਇਸ ਖੋਜ਼ ਦਾ ਮੁੱਖ ਮਨੋਰਥ ਜਰਮ ਪਲਾਜ਼ਮਾਂ ਦੀ ਪਹਿਚਾਨ, ਕੁਦਰਤੀ ਖੇਤੀ ਵਾਸਤੇ ਨਵੇ ਬੀਜ਼ਾਂ ਦੀ ਖੋਜ਼ ਅਤੇ ਭਾਰਤ-ਕੈਨੇਡਾ ਦੀਆਂ ਵਿੱਦਿਅਕ ਸੰਸਥਾਵਾਂ ‘ਚ ਇਸ ਸਬੰਧੀ ਹੋਰ ਖੋਜ਼ ਨੂੰ ਪ੍ਰਫ਼ੁਲਿਤ ਕਰਨ ਲਈ ਮੌਕੇ ਭਾਲਣਾ ਹੈ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply