Friday, March 29, 2024

ਪਿੰਡਾਂ ਦੇ ਬਹੁ ਪੱਖੀ ਵਿਕਾਸ ਲਈ ਅਮਨ ਅਰੋੜਾ ਨੇ ਗ੍ਰਾਮ ਪੰਚਾਇਤਾਂ ਨੂੰ ਵੰਡੀਆਂ 1.61 ਕਰੋੜ ਦੀਆਂ ਗਰਾਂਟਾਂ

ਕੈਬਨਿਟ ਮੰਤਰੀ ਨੇ ਮੁੜ ਦੁਹਰਾਇਆ ਕਿ ਬਰਦਾਸ਼ਤ ਨਹੀਂ ਕਰਾਂਗੇ, ਲੋਕਾਂ ਦੇ ਪੈਸੇ ਦੀ ਲੁੱਟ

ਸੰਗਰੂਰ, 12 ਫਰਵਰੀ (ਜਗਸੀਰ ਲੌਂਗੋਵਾਲ) – ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਵਲੋਂ ਸੁਨਾਮ ਵਿਖੇ ਇਕ ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ 1.61 ਕਰੋੜ ਰੁਪਏ ਦੀਆਂ ਗਰਾਂਟਾਂ ਦੀ ਵੰਡ ਕੀਤੀ ਗਈ।ਆਪਣੇ ਸੰਬੋਧਨ ‘ਚ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦਾ ਸਰਵਪੱਖੀ ਵਿਕਾਸ ਕਰਨ ਲਈ ਕੋਈ ਕਮੀ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਸ਼ਹਿਰਾਂ ਤੇ ਦਿਹਾਤੀ ਖੇਤਰਾਂ ਦਾ ਯੋਜਨਾਬੱਧ ਢੰਗ ਨਾਲ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਉਹ ਖੁਦ ਵਿਧਾਨ ਸਭਾ ਹਲਕਾ ਸੁਨਾਮ ਦੇ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਤੋਂ ਪੂਰੀ ਤਰਾਂ ਵਾਕਿਫ਼ ਹਨ ਅਤੇ ਤਰਜ਼ੀਹੀ ਆਧਾਰ ’ਤੇ ਸਭ ਲੋੜਾਂ ਨੂੰ ਪੜਾਅਵਾਰ ਪੂਰਾ ਕੀਤਾ ਜਾਵੇਗਾ।
ਅਮਨ ਅਰੋੜਾ ਵਲੋਂ 14 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਛੱਪੜਾਂ ਦੇ ਨਵੀਨੀਕਰਨ, ਪਖਾਨਿਆਂ ਦੇ ਨਿਰਮਾਣ ਸਮੇਤ ਹੋਰ ਬੁਨਿਆਦੀ ਕੰਮਾਂ ਲਈ 41 ਲੱਖ ਰੁਪਏ, 7 ਪਿੰਡਾਂ ਵਿੱਚ ਸੀਚੇਵਾਲ ਮਾਡਲ ਸਥਾਪਤ ਕਰਨ ਲਈ 65 ਲੱਖ ਰੁਪਏ, 4 ਪਿੰਡਾਂ ਵਿੱਚ ਯਾਦਗਾਰੀ ਗੇਟਾਂ ਦੇ ਨਿਰਮਾਣ ਲਈ 40 ਲੱਖ ਰੁਪਏ, 5 ਪਿੰਡਾਂ ਵਿੱਚ ਸੋਲਰ ਲਾਈਟਾਂ ਲਈ 8.75 ਲੱਖ ਰੁਪਏ ਸਮੇਤ ਠੋਸ ਵੇਸਟ ਮੈਨੇਜਮੈਂਟ ਪ੍ਰਬੰਧਨ ਤੇ ਇੱਕ ਪਿੰਡ ਵਿੱਚ ਕਬਰਸਤਾਨ ਲਈ ਗਰਾਂਟ ਦੇਣ ਸਮੇਤ ਕੁਲ 1.61 ਕਰੋੜ ਰੁਪਏ ਦੀਆਂ ਗਰਾਂਟਾਂ ਦੀ ਵੰਡ ਕੀਤੀ।ਅਰੋੜਾ ਨੇ ਦੱਸਿਆ ਕਿ ਹਲਕੇ ਦੇ 7 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨਵੇਂ ਕਮਰਿਆਂ ਦੇ ਨਿਰਮਾਣ ਲਈ 98 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵਲੋਂ ਪ੍ਰਵਾਨ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਕਮਰਿਆਂ ਦਾ ਨਿਰਮਾਣ ਇਸੇ ਵਿੱਤੀ ਸਾਲ ਵਿੱਚ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੁਨਾਮ, ਲੌਂਗੋਵਾਲ, ਚੀਮਾ ਦੇ ਸਰਵਪੱਖੀ ਵਿਕਾਸ ਲਈ ਜ਼ਿਲ੍ਹੇ ਦੀ ਪ੍ਰਸ਼ਾਸਨ ਨੂੰ ਨਾਲ ਲੈ ਕੇ ਵੱਡੇ ਪ੍ਰੋਜੈਕਟਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਵਿਉਂਤਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੀਡੀਪੀਓ ਸੰਗਰੂਰ ਗੁਰਦਰਸ਼ਨ ਸਿੰਘ, ਬੀ.ਡੀ.ਪੀ.ਓ ਸੁਨਾਮ ਸੰਜੀਵ ਕੁਮਾਰ, ਮੁਕੇਸ਼ ਜੁਨੇਜਾ, ਸੰਜੀਵ ਕਾਂਸਲ ਸੰਜੂ ਜਸਪਾਲ ਕੌਰ ਚੇਅਰਪਰਸਨ ਬਲਾਕ ਸੰਮਤੀ ਸੰਗਰੂਰ, ਸੁੱਖ ਸਾਹੋਕੇ, ਮਲਕੀਤ ਸਿੰਘ, ਕਾਲਾ ਬਡਰੁੱਖਾਂ, ਰਾਮ ਸਿੰਘ ਕਿਲ੍ਹਾ ਭਰੀਆਂ, ਸੰਦੀਪ ਦੁੱਗਾਂ, ਮਿੱਠੂ ਦੁੱਗਾਂ, ਦੀਪਾ ਤੋਲਾਵਾਲ, ਕੁਲਦੀਪ ਸਿੰਘ ਸ਼ੇਰੋਂ, ਮੁਖਤਿਆਰ ਸਿੱਧੂ, ਪਰਗਟ ਸਿੰਘ, ਮਨਦੀਪ, ਬਲਵਿੰਦਰ ਸਿੰਘ ਈਲਵਾਲ, ਕੁਲਜੀਤ ਸਿਬੀਆਂ, ਮਨਪ੍ਰੀਤ ਸਿੰਘ, ਗੁਰਤੇਜ ਸਿੰਘ ਬਖਸ਼ੀਵਾਲਾ, ਸਤਗੁਰ ਸਿੰਘ, ਸਿੰਘ, ਅਵਤਾਰ ਸਿੰਘ ਉਭਾਵਾਲ, ਜਗਸੀਰ ਝਾੜੋਂ, ਵਿੱਕੀ ਕੁੰਨਰਾਂ, ਮੋਤਾ ਸਿੰਘ ਢੀਡਸਾ ਆਦਿ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …