Friday, April 19, 2024

ਪੰਜਾਬ ਸਰਕਾਰ ਵਲੋਂ ਅਗਨੀਵੀਰ ਫੌਜ ਲਈ ਮੁਫਤ ਟਰੇਨਿੰਗ ਕੈਂਪ 1 ਮਾਰਚ ਤੋਂ

17 ਅਪਰੈਲ 2023 ਨੂੰ ਹੋਵੇਗੀ ਲਿਖਤੀ ਪ੍ਰੀਖਿਆ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਪੰਜਾਬ ਦੇ ਯੁਵਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਲ 23 ਦੀ ਅਗਨੀਵੀਰ ਫੌਜ ਭਰਤੀ ਲਈ ਭਾਰਤ ਸਰਕਾਰ ਵਲੋਂ ਨੌਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਕੈਂਪ ਇੰਚਾਰਜ ਰਵਿੰਦਰ ਸਿੰਘ ਨੇ ਦਿੰਦਿਆ ਦੱਸਿਆ ਕਿ ਚਾਹਵਾਨ ਯੁਵਕ ਮਿਤੀ 16 ਫਰਵਰੀ 2023 ਤੋਂ 15 ਮਾਰਚ 2023 ਤੱਕ ਆਨਲਾਈਨ  (Join Indian Army NIC) ਤੱਕ ਫਾਰਮ ਭਰਨ ਸਕਦੇ ਹਨ।ਜਿਸ ਦਾ ਲਿਖਤੀ ਪੇਪਰ ਮਿਤੀ 17 ਅਪਰੈਲ 2023 ਨੂੰ ਹੋਣਾ ਹੈ।ਚਾਹਵਾਨ ਯੁਵਕ ਸੀ-ਪਾਈਟ ਕੈਂਪ ਆਈ.ਟੀ.ਆਈ ਰਣੀਕੇ ਅੰਮਿ੍ਰਤਸਰ ਵਿਖੇ ਆ ਕੇ ਲਿਖਤੀ ਪੇਪਰ ਅਤੇ ਫਿਜ਼ੀਕਲ ਟਰੇਨਿੰਗ ਦੀ ਤਿਆਰੀ ਕਰਨ ਲਈ ਆ ਸਕਦੇ ਹਨ।ਚਾਹਵਾਨ ਯੁਵਕ ਜੋ ਕਿ ਦਸਵੀਂ ਜਾ ਬਾਰਵੀਂ ਪਾਸ ਹੋਣ ਉਹ ਸਵੇਰੇ 10 ਵਜੇ ਤੋਂ ਆਪਣੇ ਸਾਰੇ ਅਸਲ ਅਤੇ ਫੋਟੋ ਕਾਪੀ ਸਰਟੀਫਿਕੇਟ ਨਾਲ ਲੈ ਕੇ ਆਉਣ ਅਤੇ ਕੈਂਪ ਵਿੱਚ ਆ ਕੇ ਸਵੇਰੇ 9.00 ਤੋਂ 2;00 ਵਜੇ ਤੱਕ ਨਾਮ ਦਰਜ਼ ਕਰਵਾ ਸਕਦੇ ਹਨ ਸ਼ੁਰੂ ਕਰਨ ਦੀ ਮਿਤੀ 01 ਮਾਰਚ 2023 ਤੋਂ ਕਲਾਸਾਂ ਸ਼ੁਰੂ ਹਨ।ਇਸ ਵਿੱਚ ਕੇਵਲ ਕੈਂਪ ਜਿਲ੍ਹਾ ਅੰਮ੍ਰਿਤਸਰ ਦੇ ਯੁਵਕ ਹੀ ਟਰੇਨਿੰਗ ਲੈ ਸਕਦੇ ਹਨ।ਯੁਵਕਾਂ ਤੋਂ ਕਿਸੇ ਕਿਸਮ ਕੋਈ ਫੀਸ ਨਹੀਂ ਲਈ ਜਾਵੇਗੀ।ਟਰੇਨਿੰਗ ਦੌਰਾਨ ਯੁਵਕਾਂ ਨੂੰ ਖਾਣਾ, ਰਿਹਾਇਸ ਮੁਫਤ ਦਿੱਤੀ ਜਾਵੇਗੀ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …