Thursday, April 18, 2024

ਸਿੱਖ ਬੱਚਿਆਂ ਲਈ ਦਿੱਲੀ ਕਮੇਟੀ ਨੇ ਕਾਨਪੁਰ ‘ਚ ਲਗਾਇਆ ਜਾਣਕਾਰੀ ਕੈਂਪ

PPN190314

ਨਵੀਂ ਦਿੱਲੀ, 19 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਕਮੇਟੀ ਵਲੋਂ ਉੱਚ ਸਿੱਖਿਆ ਅਦਾਰਿਆਂ ਵਿਚ ਤਕਨੀਕੀ ਕੋਰਸਾਂ ਦੇ ਮਾਧਿਅਮ ਨਾਲ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਕਰਨ ਵਾਸਤੇ ਉਲੀਕੇ ਜਾ ਰਹੇ ਕੋਰਸਾਂ ਅਤੇ ਸਰਕਾਰੀ ਫੀਸ ਮਾਫੀ ਦੀ ਯੋਜਨਾ ਦਾ ਫਾਇਦਾ ਸਿੱਖ ਬੱਚਿਆਂ ਨੂੰ ਸਿੱਧੇ ਦੇਣ ਵਾਸਤੇ ਮਾਇਨੋਰਟੀ ਅਵੇਅਰਨੈਸ ਵਿਭਾਗ ਵਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਾਨਪੁਰ ਦੇ ਸਿੱਖ ਸੰਗਠਨਾਂ ਵਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਬੀਤੇ ਦਿਨੀ ਇਕ ਵਫਦ ਮਾਰਗ ਦਰਸ਼ਨ ਕਰਨ ਵਾਸਤੇ ਭੇਜਣ ਦੀ ਅਪੀਲ ਕੀਤੀ ਸੀ।ਜਿਸ ਨੂੰ ਪ੍ਰਵਾਨ ਕਰਦੇ ਹੋਏ ਦਿੱਲੀ ਕਮੇਟੀ ਵਲੋਂ ਇਕ ਉੱਚ ਪੱਧਰੀ ਵਫਦ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਅਤੇ ਹਰਜਿੰਦਰ ਸਿੰਘ ਮੈਂਬਰ ਦਿੱਲੀ ਕਮੇਟੀ ਦੀ ਅਗਵਾਈ ਹੇਠ ਕਾਨਪੁਰ ਭੇਜਿਆ ਗਿਆ। ਇਸ ਵਫਦ ਵਿਚ ਦਿੱਲੀ ਕਮੇਟੀ ਦੇ ਵੋਕੇਸ਼ਨਲ ਅਤੇ ਸਕਿਲ ਡੇਵਲਪਮੈਂਟ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਸਿੰਘ, ਕੋਰਡੀਨੇਟਰ ਟੀ.ਪੀ. ਸਿੰਘ ਅਤੇ ਮਾਇਨੋਰਟੀ ਅਵੇਅਰਨੈਸ ਵਿਭਾਗ ਦੀ ਮੁੱਖੀ ਰਣਜੀਤ ਕੌਰ ਆਦਿਕ ਸ਼ਾਮਿਲ ਸਨ।ਉਥੇ ਦੇ ਗੁਰਦੁਆਰਾ ਭਾਈ ਬੱਨੋ ਜੀ ਕਾਨਪੁਰ ਵਿਖੇ ਪ੍ਰਧਾਨ ਮੋਹਕਮ ਸਿੰਘ ਦੀ ਸਰਪ੍ਰਸਤੀ ਹੇਠ ਹੋਏ ਇਕ ਸੈਮੀਨਾਰ ਵਿਚ ਇਸ ਵਫਦ ਨੇ ਕਾਨਪੁਰ ਦੀਆਂ ਖਾਲਸਾ ਵਿਦਿਅਕ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਤਿਨੀਧਿਆਂ ਨੂੰ ਦਿੱਲੀ ਕਮੇਟੀ ਵਲੋਂ ਉਲੀਕੇ ਜਾ ਰਹੇ ਕਾਰਜਾਂ ਦੀ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਇਸ ਸੰਬੰਧ ਵਿਚ ਦਿੱਲੀ ਕਮੇਟੀ ਵਲੋਂ ਕਾਨਪੁਰ ਦੀਆਂ ਸੰਗਤਾਂ ਨੂੰ ਹਰ ਪ੍ਰਕਾਰ ਦੀ ਮਦਦ ਦੇਣ ਦੀ ਪੇਸ਼ਕਸ਼ ਵੀ ਕੀਤੀ।ਦਿੱਲੀ ਦੇ ਗੁਰਧਾਮਾਂ ਵਿਚ ਦਿੱਲੀ ਕਮੇਟੀ ਵਲੋਂ ਵਿਦਿਅਕ ਸਹਾਇਤਾ ਲਈ ਗੋਲਕ ਰੱਖੇ ਜਾਣ ਦੀ ਜਾਨਕਾਰੀ ਵਫਦ ਵਲੋਂ ਮਿਲਣ ਤੋਂ ਬਾਅਦ ਕਾਨਪੁਰ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਆਪਣੇ ਗੁਰਦੁਆਰਿਆਂ ਵਿਚ ਵਿਦਿਅਕ ਸੇਵਾਵਾਂ ਵਾਸਤੇ ਗੋਲਕ ਰੱਖਣ ਦਾ ਵੀ ਐਲਾਨ ਕੀਤਾ।ਵਿਸਾਖੀ ਤੇ ਦਿੱਲੀ ਕਮੇਟੀ ਵਲੋਂ ਵਿਦਿਅਕ ਮਾਹਿਰਾਂ ਦੀ ਸਰਪ੍ਰਸਤੀ ਹੇਠ ਇਕ ਜਾਣਕਾਰੀ ਕੈਂਪ ਕਾਨਪੁਰ ਦੀ ਸੰਗਤ ਵਾਸਤੇ ਲਗਾਉਣ ਦੀ ਵੀ ਤਿਆਰੀਆਂ ਕਮੇਟੀ ਵਲੋਂ ਕੀਤੀਆਂ ਜਾ ਰਹੀਆਂ ਹਨ, ਤਾਂ ਕਿ ਸਿੱਖ ਬੱਚੇ ਵਿਦਿਆ ਨੂੰ ਆਪਣਾ ਆਦਰਸ਼ ਬਣਾ ਕੇ ਕੌਮ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply