Friday, March 29, 2024

ਪ੍ਰਸ਼ਾਸ਼ਨ ਦੇ ਹੁਕਮਾਂ ਦੀ ਕਿਸੇ ਨੂੰ ਨਹੀ ਪ੍ਰਵਾਹ

ਸਿਰ ਦਰਦੀ ਬਣੇ ਭਾਰੀ ਵਾਹਨ ਸਕੂਲ ਮੈਨੇਜਮੈਟ ਤੇ ਬੱਚਿਆ ਲਈ, ਮਾਪੇ ਪ੍ਰੇਸ਼ਾਨ

PPN1612201403

ਬਠਿੰਡਾ, 16 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) -ਸ਼ਹਿਰ ਵਿੱਚ ਵੱਧ ਰਹੀ ਟ੍ਰੈਫਿਕ ਪ੍ਰਸ਼ਾਸ਼ਨ ਦੇ ਨਾਲ ਨਾਲ ਆਮ ਲੋਕਾਂ ਲਈ ਵੱਡੀ ਸਿਰਦਰਦ ਬਣੀ ਹੌਈ ਹੈ ਭਾਵੇ ਪ੍ਰਸ਼ਾਸ਼ਨ ਵੱਲੋ ਟ੍ਰੈਫਿਕ ਨੂੰ ਸੰਚਾਰੂ ਰੂਪ ਵਿਚ ਚਲਾਉਣ ਲਈ ਕੁੱਝ ਹਦਾਇਤਾਂ ਵੀ ਜਾਰੀ ਕੀਤੀਆ ਗਈਆ ਹਨ ਪਰ ਕੁੱਝ ਲੋਕ ਇਹਨਾਂ ਹਦਾਇਤਾਂ ਨੂੰ ਮੰਨਣ ਲਈ ਤਿਆਰ ਨਹੀ ਜਿਸ ਦੇ ਚਲਦਿਆ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਖਤਰਾਂ ਹਰ ਸਮੇ ਬਣਿਆ ਰਹਿੰਦਾ ਹੈ ਪ੍ਰਸ਼ਾਸ਼ਨ ਵੱਲੋ ਅਕਤੂਬਰ ਮਹੀਨੇ ਵਿੱਚ ਸਥਾਨਕ ਬਹੁ ਮੰਤਵੀ ਖੇਡ ਸਟੇਡੀਅਮ ਕੋਲ ਦੋ ਐਮ ਐਸ ਡੀ ਸਕੂਲ ਤੇ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਬੱਚਿਆ ਦੀ ਪਰੇਸ਼ਾਨੀਆ ਨੂੰ ਦੇਖਦੇ ਹੋਏ ਸਵੇਰੇ 6 ਵੱਜੇ ਤੋ 9 ਵੱਜੇ ਤੱਕ ਅਤੇ ਦੁਪਹਿਰ 1ਵੱਜੇ ਤੋ 3 ਵੱਜੇ ਤੱਕ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕੀਤੀ ਗਈ ਸੀ ਅਤੇ ਸਕੂਲ ਦੇ ਪ੍ਰਿੰਸੀਪਲ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਸਕੂਲੀ ਬੱਚਿਆ ਨੂੰ ਕੰਪਾਊਡ ਵਿੱਚੋ ਹੀ ਰਿਕਸ਼ਾ ਤੇ ਸਕੂਲ ਬੱਸਾਂ ਵਿਚ ਚੜਾਇਆ ਜਾਵੇ ਤਾਂ ਕਿ ਕਿਸੇ ਕਿਸਮ ਦਾ ਕੋਈ ਹਾਦਸਾਂ ਨਾ ਵਾਪਰ ਸਕੇ । ਪ੍ਰੰਤੂ ਪ੍ਰਸ਼ਾਸ਼ਨ ਦੇ ਇੰਨਾਂ ਨਿਰਦੇਸ਼ਾਂ ਨੂੰ ਛਿੱਕੇ ਟੰਗਦਿਆ ਭਾਰੀ ਵਾਹਨਾ ਦੀ ਆਵਾਜਾਈ ਨਿਰਵਿਘਨ ਜਾਰੀ ਹੈ ਅਤੇ ਕਿਸੇ ਵੀ ਟ੍ਰੈਫਿਕ ਅਧਿਕਾਰੀ ਦੁਆਰਾਂ ਪ੍ਰਸ਼ਾਸ਼ਨ ਦੇ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਨ ਨੂੰ ਤਰਜੀਹ ਨਹੀ ਦਿੱਤੀ ਗਈ । ਪ੍ਰਸ਼ਾਸ਼ਨ ਦੇ ਹੁਕਮਾਂ ਹੋ ਰਹੀ ਅਣਦੇਖੀ ਸੰਬਧੀ ਜਦੋ ਐਸ ਪੀ ਸਿਟੀ ਦੇਸਰਾਜ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਇਹ ਮਾਮਲਾ ਉਹਨਾਂ ਦੇ ਧਿਆਨ ਚ ਨਹੀ ਹੈ ਅਤੇ ਜਲਦ ਹੀ ਟ੍ਰੈਫਿਕ ਮੁਲਾਜਮਾਂ ਨੂੰ ਤਹਿਨਾਤ ਕਰ ਭਾਰੀ ਵਾਹਨਾਂ ਦੀ ਆਵਾਜਾਈ ਤੇ ਰੋਕ ਲਗਾਈ ਜਾਵੇਗੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply