Friday, April 19, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ 7 ਦਿਨਾ ਐਨ.ਐਸ.ਐਸ ਕੈਂਪ ਦਾ ਵਿਦਾਇਗੀ ਸਮਾਰੋਹ

ਅੰਮ੍ਰਿਤਸਰ, 28 ਫ਼ਰਵਰੀ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ 7 ਦਿਨਾ ਐਨ.ਐਸ.ਐਸ ਕੈਂਪ ਦਾ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਪ੍ਰੋ. ਰਾਜੇਸ਼ ਕੁਮਾਰ ਐਨ.ਐਸ.ਐਸ ਕੋਆਰਡੀਨੇਟਰ ਐਂਡ ਡੀਨ ਫੈਕਲਟੀ ਆਫ ਸੋਸ਼ਲ ਸਾਈਂਸਿਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਹਮੇਸ਼ਾਂ ਸਮਾਜ ਸੇਵਾ ‘ਚ ਅੱਗੇ ਰਿਹਾ ਹੈ।ਐਨ.ਐਸ.ਐਸ ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ‘ਤੇ ਅਤੇ ਇਕ ਸਮੂਹ ਦੇ ਰੂਪ ‘ਚ ਵੱਧਣ ਵਿਚ ਮੱਦਦ ਕਰਦਾ ਹੈ।ਐਨ.ਐਸ.ਐਸ ਗਤੀਵਿਧੀਆਂ ਤਹਿਤ ਵੱਖ-ਵੱਖ ਕੰਮਾਂ ਲਈ ਸਵੈ-ਸੇਵੀ ਹੋਣਾ ਵਿਦਿਆਰਥੀਆਂ ਨੂੰ ਦਲੇਰੀ, ਲੀਡਰਸ਼ਿਪ ਹੁਨਰ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਵੱਖ-ਵੱਖ ਲੋਕਾਂ ਬਾਰੇ ਜਾਣਨਾ ਸਿਖਾਉਂਦਾ ਹੈ।ਉਹਨਾਂ ਨੇ ਐਨ.ਐਸ.ਐਸ ਪ੍ਰੋਗਰਾਮ ਅਫਸਰਾਂ ਮਿਸ ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ ਨੂੰ ਕੈਂਪ ਨੂੰ ਸਫਲ ਬਣਾਉਣ ਲਈ ਕੀਤੀ ਮਿਹਨਤ ਲਈ ਵਧਾਈ ਦਿੱਤੀ।
ਪ੍ਰੋ. ਰਾਜੇਸ਼ ਕੁਮਾਰ ਨੇ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਵਿਅਕਤੀ ਦੀ ਭਲਾਈ ਸਮਾਜ ਦੀ ਭਲਾਈ ‘ਤੇ ਨਿਰਭਰ ਕਰਦੀ ਹੈ ਇਸ ਲਈ ਐਨ.ਐਸ.ਐਸ ਸਮੁੱਚੇ ਸਮਾਜ ਦੇ ਭਲੇ ਲਈ ਕੰਮ ਕਰਦਾ ਹੈ।
ਪ੍ਰੋਗਰਾਮ ਦੇ ਅੰਤ ‘ਚ ਮਿਸ ਦੀਯਾ ਚੋਪੜਾ ਪ੍ਰਧਾਨ ਐਨ.ਐਸ.ਐਸ ਕਾਲਜ ਯੂਨਿਟ ਨੇ ਕੈਂਪ ਦੀ ਰਿਪੋਰਟ ਪੜ੍ਹੀ।ਜਿਸ ਵਿਚ ਕੈਂਪ ਦੌਰਾਨ ਵਲੰਟੀਅਰਾਂ ਦੁਆਰਾ ਕੀਤੀਆਂ ਕਈ ਗਤੀਵਿਧੀਆਂ ‘ਤੇ ਚਾਨਣਾ ਪਾਇਆ ਗਿਆ। ਮਿਸ ਦੀਯਾ ਚੋਪੜਾ ਨੂੰ ਬੈਸਟ ਕੈਂਪਰ ਦਾ ਇਨਾਮ ਦਿੱਤਾ ਗਿਆ।ਐਨ.ਐਸ.ਐਸ ਕੈਂਪ ਲਗਾਉਣ ਵਾਲੇ ਸਾਰੇ ਵਿਦਿਆਰਥਣਾਂ ਨੂੰ ਸਰਟੀਫਿਕੇਟ, ਬੈਜ ਅਤੇ ਮੈਡਲ ਦਿੱਤੇ ਗਏ।ਮੰਚ ਸੰਚਾਲਨ ਡਾ. ਅਨੀਤਾ ਨਰੇਂਦਰ ਡੀਨ ਕਮਿਊਨੀਟੀ ਸਰਵਿਸਿਜ਼ ਨੇ ਕੀਤਾ।

Check Also

ਆਂਗਣਵਾੜੀ ਸੈਂਟਰਾਂ ‘ਚ ਬੱਚਿਆਂ ਦੀ ਗਰੋਥ ਮੋਨੀਟਰਿੰਗ ਕਰਵਾਈ

ਸੰਗਰੂਰ, 18 ਅਪ੍ਰੈਲ (ਜਗਸੀਰ ਲੌਂਗੋਵਾਲ) – ਬੀਤੇ ਦਿਨੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਬਲਾਕ …