Tuesday, April 16, 2024

ਤਿੰਨ ਦਿਨਾਂ ਰੰਗ ਬਿਰੰਗੇ ਫੁੱਲਾਂ ਦੀ ਨੁਮਾਇਸ਼ ਨਾਲ ਖਿੜੇਗਾ ਯੂਨੀਵਰਸਿਟੀ ਦਾ ਵਿਹੜਾ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਪਣੇ ਵਿਹੜੇ ਵਿੱਚ 14 ਮਾਰਚ ਮੰਗਲਵਾਰ ਤੋਂ 16 ਮਾਰਚ ਵੀਰਵਾਰ 2023 ਤੱਕ ਤਿੰਨ ਰੋਜ਼ਾ ਸਪਰਿੰਗ ਫੈਸਟੀਵਲ ਆਫ ਫਲ਼ਾਵਰ, ਪਲਾਂਟਸ ਅਤੇ ਰੰਗੋਲੀ ਦਾ ਆਯੋਜਨ ਕਰ ਰਹੀ ਹੈ।ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਪਣੇ ਸੁਨਹਿਰੇ 53 ਸਾਲ ਸਫ਼ਲਤਾ ਸਹਿਤ ਸੰਪੂਰਨ ਕਰਦੇ ਹੋਏ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ, ਖੂਬਸੂਰਤੀ ਨੂੰ ਵਧਾਉਣ ਲਈ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਪਾਸੇ ਪ੍ਰੇਰਿਤ ਕਰਨ ਲਈ ਰੰਗਦਾਰ ਪ੍ਰੋਗਰਾਮ ਉਲੀਕਿਆ ਗਿਆ ਹੈ। ਡਾ. ਸੰਧੂ ਨੇ ਦੱਸਿਆ ਕਿ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਹਿਲਾਂ ਫਲ਼ਾਵਰ ਸੋਅ ਪੰਜਾਬੀ ਦੇ ਨਾਮਵਰ ਲੇਖਕ ਭਾਈ ਵੀਰ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਦਸੰਬਰ 2017 ਨੂੰ ਆਯੋਜਤ ਕੀਤਾ ਗਿਆ ਸੀ ਅਤੇ ਇਸ ਤਰ੍ਹਾਂ ਦਾ ਸ਼ੋਅ ਸਾਲ ਵਿੱਚ ਦੋ ਵਾਰੀ ਲਗਾਉਣਾ ਉਲੀਕਿਆਂ ਗਿਆ ਤਾਂ ਜੋ ਯੂਨੀਵਰਸਿਟੀ ਵੱਲੋਂ ਵਾਤਾਵਰਣ ਅਤੇ ਖੂਬਸੂਰਤੀ ਦਾ ਝੰਡਾ ਲਹਿਰਾਉਂਦਾ ਰਹੇ।
ਇਸ ਵਾਰ ਪ੍ਰੋਗਰਾਮ ਦੀ ਸ਼ੁਰੂਆਤ 14 ਮਾਰਚ, 2023 ਮੰਗਲਵਾਰ ਸਵੇਰੇ 9.00 ਵਜੇ ਕੀਤੀ ਜਾਵੇਗੀ।ਸ਼ਹਿਰ ਦੇ ਸਕੂਲਾਂ ਅਤੇ ਨਰਸਰੀਆਂ, ਵਿਅਕਤੀਗਤ ਸ਼ਹਿਰੀਆਂ ਵੱਲੋਂ ਗਮਲਿਆਂ ਦੀ ਐਂਟਰੀ ਕਰਵਾਈ ਜਾਵੇਗੀ।ਫਲ਼ਾਵਰ ਸ਼ੋਅ ਦੇ ਇੰਚਾਰਜ਼ ਗੁਰਵਿੰਦਰ ਸਿੰਘ, ਲੈਂਡਸਕੇਪ ਅਫਸਰ ਨੇ ਦੱਸਿਆ ਕਿ ਸ਼ੋਅ ਵਿੱਚ ਪਹੁੰਚੇ ਫੁੱਲਾਂ, ਪੌਦਿਆਂ ਅਤੇ ਰੰਗੋਲੀਆਂ ਦੀ ਪਰਖ ਵੱਖ-ਵੱਖ ਮਾਹਿਰਾਂ ਵੱਲੋਂ 15 ਮਾਰਚ ਦਿਨ ਬੁੱਧਵਾਰ ਨੂੰ ਕਰਵਾਈ ਜਾਵੇਗੀ।ਇਸ ਵਿੱਚ ਇਨਾਮਾਂ ਦਾ ਐਲਾਨ ਕੀਤਾ ਜਾਵੇਗਾ।ਬਾਅਦ ‘ਚ ਫਲ਼ਾਵਰ ਸ਼ੋਅ ਅਤੇ ਰੰਗੋਲੀ ਦੀ ਨੁੰਮਾਇਸ਼ ਦਾ ਉਦਘਾਟਨ ਕੀਤਾ ਜਾਵੇਗਾ।
ਫਲ਼ਾਵਰ ਸ਼ੋਅ ਦੇ ਨਾਲ-ਨਾਲ ਕਈ ਨਰਸਰੀਆਂ, ਬਾਗਬਾਨੀ ਦੇ ਸੰਦ, ਗਮਲੇ, ਆਰਗੈਨਿਕ ਖਾਣ ਵਾਲੀਆਂ ਵਸਤਾਂ ਅਤੇ ਬਾਗਬਾਨੀ ਲਈ ਵਰਤੇ ਜਾਣ ਵਾਲੇ ਹੋਰ ਸਜਾਵਟੀ ਸਮਾਨ ਵਾਲੇ ਸਟਾਲ ਵੀ ਲਗਾਏ ਜਾਣਗੇ।ਇਸ ਸ਼ੋਅ ਦੌਰਾਨ ਫੁੱਲਾਂ, ਗਮਲਿਆਂ ਅਤੇ ਰੰਗੋਲੀ ਵਿੱਚ ਹਿੱਸਾ ਲੈਣ ਵਾਲੀਆਂ ਜੇਤੂ ਸੰਸਥਾਵਾਂ ਤੇ ਵਿਅਕਤੀਆਂ ਨੂੰ ਯੂਨੀਵਰਸਿਟੀ ਵੱਲੋਂ ਯੋਗ ਇਨਾਮਾਂ ਦੀ ਵੰਡ ਰਾਹੀਂ 16 ਮਾਰਚ ਵੀਰਵਾਰ ਨੂੰ ਕੀਤੀ ਜਾਵੇਗੀ। ਫਲ਼ਾਵਰ ਸੋਅ ਬਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਫਲ਼ਾਵਰ ਸੋਅ ਦੇ ਇੰਚਾਰਜ਼ ਲੈਡਸਕੇਪ ਅਫ਼ਸਰ ਮੋਬਾਇਲ ਨੰਬਰ 9646837020 ਜਾਂ ਮੈਡਮ ਸੁਨੈਨਾਂ 9501382180 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …