Friday, April 19, 2024

ਕਹਾਣੀ ਮੰਚ ਅੰਮ੍ਰਿਤਸਰ ਦੀ ਇਕੱਤਰਤਾ ਵਿੱਚ ਹੋਈ ਵਿਚਾਰ ਚਰਚਾ

PPN1612201406

ਅੰਮ੍ਰਿਤਸਰ, 16 ਦਸੰਬਰ (ਰੋਮਿਤ ਸ਼ਰਮਾ)- ਕਹਾਣੀ ਮੰਚ ਅੰਮ੍ਰਿਤਸਰ ਦੀ ਮਹੀਨੇਵਾਰ ਹੋਣ ਵਾਲੀ ਅਦਬੀ ਇਕੱਤਰਤਾ ਸਥਾਨਕ ਵਿਰਸਾ ਵਿਹਾਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਕਹਾਣੀਕਾਰ ਦੀਪ ਦਵਿੰਦਰ ਸਿੰਘ ਤੇ ਪੰਜਾਬੀ ਸਾਹਿਤਕਾਰ ਹਰਭਜਨ ਖੇਮਕਰਨੀ ਦੀ ਪ੍ਰਧਾਨਗੀ ਹੇਠ ਹੋਈ। ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਬਾਸਰਕੇ ਨੇ ਆਪਣੀ ਨਵੀਂ ਕਹਾਣੀ ‘ਕੁਬ’ ਹਾਜਰੀਨ ਨੂੰ ਪੜ੍ਹ ਕੇ ਸੁਣਾਈ। ਉਪਰੰਤ ਹੋਈ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਹਰਭਜਨ ਖੇਮਕਰਨੀ, ਦੀਪ ਦਵਿੰਦਰ ਸਿੰਘ, ਰੰਗ ਕਰਮੀ ਗੁਰਿੰਦਰ ਮਕਨਾ, ਜਸਬੀਰ ਕੌਰ, ਕੁਲਵੰਤ ਸਿੰਘ ਅਣਖੀ, ਪ੍ਰੋ: ਮੋਹਨ ਸਿੰਘ ਅਤੇ ਕਲਿਆਣ ਅੰਮ੍ਰਿਤਸਰੀ ਨੇ ਚਰਚਾ ਅਧੀਨ ਕਹਾਣੀ ਤੇ ਰਾਏ ਉਸਾਰਦਿਆਂ ਕਿਹਾ ਕਿ ‘ਕੁਬ’ ਕਹਾਣੀ ਨਿਮਨ ਵਰਗ ਦੇ ਮਨੁੱਖ ਦੀ ਤੰਗੀਆਂ ਤੁਰਸ਼ੀਆਂ ਨਾਲ ਜੀਣ-ਥੀਣ ਦੀ ਨਿਸ਼ਾਨ ਦੇਹੀ ਕਰਦੀ ਹੈ। ਕਹਾਣੀ ਵਿਚਲਾ ਪਾਤਰ ਬਚਪਨ ਤੋਂ ਲੈ ਕੇ ਬੁਢਾਪੇ ਤਕ ਹਡ-ਭੰਨਵੀਂ ਮਿਹਨਤ ਕਰਦਿਆਂ ਗੁਰਬਤ ਨਾਲ ਉਮਰ ਭਰ ਘੁਲਦਾ ਹੈ। ਪਰ ਟੁਟਣ-ਖਿਲਰਨ ਦੀ ਬਜਾਏ ਜਿਉਣ ਲਈ ਸੰਘਰਸ਼ ਕਰਦਾ ਵਿਖਾਈ ਦਿੰਦਾ ਹੈ।ਪੇਸ਼ ਕਹਾਣੀ ਅੰਦਰਲੇ ਦ੍ਰਿਸ਼ ਚਿਤਰਣ ਤੇ ਪਾਤਰਾਂ ਦੀ ਚਾਲ-ਢਾਲ ਉਤੇ ਹਾਜ਼ਰ ਸਾਹਿਤਕਾਰਾਂ ਨੇ ਸਾਰਥਿਕ ਸੁਝਾਅ ਵੀ ਦਿੱਤੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕੰਵਲ ਰਣਦੇ, ਸੁਖਵਿੰਦਰ ਸਿੰਘ, ਖੁਸ਼ਬੀਰ ਜੱਸੂ, ਮਨਪ੍ਰੀਤ ਸਿੰਘ, ਜਸਬੀਰ ਚੰਗਿਆੜਾ, ਸਿਮਰ ਬੱਲ ਆਦਿ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਹੰਸਰਾਜ ਮਹਾਉਤਸਵ ‘ਤੇ ਵਿਸ਼ੇਸ਼ ਹਵਨ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਆਰਿਆ ਰਤਨ ਡਾ. ਪੂਨਮ ਸੂਰੀ ਪਦਮਸ੍ਰੀ ਅਵਾਰਡੀ ਪ੍ਰਧਾਨ ਆਰਿਆ …

Leave a Reply