Friday, April 19, 2024

ਸਾਹਿਤ ਸਭਾ ਸਮਰਾਲਾ ਵਲੋਂ ਡਾ. ਸੁਰਜੀਤ ਨਾਲ ਵਿਸ਼ਾਲ ਰੂਬਰੂ ਤੇ ਕਵੀ ਦਰਬਾਰ

ਅਜਿਹੇ ਵੱਡੇ ਸਾਹਿਤਕ ਸਮਾਗਮ ਕਦੇ-ਕਦੇ ਹੀ ਹੁੰਦੇ ਹਨ – ਡਾ. ਸੁਰਜੀਤ

ਸਮਰਾਲਾ, 5 ਮਾਰਚ (ਇਦਰਜੀਤ ਸਿੰਘ ਕੰਗ) – ਬੀਤੇ ਦਿਨੀ ਸਾਹਿਤ ਸਭਾ (ਰਜਿ.) ਸਮਰਾਲਾ ਵਲੋਂ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਅਤੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਰਹਿਨੁਮਾਈ ਹੇਠ ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਵਿਸ਼ਾਲ ਰੂਬਰੂ ਅਤੇ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਡਾ. ਸੁਰਜੀਤ (ਪ੍ਰੋਫੈਸਰ ਪੰਜਾਬੀ ਵਿਭਾਗ) ਪੰਜਾਬੀ ਯੂਨੀਵਰਸਿਟੀ ਪਟਿਆਲਾ ਪਾਠਕਾਂ ਦੇ ਰੂਬਰੂ ਹੋਏ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਲੱਖਣ ਸ਼ਾਇਰ ਸਵਾਮੀ ਅੰਤਰ ਨੀਰਵ ਨੇ ਸ਼ਿਰਕਤ ਕੀਤੀ।ਪ੍ਰਧਾਨਗੀ ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੁੁਆਰਾ ਕੀਤੀ ਗਈ।‘ਹੁਣ’ ਦੇ ਸੰਪਾਦਕ ਸ਼ੁਸ਼ੀਲ ਦੁਸਾਂਝ ਅਤੇ ਗੁਰਭੇਜ ਸਿੰਘ ਗੁਰਾਇਆ (ਦਿੱਲੀ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ‘ਜੀ ਆਇਆ’ ਕਿਹਾ।
ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਸਵਾਮੀ ਅੰਤਰ ਨੀਰਵ ਨੇ ਆਪਣੀਆਂ ਦੋ ਕਵਿਤਾਵਾਂ ਸੁਣਾ ਕੇ ਕੀਤੀ।ਡਾ. ਸੁਰਜੀਤ ਬਾਰੇ ਜਾਣ ਪਛਾਣ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕਰਵਾਈ।ਡਾ. ਸੁਰਜੀਤ ਨੇ ਰੂਬਰੂ ‘ਚ ਮੁੱਢਲੇ ਜੀਵਨ ਤੋਂ ਸ਼ੁਰੂ ਕਰਕੇ ਹੁਣ ਤੱਕ ਦੇ ਸਫਰ ਤੇ ਇਸ ਤਰ੍ਹਾਂ ਝਾਤੀ ਪੁਆਈ ਕਿ ਦੋ ਘੰਟੇ ਸਰੋਤੇ ਇਸ ਤਰ੍ਹਾਂ ਸੁਣਦੇ ਰਹੇ, ਜਿਸ ਤਰ੍ਹਾਂ ਉਹ ਕੋਈ ਪਰੀ ਕਹਾਣੀ ਸੁਣ ਰਹੇ ਹੋਣ।ਉਨਾਂ ਨੇ ਜਿਥੇ ਮੁੱਢਲੀ ਪੜ੍ਹਾਈ ਵਿੱਚ ਜਿਆਦਾ ਰੁਚੀ ਨਾ ਹੋਣ ਕਰਕੇ ਕੁੱਝ ਕਲਾਸਾਂ ਵਿੱਚ ਫੇਲ ਹੋਣ ਬਾਰੇ ਖੁਲਾਸਾ ਕੀਤਾ, ਉਥੇ ਪੰਜਾਬ ਦੇ ਤਤਕਾਲੀ ਹਾਲਾਤਾਂ ਦਾ ਵੀ ਜਿਕਰ ਕੀਤਾ।ਗੁਰਭੇਜ ਗੁਰਾਇਆ ਤੇ ਸ਼ੁਸ਼ੀਲ ਦੁਸਾਂਝ ਨੇ ਡਾ. ਸੁਰਜੀਤ ਬਾਰੇ ਬਹੁਤ ਹੀ ਭਾਵਪੂਰਤ ਟਿੱਪਣੀਆਂ ਕੀਤੀਆਂ।
ਸਮਾਗਮ ਦੌਰਾਨ ਦੋ ਪੁਸਤਕਾਂ ਕਹਾਣੀਕਾਰ ਦੀਪ ਦਵਿੰਦਰ ਦੀ ਪੁਸਤਕ ‘ਤ੍ਰਿਕਾਲ ਸੰਧਿਆ’ ਅਤੇ ਕਹਾਣੀਕਾਰ ਰਵਿੰਦਰ ਰੁਪਾਲ ਦੀ ਪੁਸਤਕ ‘ਅਕਲ ਦਾ ਬੂਟਾ’ ਪ੍ਰਸਿੱਧ ਆਲੋਚਕ ਰਘਵੀਰ ਸਿੰਘ ਭਰਤ ਤੇ ਨਾਮਵਰ ਕਹਾਣੀਕਾਰ ਜਤਿੰਦਰ ਹਾਂਸ ਨੇ ਲੋਕ ਅਰਪਣ ਕੀਤੀਆਂ।ਇਸ ਉਪਰੰਤ ਸਮੁੱਚੀ ਸਭਾ ਵਲੋਂ ਡਾ. ਸੁਰਜੀਤ ਅਤੇ ਸਵਾਮੀ ਅੰਤਰ ਨੀਰਵ ਦਾ ਸਨਮਾਨ ਕੀਤਾ ਗਿਆ।
ਦੂਸਰੇ ਦੌਰ ਵਿੱਚ ਕਵੀ ਦਰਬਾਰ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਸਵਰਨਜੀਤ ਸਵੀ ਨਾਮਵਰ ਕਵੀ ਤੇ ਚਿੱਤਰਕਾਰ ਦੁਆਰਾ ਕੀਤੀ ਗਈ, ਇਸ ਵਿੱਚ ਪੰਜਾਬ ਦੇ ਪ੍ਰਸਿੱਧ ਸ਼ਾਇਰ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਬਲਵਿੰਦਰ ਸੰਧੂ, ਸੰਦੀਪ ਸ਼ਰਮਾ, ਦੀਪ ਜਗਦੀਪ, ਬਲਕਾਰ ਔਲਖ, ਡਾ. ਜਲੌਰ ਸਿੰਘ ਖੀਵਾ, ਪਾਲੀ ਖਾਦਿਮ, ਅਮਰਿੰਦਰ ਸੋਹਲ, ਹਰਜਿੰਦਰ ਸਿੰਘ ਗੁਪਾਲੋਂ, ਪ੍ਰਿੰਸੀਪਲ ਕਮਲਗੀਤ ਸਰਹਿੰਦ, ਰਾਜਵਿੰਦਰ ਸਮਰਾਲਾ, ਬਲਤੇਜ ਸਿੰਘ ਬਠਿੰਡਾ, ਡਾ. ਸੁਰਜੀਤ, ਸਵਾਮੀ ਅੰਤਰ ਨੀਰਵ, ਡਾ. ਗੁਰਇਕਬਾਲ, ਸਵਰਨਜੀਤ ਸਵੀ, ਦਰਸ਼ਨ ਬੁੱਟਰ ਤੇ ਸ਼ੁਸ਼ੀਲ ਦੁਸਾਂਝ ਅਤੇ ਹਾਜ਼ਰ ਸ਼ਾਇਰਾਂ ਨੇ ਕਲਾਮ ਪੜ੍ਹੇ।ਸਭਾ ਦੇ ਮੈਂਬਰ ਸਿਮਰਨਜੀਤ ਸਿੰਘ ਕੰਗ ਨੇ ਆਏ ਹੋਏ ਬੁੱਧੀਜੀਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸੁਖਜੀਤ ਨੇ ਵੱਖਰੇ ਅੰਦਾਜ਼ ਵਿੱਚ ਕੀਤਾ।
ਉਪਰੋਕਤ ਤੋਂ ਇਲਾਵਾ ਮਾ. ਪੁਖਰਾਜ ਸਿੰਘ, ਇੰਦਰਜੀਤ ਸਿੰਘ ਕੰਗ, ਅਮਨ ਸਮਰਾਲਾ, ਸੰਦੀਪ ਸਮਰਾਲਾ, ਮਨਦੀਪ ਡਡਿਆਣਾ, ਗੁਰਦੀਪ ਮਹੌਣ, ਯਤਿੰਦਰ ਕੌਰ ਮਾਹਲ, ਤਰਨ ਬੱਲ, ਡਾ. ਸੁਖਪਾਲ ਕੌਰ ਸਮਰਾਲਾ, ਰਛਪਾਲ ਕੌਰ, ਰਮਨਦੀਪ ਕੌਰ ਖਮਾਣੋਂ, ਕਮਲ ਦੁਸਾਂਝ, ਦਲਜੀਤ ਸਿੰਘ ਸ਼ਾਹੀ, ਮੁਖਤਿਆਰ ਸਿੰਘ, ਲਖਵਿੰਦਰਪਾਲ ਸਿੰਘ ਸਮਰਾਲਾ, ਐਡਵੋਕੇਟ ਗਗਨਦੀਪ ਸ਼ਰਮਾ, ਮੇਘ ਸਿੰਘ ਜਵੰਦਾ, ਸੁਰਜੀਤ ਸਿੰਘ ਵਿਸ਼ਦ, ਡਾ. ਹੀਰਾ ਸਿੰਘ, ਮਨਮੋਹਨ ਢਿੱਲੋਂ (ਕਾਲਮਨਵੀਸ), ਜਗਦੀਸ਼ ਸਿੰਘ ਅੰਮ੍ਰਿਤਸਰ, ਗੁਰਭਗਤ ਸਿੰਘ ਗਿੱਲ, ਅਵਤਾਰ ਸਿੰਘ ਉਟਾਲਾਂ, ਸੁਰਜੀਤ ਜੀਤ, ਗੁਰਨਾਮ ਬਿਜਲੀ, ਸੁਖਦੇਵ ਸਿੰਘ ਜੇ.ਆਰ.ਐਫ, ਐਡਵੋਕੇਟ ਪਰਮਿੰਦਰ ਸਿੰਘ ਗਰੇਵਾਲ, ਗੁਰਮੀਤ ਆਰਿਫ, ਸਨੇਹਇੰਦਰ ਮੀਲੂ, ਸੰਤ ਸਿੰਘ ਸੋਹਲ, ਪ੍ਰਮਿੰਦਰ ਪ੍ਰੇਮ, ਦਲਵਿੰਦਰ ਬੈਂਸ, ਦਵਿੰਦਰਜੀਤ ਸਿੰਘ, ਉਦੈਵੀਰ ਸਿੰਘ, ਸੋਨੀ, ਪੰਮੀ, ਹਬੀਬ ਹਾਜ਼ਰ ਸਨ।
ਸਮਾਗਮ ਵਿੱਚ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਰੋਜ਼ਾਨਾ ਆਨਲਾਈਨ ਨਿਊਜ਼ ਪੋਰਟਲ ‘ਪੰਜਾਬ ਪੋਸਟ’ ਦੇ ਸੰਪਾਦਕ ਜੇ.ਐਸ ਸੱਗੂ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …