Thursday, April 25, 2024

ਸਟੱਡੀ ਸਰਕਲ ਦੇ ਸਹਿਯੋਗੀ ਅਜੀਤ ਸਿੰਘ ਯੂ.ਐਸ.ਏ ਨੇ ਜ਼ੋਨਲ ਦਫ਼ਤਰ ਦੀ ਉਸਾਰੀ ਦਾ ਕੀਤਾ ਨਿਰੀਖਣ

ਸੰਗਰੂਰ, 5 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਜ਼ੋਨਲ ਦਫ਼ਤਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸੰਗਰੂਰ ਜ਼ੋਨ ਦੀ ਇਕੱਤਰਤਾ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਦੀ ਅਗਵਾਈ ਵਿੱਚ ਹੋਈ।ਸਟੱਡੀ ਸਰਕਲ ਦੇ ਸਹਿਯੋਗੀ ਅਜੀਤ ਸਿੰਘ ਯੂ.ਐਸ.ਏ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਜ਼ਨਲ ਦਫ਼ਤਰ ਦੀ ਹੋ ਰਹੀ ਉਸਾਰੀ ਦਾ ਨਿਰੀਖਣ ਕੀਤਾ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਉਹਨਾਂ ਵਲੋਂ ਕੀਤੀਆਂ ਜਾ ਰਹੀਆਂ ਧਾਰਮਿਕ ਸੇਵਾਵਾਂ ਦਾ ਜ਼ਿਕਰ ਕੀਤਾ।ਅਜਮੇਰ ਸਿੰਘ, ਪ੍ਰੋ: ਨਰਿੰਦਰ ਸਿੰਘ, ਹਰਭਜਨ ਸਿੰਘ ਭੱਟੀ, ਪ੍ਰੋ: ਹਰਵਿੰਦਰ ਕੌਰ ਨੇ ਅਜੀਤ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਗੁਰਮੇਲ ਸਿੰਘ, ਗੁਰਨਾਮ ਸਿੰਘ, ਅਮਨਦੀਪ ਕੌਰ ਦੇ ਨਾਲ ਉਪਰੋਕਤ ਨੁਮਾਇੰਦਿਆਂ ਨੇ ਅਜੀਤ ਸਿੰਘ ਨੂੰ ਸਿਰੋਪਾਓ ਸਹਿਤ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।
ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਸਟੱਡੀ ਸਰਕਲ ਵਲੋਂ ਦੇਸ਼ ਭਗਤ ਕਾਲਜ ਆਫ ਐਜਕੇਸ਼ਨ ਬਰੜਵਾਲ (ਧੂਰੀ) ਵਿਖੇ ਕੌਮਾਂਤਰੀ ਇਸਤਰੀ ਦਿਵਸ ਨੂੰ ਸਮਰਪਿਤ ਵਿਦਿਅਕ ਸੈਮੀਨਾਰ 7 ਮਾਰਚ ਨੂੰ ਕਾਲਜ ਪ੍ਰਿੰਸੀਪਲ ਡਾ: ਕਵਿਤਾ ਮਿੱਤਲ ਦੀ ਨਿਗਰਾਨੀ ਹੇਠ ਹੋਵੇਗਾ।ਡਾ: ਅਮਨਦੀਪ ਕੌਰ, ਪ੍ਰਿੰਸੀਪਲ ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ ਅਤੇ ਪ੍ਰੋ: ਸੁਰਿੰਦਰ ਪਾਲ ਕੌਰ ਰਸੀਆ ਧਨੌਲਾ ਸੈਮੀਨਾਰ ਦੇ ਬੁਲਾਰੇ ਹੋਣਗੇ।ਅਜਮੇਰ ਸਿੰਘ ਕੋਆਰਡੀਨੇਟਰ ਨੇ ਦੱਸਿਆ ਹੋਲਾ ਮਹੱਲਾ ਨੂੰ ਛਿੰਝ ਦਿਵਸ ਵਜੋਂ ਮਨਾਉਣ ਲਈ ਖੇਡ ਮੇਲਾ 8 ਮਾਰਚ ਨੂੰ ਸਵੇਰੇ 9.00 ਵਜੇ ਪਿੰਡ ਥਲੇਸਾਂ ਦੇ ਪਾਰਕ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਨਰਿੰਦਰ ਕੌਰ ਭਰਾਜ ਹਲਕਾ ਵਿਧਾਇਕਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।ਉਹਨਾਂ ਦੇ ਨਾਲ ਡਾ: ਗੁਰਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਇਨਫੋਟੈਕ ਪੰਜਾਬ ਸਰਕਾਰ, ਜਥੇਦਾਰ ਮਲਕੀਤ ਸਿੰਘ ਚੰਗਾਲ ਅੰਤਰਿੰਗ ਮੈਂਬਰ ਸ਼੍ਰੋ:ਗੁ:ਪ੍ਰ: ਕਮੇਟੀ ਅੰਮ੍ਰਿਤਸਰ, ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਸੰਗਰੂਰ ਵਿਸ਼ੇਸ਼ ਮਹਿਮਾਨ ਹੋਣਗੇ।
ਇਸੇ ਤਰਾਂ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ ਪ੍ਰਿੰਸੀਪਲ ਪਦਮਪ੍ਰੀਤ ਕੌਰ ਅਤੇ ਗਿਆਨ ਸਿੰਘ ਭਵਾਨੀਗੜ੍ਹ ਦੀ ਅਗਵਾਈ ਵਿੱਚ ਇਸਤਰੀ ਦਿਵਸ ਅਤੇ ਹੋਲੇ-ਮਹੱਲੇ ਦੇ ਸਬੰਧ ‘ਚ ਖੇਡਾਂ 9 ਮਾਰਚ ਨੂੰ ਸਵੇਰੇ 10.00 ਵਜੇ ਕਰਵਾਈਆਂ ਜਾਣਗੀਆਂ।
ਖੇਡ ਮੇਲੇ ਵਿੱਚ ਜਿਥੇ ਬੱਚਿਆਂ, ਨੌਜਵਾਨਾਂ, ਇਸਤਰੀਆਂ, ਬਜ਼ੁਰਗਾਂ ਦੀਆਂ ਵੱਖ-ਵੱਖ ਖੇਡਾਂ ਹੋਣਗੀਆਂ, ਉਥੇ ਨੈਸ਼ਨਲ ਮਾਸਟਰਜ ਖੇਡਾਂ ਕੁਰਕਸ਼ੇਤਰ ਵਿੱਚ ਸੋਨ ਤਗਮਾ ਜੇਤੂ ਪ੍ਰੋ: ਸੰਤੋਖ ਕੌਰ ਸੰਗਰੂਰ ਅਤੇ ਹਰਕੀਰਤ ਕੌਰ (ਅਧਿਆਪਕ ਕਾਂਝਲਾ ਸਕੂਲ) ਨੂੰ ਸਟੱਡੀ ਸਰਕਲ ਵਲੋਂ “ਮਾਈ ਭਾਗ ਕੌਰ ਅਵਾਰਡ” ਦੇ ਕੇ ਸਨਮਾਨਿਤ ਕੀਤਾ ਜਾਵੇਗਾ।

 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …