Friday, March 29, 2024

ਵਿਧਾਨ ਸਭਾ ਹਲਕਾ ਪੱਛਮੀ ਵਿਖੇ ਭਾਜਪਾ ਵਲੋਂ ਮੈਂਬਰਸ਼ਿਪ ਕੈਂਪ ਦਾ ਆਯੋਜਨ

ਪਾਰਟੀ ਆਧਾਰ ਨਾਲ ਹੀ ਦੇਸ਼ ਨੂੰ ਹੋਰ ਤਰੱਕੀ ਤੇ ਖੁਸ਼ਹਾਲੀ ਨਸੀਬ ਹੋਵੇਗੀ- ਕਮਲ ਸ਼ਰਮਾ

PPN1612201417

ਛੇਹਰਟਾ, 16 ਦਸੰਬਰ (ਕੁਲਦੀਪ ਸਿੰਘ ਨੋਬਲ) – ਭਾਰਤੀ ਜਨਤਾ ਪਾਰਟੀ ਨੂੰ ਕੋਮੀ ਪੱਧਰ ਤੇ ਮਜਬੂਤੀ ਦੇਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਭਰਤੀ ਮੁਹਿੰਮ ਤਹਿਤ ਭਾਜਪਾ ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਅਵਿਨਾਸ਼ ਸ਼ੈਲਾ ਦੀ ਦੇਖਰੇਖ ਹੇਂਠ ਵਿਧਾਨ ਸਭਾ ਹਲਕਾ ਪੱਛਮੀ ਵਿਖੇ ਵਰਕਰ ਮੈਂਬਰਸ਼ਿਪ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੋਰਾਨ ਭਾਜਪਾ ਦੇ ਸੁਬਾਈ ਪ੍ਰਧਾਨ ਕਮਲ ਸ਼ਰਮਾ ਤੇ ਕੋਮੀ ਸਕੱਤਰ ਵਿਧਾਨ ਸਭਾ ਕੇਂਦਰੀ ਦੇ ਸਰਕਦਾ ਭਾਜਪਾ ਆਗੂ ਤਰੂਣ ਚੁੱਘ ਨੇ ਉੱਚੇਚੇ ਤੋਰ ਤੇ ਹਾਜਰੀ ਭਰੀ। ਇਸ ਮੋਕੇ ਕਮਲ ਸ਼ਰਮਾ ਨੇ ਕਿਹਾ ਕਿ ਪਾਰਟੀ ਨੂੰ ਗਲੀ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਮਜਬੂਤ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਲਪਨਾ ਤੇ ਦ੍ਰਿੜ ਸੰਪਲਪ ਹੈ, ਜਿਸਨੂੰ ਭਾਜਪਾ ਵਲੋਂ ਹਰ ਹੀਲੇ ਪੂਰਾ ਕੀਤਾ ਜਾਵੇਗਾ ਤੇ ਉਸਨੂੰ ਹਕੀਕੀ ਰੂਪ ਵਰਕਰਾਂ ਦੀ ਮੈਂਬਰਸ਼ਿਪ ਰਾਹੀਂ ਹੀ ਦਿੱਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਪਾਰਟੀ ਆਧਾਰ ਨਾਲ ਹੀ ਦੇਸ਼ ਨੂੰ ਹੋਰ ਤਰੱਕੀ, ਖੁਸ਼ਹਾਲੀ ਤੇ ਅਖੰਡਤਾ ਨਸੀਬ ਹੋਵੇਗੀ। ਉਨਾਂ ਦੱਸਿਆ ਕਿ ਗੈਰ ਭਾਜਪਾ ਤੇ ਹੋਰ ਪਾਰਟੀਆਂ ਦੇ ਮੁੱਢ ਕਦੀਮ ਟਕਸਾਲੀ ਮੈਂਬਰਸ਼ਿਪ ਰੁਝਾਨ ਵਿਚ ਗਹਿਰੀ ਦਿਲਚਸਪੀ ਦਿਖਾ ਰਹੇ ਹਨ। ਪਾਰਟੀ ਨੂੰ ਉਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਇਸ ਮੋਕੇ ਭਾਜਪਾ ਰਾਸ਼ਟਰੀ ਕਾਰਜਕਰਨੀ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ, ਸੂਬਾ ਸਕੱਤਰ ਐਸਪੀ ਕੇਵਲ ਕੁਮਾਰ, ਜਿਲਾ ਪ੍ਰਧਾਨ ਨਰੇਸ਼ ਸ਼ਰਮਾ, ਭਾਜਪਾ ਯੂਵਾ ਮੋਰਚਾ ਪੰਜਾਬ ਦੇ ਪ੍ਰਭਾਰੀ ਸੁਸ਼ੀਲ ਕੁਮਾਰ, ਕੋਂਸਲਰ ਚੰਦਰ ਸ਼ੇਖਰ ਸ਼ਰਮਾ, ਕੋਂਸਲਰ ਸੁਖਮਿੰਦਰ ਪਿੰਟੂ, ਜਨਰਲ ਸਕੱਤਰ ਮੋਨੂੰ ਚੱਡਾ, ਮਨੀ ਭਾਟੀਆਂ, ਵਿਕਰਾਂਤ ਬੰਟੀ, ਸਰਬਜੀਤ ਸਿੰਘ ਸ਼ੈਂਟੀ, ਬੰਟੀ ਪੰਡਿਤ, ਚਰਨਜੀਤ ਦੁੱਗਲ, ਜਸਮੀਤ ਗੋਲਾ, ਕੁਲਬੀਰ ਬਿੱਲਾ, ਮੰਗਲ ਸਿੰਘ, ਗੋਤਮ ਊਮਟ, ਅਜੇ ਗਿੱਲ, ਰਘੂ ਰਾਜਾ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply