Saturday, April 20, 2024

 ਸਾਬਕਾ ਜਵਾਨਾਂ ਤੇ ਪਰਿਵਾਰਾਂ ਨਾਲ ਵਾਅਦਾ ਖਿਲਾਫੀ ਕਰ ਰਹੀਆਂ ਹਨ ਸਰਕਾਰਾਂ ਬਾਠ

PPN1612201419
ਰਈਆ, 16 ਦਸੰਬਰ (ਬਲਵਿੰਦਰ ਸਿੰਘ ਸੰਧੂ) – ਇੰਡੀਅਨ ਸਰਵਿਸਜ਼ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਦੇ ਸੂਬਾ ਕਮੇਟੀ ਮੈਂਬਰ ਕੈਪਟਨ ਜਗਤ ਸਿੰਘ ਭੁੱਲਰ ਦੀ ਯੋਗ ਅਗਵਾਈ ਸਦਕਾ ਸੂਬਾ ਮੀਤ ਪ੍ਰਧਾਨ ਜ਼ਿਲ੍ਹਾ ਅਤੇ ਬਲਾਕ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਜਵਾਨਾਂ ਅਤੇ ਵਿਧਵਾਵਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਕੈਪਟਨ ਗੁਰਦੀਪ ਸਿੰਘ ਵਿਸ਼ੇਸ਼ ਤੌਰ ਤੇ ਸਾਮਿਲ ਹੋਏ।ਮੀਟਿੰਗ ਵਿੱਚ ਕੈਪਟਨ ਜੋਬਨ ਸਿੰਘ ਗਿੱਲ, ਕੈਪਟਨ ਗੁਰਦੀਪ ਸਿੰਘ, ਪੈਟੀ ਅਫਸਰ ਤਰਸੇਮ ਸਿੰਘ ਬਾਠ ਸੂਬਾ ਖਜਾਨਚੀ ਅਤੇ ਜਨਰਲ ਸਕੱਤਰ ਰਈਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿ ਸਰਕਾਰਾਂ ਫੌਜੀ ਜਵਾਨਾਂ ਨੂੰ ਕੇਵਲ ਦੇਸ਼ ਲਈ ਕੁਰਬਾਨ ਹੋਣ ਅਤੇ ਜੰਗ ਵੇਲੇ ਹੀ ਸਨਮਾਨਿਤ ਕਰਕੇ ਭੁੱਲ ਜਾਂਦੀਆਂ ਹਨ। ਉਹਨਾਂ ਦੇ ਹੱਕਾਂ ਨੂੰ ਦੇਣ ਦਾ ਐਲਾਨ ਕਰਕੇ ਅਮਲ ਨਹੀਂ ਕਰਦੀਆਂ ਕੇਵਲ ਵੋਟਾਂ ਖਾਤਿਰ ਇਹਨਾਂ ਦੇ ਜ਼ਜ਼ਬਾਤਾਂ ਨਾਲ ਖੇਡਦੀਆਂ ਹਨ ਇਸ ਕਾਰਨ ਪੂਰੇ ਹਿੰਦੋਸਤਾਨ ਦੇ ਸਾਬਕਾ ਜਵਾਨਾਂ ਅਤੇ ਪਰਿਵਾਰਾਂ ਵਿੱਚ ਸਰਕਾਰਾਂ ਪ੍ਰਤੀ ਰੋਸ ਦੀ ਲਹਿਰ ਚੱਲ ਰਹੀ ਹੈ ਜਿਸ ਤਹਿਤ ਜ਼ਿਲ੍ਹਾ ਅੰਮ੍ਰਿਤਸਰ, ਕਪੂਰਥਲਾ, ਗੁਰਦਾਸਪੁਰ ਅਤੇ ਤਰਨ ਤਾਰਨ ਦੇ ਸਾਬਕਾ ਜਵਾਨਾਂ ਦੇ ਪਰਿਵਾਰਾਂ ਵੱਲੋਂ ਸਾਂਝੇ ਤੌਰ ਤੇ ਐਲਾਨ ਕੀਤਾ ਜਾਂਦਾ ਹੈ ਕਿ ਜੇਕਰ 26 ਜਨਵਰੀ 2015 ਤੱਕ ਸਰਕਾਰਾਂ ਆਪਣੇ ਕੀਤੇ ਹੋਏ ਵਾਦਿਆਂਫ਼ਐਲਾਨਾਂ ਤੇ ਅਮਲ ਕਰਦੇ ਹੋਏ ਨੋਟੀਫਿਕੇਸ਼ਨ ਨਹੀਂ ਕਰਦੀਆਂ ਤਾਂ ਇਹ ਰੋਸ ਸੰਘਰਸ਼ ਦੇ ਰੂਪ ਵਿੱਚ ਸਰਕਾਰਾਂ ਨੂੰ ਝੱਲਣਾ ਪਵੇਗਾ ਜਿਸ ਦੀ ਜਿੰੰਮੇਵਾਰੀ ਸਰਕਾਰਾਂ ਦੀ ਹੋਵੇਗੀ। ਸੰਘਰਸ਼ ਵਿੱਚ ਵੱਖ ਵੱਖ ਜਥੇਬੰਧੀਆਂ ਵੱਲੋਂ ਹਿਮਾਇਤ ਦੇਣ ਦਾ ਵਾਅਦਾ ਕੀਤਾ ਗਿਆ ਹੈ।ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਕੇ ਜਥੇਬੰਦੀ ਵੱਲੋਂ ਗੁਪਤ ਰੱਖੀ ਗਈ ਹੈ।
ਇਸ ਮੌਕੇ ਤੇ ਗੁਰਮੁਖ ਸਿੰਘ ਤਿੰਮੋਵਾਲ, ਮੁਖਤਿਆਰ ਸਿੰਘ ਹਸਨਪੁਰ, ਸੂਬੇਦਰ ਜਸਪਾਲ ਸਿੰਘ ਬੁੱਢਾਥੇਹ, ਹੌਲਦਾਰ ਜਸਵੰਤ ਸਿੰਘ ਲਿੱਧੜ, ਰਸਾਲਦਾਰ ਗੁਰਦੇਵ ਸਿੰਘ ਲਿੱਧੜ, ਸੂਬੇਦਾਰ ਤਰਲੋਕ ਸਿੰਘ ਰਈਆ, ਹੌਲਦਾਰ ਇੰਦਰ ਸਿੰਘ ਬਾਬਾ ਬਕਾਲਾ ਸਾਹਿਬ, ਸੂਬੇਦਾਰ ਨਿਰਮਲ ਸਿੰਘ ਸੇਰੋਂ, ਚੇਅਰਮੈਨ ਬਲਕਾਰ ਸਿੰਘ ਲੱਖੂਵਾਲ, ਸਰਵਣ ਸਿੰਘ ਪ੍ਰਧਾਨ ਬਲਦੇਵ ਸਿੰਘ ਸਪੋਰਟਸ ਕਲੱਬ ਲੱਖੂਵਾਲ, ਬਲਦੇਵ ਸਿੰਘ ਬਿੱਲਾ ਐਸ.ਸੀ. ਵਿੰਗ ਪ੍ਰਧਾਨ ਰਈਆ, ਮੈਡਮ ਮਨਜੀਤ ਕੌਰ, ਨਿੰਦਰ ਕੌਰ, ਬਲਵਿੰਦਰ ਕੌਰ ਵਜੀਰ, ਹਰਪ੍ਰੀਤ ਕੌਰ ਰਈਆ, ਹਰਮਨ ਸਿੰਘ ਥੋਥੀਆਂ ਤੇ ਹੋਰ ਹਾਜਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply