Friday, March 29, 2024

16ਵੀਆਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਖੇਡਾਂ ‘ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਮੋਹਰੀ

PPN1612201423

ਅੰਮ੍ਰਿਤਸਰ, 16 ਦਸੰਬਰ ( ਜਗਦੀਪ ਸਿੰਘ ਸੱਗੂ  )- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਐਜੂਕੇਸ਼ਨਲ ਕਮੇਟੀ ਵੱਲੋਂ ਆਯੋਜਿਤ 16ਵੀਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਖੇਡਾਂ ਜੋ ਕਿ 26  ਤੋਂ 28 ਨਵੰਬਰ 2014 ਤੱਕ ਆਯੋਜਿਤ ਕੀਤੀਆਂ ਗਈਆਂ ਸਨ, ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਸਭ ਤੋਂ ਵੱਧ ਪਦਕ ਜਿੱਤ ਕੇ ਪਹਿਲੇ ਨੰਬਰ ਤੇ ਰਿਹਾ ਅਤੇ ਓਵਰਆਲ ਜੇਤੂ ਕਰਾਰ ਦਿੱਤਾ ਗਿਆ । ਸਕੂਲ ਨੇ ਫੈਨਸਿੰਗ, ਚੈੱਸ, ਹੈਂਡਬਾਲ, ਬੈਡਮਿੰਟਨ, ਰੋਪ ਸਕਿਪਿੰਗ. ਤਾਈਕਵਾਂਡੋ, ਟੇਬਲ ਟੈਨਿਸ, ਬਾਸਕਟੁਬਾਲ ਅਤੇ ਸਕੇਟਿੰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ । ਤਰਨਤਾਰਨ ਵਿਖੇ ਆਯੋਜਿਤ ਇਨਾਮ ਵੰਡ ਸਮਾਰੋਹ ਵਿੱਚ ਜੀ. ਟੀ. ਰੋਡ ਸਕੂਲ ਨੇ 25 ਮੈਡਲ ਪਹਿਲੇ, 7 ਮੈਡਲ ਦੂਜੇ ਅਤੇ 8 ਮੈਡਲ ਤੀਜੇ ਸਥਾਨ ਦੇ ਪ੍ਰਾਪਤ ਕੀਤੇ ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ, ਆਨਰੇਰੀ ਸੱਕਤਰ ਸ. ਨਰਿੰਦਰ ਸਿੰਘ ਖੁਰਾਣਾ, ਸਥਾਨਕ ਪ੍ਰਧਾਨ ਸ. ਨਿਰਮਲ ਸਿੰਘ, ਮੈਂਬਰ ਇੰਚਾਜ ਸ. ਹਰਮਿੰਦਰ ਸਿੰਘ, ਸ. ਨਵਪ੍ਰੀਤ ਸਿੰਘ ਅਤੇ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸੱਕਤਰ ਡਾ: ਜਸਵਿੰਦਰ ਸਿੰਘ ਢਿ’ਲੋਂ ਨੇ ਜੀ.ਟੀ. ਰੋਡ ਸਕੂਲ ਦੇ ਖਿਡਾਰੀਆਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ । ਉਨ੍ਹਾਂ ਇਸ ਜਿ’ਤ ਦਾ ਸਿਹਰਾ ਸਕੂਲ ਦੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ, ਸਪੋਰਟਸ ਇੰਚਾਰਜ਼ ਸ਼੍ਰੀਮਤੀ ਅੰਮ੍ਰਿਤਪਾਲ ਕੌਰ, ਸ਼੍ਰੀਮਤੀ ਦਲਜੀਤ ਕੌਰ, ਸ਼੍ਰੀਮਤੀ ਸਰਬਜੀਤ ਕੌਰ, ਸ. ਭੁਪਿੰਦਰ ਸਿੰਘ, ਸ. ਅਮਰਜੀਤ ਸਿੰਘ, ਹਰਪ੍ਰੀਤ ਕੌਰ ਅਤੇ ਮਿਸ ਜਯੋਤੀ ਦੀ ਅਣਥੱਕ ਮਿਹਨਤ ਨੂੰ ਦਿੱਤਾ ਜਿਨ੍ਹਾਂ ਨੇ ਖਿਡਾਰੀਆਂ ਨੂੰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਖਿਡਾਰੀਆਂ ਨੇ ਵੀ ਪੂਰੀ ਖੇਡ ਭਾਵਨਾ ਨਾਲ ਖੇਡਦੇ ਹੋਏ ਖੇਡਾਂ ਦੀ ਮਹਿਮਾ ਬਰਕਰਾਰ ਰੱਖੀ ।ਸਕੂਲ ਦੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਸਕੂਲ ਲਗਾਤਾਰ 16ਵੀਂ ਵਾਰ ਅੰਤਰ ਹਰਿਕ੍ਰਿਸ਼ਨ ਪਬਲਿਕ ਸਕੂਲ ਖੇਡਾਂ ਦਾ ਓਵਰਆਲ ਵਿਜੇਤਾ ਰਿਹਾ ਹੈ ।ਸਕੂਲ ਦੀ ਇਸ ਸਫਲਤਾ ਵਿੱਚ ਕੋਚ ਚਰਨਜੀਤ ਸਿੰਘ, ਅਸ਼ੋਕ ਕੁਮਾਰ, ਨਿਰਮਲਜੀਤ ਸਿੰਘ, ਨਿਸ਼ਾਂਤ ਬਾਵਾ, ਅਨੁਜ ਸ਼ਿੰਗਾਰੀ, ਬਲਬੀਰ ਸਿੰਘ, ਸੰਜੀਵ ਵਰਮਾ ਦਾ ਯੋਗਦਾਨ ਵੀ ਬਹੁਤ ਸ਼ਲਾਘਾਯੋਗ ਰਿਹਾ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply