Thursday, March 28, 2024

ਮਾਈ ਭਾਗੋ ਜੀ ਦੀ ਯਾਦ ਵਿੱਚ ਕਰਵਾਇਆ ਗਿਆ ਗੁਰਮਤਿ ਸਮਾਗਮ

PPN1612201428
ਨਵੀਂ ਦਿੱਲੀ, 16 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਨੂੰ ਯਾਦ ਕਰਨ ਲਈ ਸਜਾਏ ਜਾ ਰਹੇ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਦੌਰਾਨ ਮਾਈ ਭਾਗੋ ਜੀ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਮੋਤੀਬਾਗ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ। ਮਾਈ ਭਾਗੋ ਜੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੂੰ ਬੇਦਾਵਾ ਦੇ ਕੇ ਵਾਪਿਸ ਮੁੜੇ 40 ਸਿੱਘਾਂ ਵਿੱਚ ਮੁੜ ਅਣਖ ਦਾ ਜਜਬਾ ਜਗਾ ਕੇ ਜੰਗ-ਏ-ਮੈਦਾਨ ਵਿੱਚ ਉਤਰਣ ਲਈ ਪ੍ਰੇਰਿਤ ਹੋਣ ਵਾਲੇ ਸਿੰਘ ਜੋ 40 ਮੁਕਤਿਆਂ ਵਜੋਂ ਜਾਣੇ ਜਾਂਦੇ ਦਾ ਹਵਾਲਾ ਦਿੰਦੇ ਹੋਏ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਮਾਾਈ ਭਾਗੋ ਜੀ ਨੂੰ ਸਿੱਖੀ ਸਿਦਕ ਅਤੇ ਭਰੋਸੇ ਦੀ ਮਿਸਾਲ ਵੀ ਦੱਸਿਆ। ਰਾਣਾ ਨੇ ਕਿਹਾ ਕਿ ਮਾਈ ਭਾਗੋ ਜੀ ਨੇ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਵਾਪਿਸ ਮੁੜੇ ਸਿੰਘਾਂ ਨੂੰ ਉਨ੍ਹਾਂ ਦੀ ਗਲਤੀ ਦਾ ਹੀ ਅਹਿਸਾਸ ਨਹੀਂ ਕਰਵਾਇਆ ਸਗੋ ਖੁਦ ਇਕ ਅਣਖੀ ਯੋਧਾ ਵੰਗ ਮੈਦਾਨੇ ਜੰਗ ਵਿੱਚ ਜੁਝਣ ਦਾ ਕੰਮ ਵੀ ਕੀਤਾ। ਸਮੂਹ ਮਾਤਾਵਾਂ ਭੈਣਾ ਨੂੰ ਮਾਈ ਭਾਗੋ ਜੀ ਦੇ ਅਣਖੀ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਆਪਣੇ ਬੱਚਿਆਂ ਤੇ ਪਰਿਵਾਰਿਕ ਮੈਂਬਰਾਂ ਵਿੱਚ ਸਿੱਖੀ ਦੀ ਭਾਵਨਾ ਪ੍ਰਬਲ ਕਰਨ ਦੀ ਵੀ ਰਾਣਾ ਨੇ ਸਲਾਹ ਦਿੱਤੀ।
ਇਸ ਦੌਰਾਨ ਦਿੱਲੀ ਦੀਆਂ ਵੱਖ-ਵੱਖ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ, ਦਿੱਲੀ ਕਮੇਟੀ ਦੇ ਹਜੂਰੀ ਰਾਗੀ ਭਾਈ ਰਣਜੀਤ ਸਿੰਘ ਖਾਲਸਾ ਵੱਲੋਂ ਕੀਰਤਨ ਅਤੇ ਭਾਈ ਹਰਭਜਨ ਸਿੰਘ ਖਾਲਸਾ ਵੱਲੋਂ ਢਾਡੀ ਪ੍ਰਸੰਗਾਂ ਰਾਹੀਂ ਮਾਈ ਭਾਗੋ ਦੀ ਅਣਖ ਅਤੇ ਗੈਰਤ ਭਰੇ ਜਜਬੇ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ ਗਿਆ। ਉੱਘੇ ਇਤਿਹਾਸਕਾਰ ਭਾਈ ਸੋਹਨ ਸਿੰਘ ਜੀ ਖਾਲਸਾ ਅਤੇ ਪ੍ਰਚਾਰਕ ਭਾਈ ਮਨਪ੍ਰੀਤ ਸਿੰਘ ਵੱਲੋਂ ਮਾਈ ਭਾਗੋ ਜੀ ਦੇ ਸਿੱਖ ਇਤਿਹਾਸ ਵਿਚ ਯੋਗਦਾਨ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਇਸਤ੍ਰੀ ਵਿੰਗ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਵੱਲੋਂ ਇਸ ਮੌਕੇ ਤੇ ਬੇਬੇ ਨਾਨਕੀ ਜੀ ਤੋਂ ਬਾਅਦ ਮਾਈ ਭਾਗੋ ਜੀ ਨੂੰ ਯਾਦ ਕਰਨ ਲਈ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ‘ਸਪੋਰਟਸ ਡੇਅ 2024’ ਕਰਵਾਇਆ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਸਲਾਨਾ ਸਪੋਰਟਸ ਡੇਅ-2024 …

Leave a Reply