ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਯੂਥ ਰੈਡ ਕਰਾਸ ਸੋਸਾਇਟੀ, ਐਨ.ਐਸ.ਐਸ, ਐਨ.ਸੀ.ਸੀ. ਯੂਨਿਟਾਂ ਦੁਆਰਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਡਾ. ਪੀ.ਐਸ ਗਰੋਵਰ ਮੈਨੇਜਿੰਗ ਡਾਇਰੈਕਟਰ ਮੈਡੀਕੇਡ ਹਸਪਤਾਲ ਅਤੇ ਡਾ. ਐਚ.ਐਸ ਨਾਗਪਾਲ, ਮੈਨੇਜਿੰਗ ਡਾਇਰੈਕਟਰ, ਹਰਤੇਜ ਹਸਪਤਾਲ ਨੇ ਕੈਂਪ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਡਾ. ਕਮਲਜੀਤ ਕੌਰ, ਅਸਿਟੈਂਟ ਪ੍ਰੋਫੈਸਰ ਬਲੱਡ ਬੈਂਕ ਗੁਰੂ ਨਾਨਕ ਦੇਵ ਹਸਪਤਾਲ, ਦੀ ਨਿਗਰਾਨੀ ਹੇਠ ਡਾਕਟਰਾਂ ਦੀ ਟੀਮ ਨੇ ਇਸ ਕੈਂਪ ਦਾ ਸੰਚਾਲਨ ਕੀਤਾ।ਕੈਂਪ ਦੌਰਾਨ ਰਕਤ ਦੇ ਕੁੱਲ 30 ਯੂਨਿਟ ਲਏ ਗਏ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਖੂਨਦਾਨ ਕਰਨਾ ਕਿਸੇ ਨੂੰ ਜ਼ਿੰਦਗੀ ਦੇਣਾ ਹੈ।ਇਹ ਕੈਂਪ ਕਾਲਜ ਦਾ ਇੱਕ ਸਾਲਾਨਾ ਸਮਾਗਮ ਅਤੇ ਕਮਿਊਨੀਟੀ ਸੇਵਾ ਪ੍ਰੋਗਰਾਮ ਬੀ.ਬੀ.ਕੇ ਡੀ.ਏ.ਵੀ ਕਾਲਜ ਦਾ ਮਿਸ਼ਨ ਹੈ ਹੈ।ਸਥਾਨਕ ਪ੍ਰਬੰਧਕ ਕਮੇਟੀ ਚੇਅਰਮੈਨ ਸੁਦਰਸ਼ਨ ਕਪੂਰ ਨੇ ਵਿਦਿਆਰਥਣਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਤੇ ਪਰਉਪਕਾਰ ਭਾਵਨਾ ਦੀ ਸ਼ਲਾਘਾ ਕੀਤੀ ਡਾ. ਪੀ.ਐਸ ਗਰੋਵਰ ਅਤੇ ਡਾ. ਐਚ.ਐਸ ਨਾਗਪਾਲ ਨੇ ਕਾਲਜ ਪ੍ਰਿੰਸੀਪਲ, ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਕੈਂਪ ਦੇ ਆਯੋਜਨ ਲਈ ਵਧਾਈ ਦਿੱਤੀ।
ਡਾ. ਅਨੀਤਾ ਨਰੇਂਦਰ ਡੀਨ ਕਮਿਊਨੀਟੀ ਸਰਵਿਸਿਜ਼, ਡਾ. ਬੀਨੂੰ ਕਪੂਰ ਕੋ-ਆਰਡੀਨੇਟਰ ਰੈਡ ਕਰਾਸ ਯੂਨਿਟ, ਡਾ. ਸ਼ੈਲੀ ਜੱਗੀ ਡੀਨ ਮੀਡੀਆ ਐਂਡ ਪਬਲਿਕ ਲਾਈਜ਼ਨ ਸਹਿਤ ਸਟਾਫ ਦੇ ਹੋਰ ਮੈਂਬਰ ਵੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਯੂ.ਜੀ.ਸੀ ਨੈਟ ਪੈਪ੍ਰੇਸ਼ਨ ਸਟ੍ਰੈਟਰਜੀ ਅਤੇ ਕੈਰੀਅਰ ਗਾਇਡੈਂਸ ’ਤੇ ਵਰਕਸ਼ਾਪ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਗਣਿਤ ਵਿਭਾਗ ਵਲੋਂ ਵਿਦਿਆਰਥੀਆਂ ਲਈ …