Thursday, March 28, 2024

ਖ਼ਾਲਸਾ ਕਾਲਜ ਦੇ ਕੰਪਿਊਟਰ ਵਿਭਾਗ ਨੇ ਕਰਵਾਈ ਅਲੂਮਨੀ ਮੀਟ

ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕੰਪਿਊਟਰ ਵਿਭਾਗ ਵਲੋਂ ਅਲੂਮਨੀ ਮੀਟ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਵਿਭਾਗ ਦੁਆਰਾ ਕਰਵਾਏ ਪ੍ਰੋਗਰਾਮ ਮੌਕੇ ਵਿੱਦਿਆ ਹਾਸਲ ਕਰ ਚੁੱਕੇ ਵੱਖ-ਵੱਖ ਸਾਬਕਾ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ।
ਡਾ. ਮਹਿਲ ਸਿੰਘ ਨੇ ਕਿਹਾ ਕਿ ਅਲੂਮਨੀ ਮੀਟ ਦਾ ਮੁੱਖ ਮਕਸਦ ਸਾਬਕਾ ਵਿਦਿਆਰਥੀ ਜੋ ਕਿ ਵੱਖ-ਵੱਖ ਅਹੁੱਦਿਆਂ ਨੂੰ ਹਾਸਲ ਕਰ ਚੁੱਕੇ ਹਨ, ਦਾ ਆਪਣੇ ਅਧਿਆਪਕਾਂ ਨਾਲ ਅਤੇ ਆਪਣੇ ਸਾਥੀ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕਰਨਾ ਹੈ।ਚੀਫ ਕੋਆਰਡੀਨੇਟਰ ਪ੍ਰੋ. ਹਰਭਜਨ ਸਿੰਘ, ਕੋਆਰਡੀਨੇਟਰ ਪ੍ਰੋ. ਸੁਖਵਿੰਦਰ ਕੌਰ ਅਤੇ ਕੋ-ਕੋਆਰਡੀਨੇਟਰ ਡਾ. ਮਨੀ ਅਰੋੜਾ ਨੇ ਆਏ ਹੋਏ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕੀਤਾ।ਪ੍ਰੋ. ਹਰਭਜਨ ਸਿੰਘ ਨੇ ਕਿਹਾ ਕਿ ਉਚੇਰੀ ਵਿੱਦਿਅਕ ਪ੍ਰੋਗਰਾਮਾਂ ਦੀ ਤਰੱਕੀ ਅਤੇ ਵਿਕਾਸ ਲਈ ਅਲ਼ੂਮਨੀ ਬਹੁਤ ਜ਼ਰੂਰੀ ਰੋਲ ਅਦਾ ਕਰਦੇ ਹਨ।ਭਾਵੇਂ ਕਿ ਉਹ ਰੁਜ਼ਗਾਰ ਲਈ ਦੂਰ ਦੂਰਾਡੇ ਚਲੇ ਜਾਂਦੇ ਹਨ, ਪਰ ਫ਼ਿਰ ਵੀ ਉਹ ਆਪਸ ’ਚ ਇਕ ਗਲੋਬਲ ਪ੍ਰੋਫੈਸ਼ਨਲ ਨੈਟਵਰਕ ਬਣਾ ਕੇ ਜੁੜੇ ਰਹਿ ਸਕਦੇ ਹਨ।ਡਾ. ਮਹਿਲ ਸਿੰਘ ਨੇ ਪ੍ਰੋ. ਹਰਭਜਨ ਸਿੰਘ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਮੋਮੈਟੋਂ ਨਾਲ ਸਨਮਾਨਿਤ ਕੀਤਾ।ਪ੍ਰੋ. ਸੁਖਵਿੰਦਰ ਕੌਰ, ਡਾ. ਮਨੀ ਅਰੋੜਾ, ਪ੍ਰੋ. ਸੁਨਾਲੀ ਤੁਲੀ, ਪ੍ਰੋ. ਪ੍ਰਭਜੋਤ ਕੌਰ, ਡਾ. ਅਨੂਰੀਤ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।
ਇਸ ਮੌਕੇ ਰੁਕਮਨਦੀਪ ਕੌਰ (ਐਸੋਸੀਏਟ ਟੈਕਨਾਲਜੀ ਸਪੈਸ਼ਲਿਸਟ ਟੈਕ-ਮਹਿੰਦਰਾ ਲਿਮ.), ਉਜਵਲ ਲਖਨਪਾਲ (ਸੇਲਜ਼ ਫੋਰਸ ਸਪੋਰਟ ਐਨਾਲਿਸਟ ੲੈਕਸੈਂਚਰ), ਪ੍ਰਭਜੋਤ ਕੌਰ (ਇੰਟੈਲੀਜੈਂਸ ਅਸਿਸਟੈਂਟ ਪੰਜਾਬ ਪੁਲਿਸ), ਭੁਵਨ ਸ਼ਰਮਾ (ਫਾਇਨੈਸਇਲ ਮੈਨੇਜਰ ਆਈ.ਸੀ.ਆਈ.ਸੀ.ਆਈ), ਅਰਸ਼ਦੀਪ ਸਿੰਘ, ਪ੍ਰਢੀਤਿਕਾ ਮਹਿਰਾ, ਸੁਮਿਤ ਛਾਬੜਾ ਆਦਿ ਵੱਖ-ਵੱਖ ਵਿਦਿਅਕ ਸਾਲਾਂ ’ਚ ਪਾਸ ਹੋਏ ਸਾਬਕਾ ਵਿਦਿਆਰਥੀ ਨੇ ਸ਼ਮੂਲੀਅਤ ਕੀਤੀ, ਜੋ ਵੱਖੋ ਵੱਖਰੀਆਂ ਮਲਟੀਨੈਸ਼ਨਲ ਕੰਪਨੀਆਂ, ਬੈਕਾਂ, ਕਾਲਜ਼ਾਂ ਅਤੇ ਹੋਰ ਸੈਕਟਰਾਂ ’ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …