Saturday, April 20, 2024

ਲੋਕ ਸੇਵਾ ਸਹਾਰਾ ਕਲੱਬ ਚੀਮਾਂ ਨੇ 13ਵਾਂ ਖੂਨਦਾਨ ਕੈਂਪ ਲਗਾਇਆ

ਸੰਗਰੂਰ,19ਮਾਰਚ (ਜਗਸੀਰ ਲੌਂਗੋਵਾਲ) – ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਦੇ 157ਵੇਂ ਜਨਮ ਦਿਹਾੜੇ ਨੂੰ ਸਮਰਪਿਤ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਵਲੋਂ 13ਵਾਂ ਖੂਨਦਾਨ ਕੈਂਪ ਲਗਾਇਆ ਗਿਆ।ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪੁੱਜੇ ਰਜਿੰਦਰ ਦੀਪਾ ਹਲਕਾ ਇੰਚਾਰਜ ਸੁਨਾਮ ਸ਼੍ਰੋਮਣੀ ਅਕਾਲੀ ਦਲ ਬਾਦਲ, ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸੰਗਰੂਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਿਹਾ ਸਾਰਿਆਂ ਨੂੰ ਸਮਾਜ ਦੀ ਸੇਵਾ ਲਈ ਖੂਨਦਾਨ ਕਰਨਾ ਚਾਹੀਦਾ ਹੈ।ਜਸਵਿੰਦਰ ਸਿੰਘ ਧੀਮਾਨ ਹਲਕਾ ਇੰਚਾਰਜ ਸੁਨਾਮ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸਿਮਰਤ ਕੌਰ ਖੰਗੂੜਾ, ਗੁਰਸ਼ਰਨ ਕੌਰ ਰੰਧਾਵਾ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ ਨੇ ਸਹਾਰਾ ਕਲੱਬ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।ਕੈਂਪ ਵਿੱਚ ਗੁਰਮੇਲ ਸਿੰਘ ਗੁਰਦੁਆਰਾ ਜਨਮ ਅਸਥਾਨ ਚੀਮਾਂ, ਮਹਿੰਦਰ ਸਿੰਘ ਸਿੱਧੂ ਚੇਅਰਮੈਨ, ਗੁਰਪ੍ਰੀਤ ਸਿੰਘ ਅੱਕਾਂ ਵਾਲੀ ਚੇਅਰਮੈਨ, ਸੰਜੀਵ ਕੁਮਾਰ ਸਿੰਗਲਾ, ਰਾਜੂ ਵਰਮਾ ਪੰਜਾਬੀ ਫਿਲਮ ਲੇਖਕ ਅਤੇ ਬਾਲ ਫਿਲਮੀ ਕਲਾਕਾਰ ਅਨਮੋਲ ਵਰਮਾ ਵੀ ਵਿਸ਼ੇ ਤੌਰ ‘ਤੇ ਪਹੁੰਚੇ।
ਲੋਕ ਸੇਵਾ ਸਹਾਰਾ ਕਲੱਬ ਦੇ ਪ੍ਰਧਾਨ ਜਸਵਿੰਦਰ ਸ਼ਰਮਾ ਅਤੇ ਗੁਰਵਿੰਦਰ ਸਿੰਘ ਗੱਗੀ ਨੇ ਦੱਸਿਆ ਕਿ ਕੈਂਪ ਦੌਰਾਨ ਬਲੱਡ ਬੈਂਕ ਦੀਆਂ ਟੀਮਾਂ ਨੇ 209 ਯੂਨਿਟ ਖੂਨ ਇਕੱਤਰ ਕੀਤਾ ਹੈ। ਚਮਕੌਰ ਸਿੰਘ ਸ਼ਾਹਪੁਰ ਚੇਅਰਮੈਨ ਸਹਾਰਾ ਕਲੱਬ ਨੇ 38ਵੀਂ ਵਾਰ ਖੂਨਦਾਨ ਕਰਦੇ ਹੋਏ ਕਿਹਾ ਖੂਨਦਾਨ ਕਰਨ ਨਾਲ ਕੋਈ ਕਮਜ਼ਰੀ ਮਹਿਸੂਸ ਨਹੀਂ ਹੁੰਦੀ, ਸਗੋਂ ਸਰੀਰ ਦੇ ਟੈਸਟ ਵੀ ਫ੍ਰੀ ਹੋ ਜਾਂਦੇ ਨੇ।ਸਾਨੂੰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਪ੍ਰਦੀਪ ਕੁਮਾਰ ਅਤੇ ਅਮਨਦੀਪ ਖਾਂ ਨੇ ਦੱਸਿਆ ਕਿ ਸਾਰੇ ਖੂਨਦਾਨੀਆਂ ਦਾ ਰਿਫਰੈਸ਼ਮੈਂਟ, ਸਰਟੀਫਿਕੇਟ, ਮੈਡਲ ਅਤੇ ਟਰਾਫੀਆਂ ਨਾਲ ਸਨਮਾਨ ਕੀਤਾ ਗਿਆ।10 ਤੋਂ ਲੈ ਕੇ 42ਵੀਂ ਵਾਰ ਖੂਨਦਾਨ ਕਰ ਚੁੱਕੇ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ।ਕੈਂਪ ਦੀ ਸਮਾਪਤੀ ‘ਤੇ ਕੰਵਰਪਾਲ ਸਿੰਘ ਮਾਨਸ਼ਾਹੀਆ ਅਤੇ ਹਰਿੰਦਰ ਸਿੰਘ ਫਤਿਹਗੜ੍ਹ ਨੇ ਖੂਨਦਾਨੀਆਂ ਅਤੇ ਪਹੁੰਚੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਜੰਗੀਰ ਸਿੰਘ ਰਤਨ, ਚਮਕੌਰ ਸਿੰਘ ਛਾਜਲਾ, ਲਾਲ ਚੰਦ ਸ਼ਰਮਾ, ਹਰਜੀਤ ਸਿੰਘ, ਗੁਰਮੀਤ ਸਿੰਘ ਧਰਮਗੜ੍ਹ, ਗੁਰਦੀਪ ਸਿੰਘ ਵਣ ਵਿਸਥਾਰ ਮੰਡਲ ਬਠਿੰਡਾ, ਕੁਲਦੀਪ ਕੁਮਾਰ ਗਾਮਾ ਲੈਬ, ਡਾਕਟਰ ਸੁਰੇਸ਼ ਕੁਮਾਰ, ਤਰਲੋਚਨ ਗੋਇਲ , ਦਲਜੀਤ ਸਿੰਘ ਮੱਕੜ, ਗੁਰਵਿੰਦਰ ਸਿੰਘ ਚਹਿਲ, ਬਲਦੇਵ ਸਿੰਘ ਜਨੂਹਾ, ਗੁਰਜੀਤ ਸਿੰਘ ਚਹਿਲ, ਮਹਿੰਦਰ ਪਾਲ ਬਾਤਿਸ਼, ਗੁਰਦੀਪ ਸਿੰਘ ਛਾਜਲੀ, ਸੁਖਪਾਲ ਸਿੰਘ ਸੁੱਖਾ, ਰਾਜਵੰਤ ਸਿੰਘ ਨਹਿਲ, ਲਾਭ ਤੇਜ ਸ਼ਰਮਾ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਗੁਰਚਰਨ ਸਿੰਘ, ਜੀਵਨ ਬਾਂਸਲ, ਕੇਵਲ ਕ੍ਰਿਸ਼ਨ ਲੇਬਰ ਇੰਸਪੈਕਟਰ, ਚਮਕੌਰ ਚੀਮਾਂ, ਭੋਲਾ ਸਿੰਘ, ਜਗਦੇਵ ਸਿੰਘ ਦੌਲੇਵਾਲਾ, ਰਿੰਪਲ ਲਖਮੀਰ ਵਾਲਾ, ਮਨਰਾਜ ਧਾਲੀਵਾਲ, ਮੋਹਤਮ ਸਿੰਘ, ਬਿੱਕਰ ਸਿੰਘ ਵਪਾਰੀ, ਇੰਦਰਜੀਤ ਉੱਭਾ, ਪ੍ਰੀਤ ਚੀਮਾਂ, ਸੁਖਦੇਵ ਸਿੰਘ ਦੇਬੀ, ਜਗਸੀਰ ਦਾਸ ਲੌਂਗੋਵਾਲ, ਸੱਤਨਾਮ ਸਿੰਘ ਲਹਿਰਾ ਅਤੇ ਕਮਲਦੀਪ ਸ਼ਰਮਾ ਹਾਜ਼਼ਰ ਸਨ ।

 

 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …