Saturday, June 3, 2023

ਬਹਾਦਰੀ ਦਿਖਾਉਣ ‘ਤੇ ਜਿਲ੍ਹਾ ਪ੍ਰਸਾਸ਼ਨ ਨੇ ਪਲਵੀ ਸ਼ਰਮਾ ਨੂੰ ਦਿੱਤਾ 2 ਲੱਖ ਮਾਲੀ ਸਹਾਇਤਾ ਦਾ ਚੈਕ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ)- ਅੰਮ੍ਰਿਤਸਰ ਵਿਖੇ ਇਕ ਮਹਿਲਾ ਪਲਵੀ ਸ਼ਰਮਾ ਦੁਆਰਾ ਸਨੈਚਰ ਨੂੰ ਫੜਦੇ ਸਮੇਂ ਜਬੜਾ ਟੇਡਾ, ਮੋਢਾ ਫੈਕਚਰ ਅਤੇ ਸਿਰ ਵਿੱਚ 10 ਟਾਂਕੇ ਲੱਗੇ ਹੋੋਣ ਕਰਕੇ ਡਾਕਟਰਾਂ ਦੁਆਰਾ 6 ਮਹੀਨੇ ਦੀ ਬੈਡ ਰੈਸਟ ਰੱਖਣ ਸਬੰਧੀ 7 ਸਤੰਬਰ 2022 ਨੂੰ ਅਖਬਾਰ ਵਿੱਚ ਪ੍ਰਕਾਸ਼ਤ ਹੋਈ ਖ਼ਬਰ ਵਾਚਣ ਉਪਰੰਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਬਹਾਦਰੀ ਦੇ ਕੰਮ ਲਈ ਪਲਵੀ ਸ਼ਰਮਾ ਨੂੰ ਜਿਥੇ 15 ਅਗਸਤ ਨੂੰ ਸਨਮਾਨਿਤ ਕੀਤਾ ਗਿਆ ਸੀ, ਉਥੇ ਮਾਲੀ ਸਹਾਇਤਾ ਦੇਣ ਲਈ ਮੁੱਖ ਮੰਤਰੀ ਰਲੀਫ ਫੰਡ ਨੂੰ ਲਿਖਿਆ ਗਿਆ ਸੀ।
ਅੱਜ ਸਹਾਇਕ ਕਮਿਸ਼ਨਰ ਜਨਰਲ ਡਾ: ਹਰਨੂਰ ਢਿੱਲੋਂ ਵੱਲੋਂ ਪਲਵੀ ਸ਼ਰਮਾ ਦੇ ਘਰ ਜਾ ਕੇ ਉਸ ਨੂੰ 2 ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਚੈਕ ਸੌਂਪਿਆ ਗਿਆ।ਉਨ੍ਹਾਂ ਦੱਸਿਆ ਕਿ ਪਲਵੀ ਸ਼ਰਮਾ ਦੇ ਪਤੀ ਦੀ 8 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਇਸ ਦੇ ਦੋ ਬੱਚੇ ਹਨ।ਪਲਵੀ ਸ਼ਰਮਾ ਵਲੋਂ ਇਲਾਜ਼ ਲਈ 45000/- ਰੁਪਏ ਦਾ ਕਰਜ਼ਾ ਵੀ ਲਿਆ ਗਿਆ ਸੀ।ਸੱਟਾਂ ਲੱਗਣ ਕਰਕੇ ਉਹ ਆਪਣਾ ਕੋਈ ਕੰਮ ਵੀ ਨਹੀਂ ਕਰ ਸਕੀ ਸੀ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਰਲੀਫ ਫੰਡ ਵੱਲੋਂ 2 ਲੱਖ ਰੁਪਏ ਦੀ ਮਾਲੀ ਸਹਾਇਤਾ ਦੀ ਪ੍ਰਵਾਨਗੀ ਹੋਣ ਉਪਰੰਤ ਅੱਜ ਇਹ ਚੈਕ ਸੌਂਪਿਆ ਗਿਆ ਹੈ। ਉਧਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਲੋੜ ਪੈਣ ‘ਤੇ ਹੋਰ ਵੀ ਸਹਾਇਤਾ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਦਾ ਪੰਜਾਬ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ …