Friday, March 29, 2024

ਅਗਨੀਵੀਰ ਵਾਯੂ ਯੋਜਨਾ ਤਹਿਤ ਭਰਤੀ ਲਈ ਆਨਲਾਈਨ ਫਾਰਮ ਭਰਨ ਦੀ ਆਖਰੀ ਮਿਤੀ 31 ਮਾਰਚ – ਰੋਜ਼ਗਾਰ ਅਫਸਰ

ਪਠਾਨਕੋਟ, 21 ਮਾਰਚ (ਪੰਜਾਬ ਪੋਸਟ ਬਿਊਰੋ) – ਰਜ਼ਗਾਰ ਅਫਸਰ ਪਠਾਨਕੋਟ ਰਮਨ ਨੇ ਦੱਸਿਆ ਹੈ ਕਿ ਭਾਰਤੀਯ ਵਾਯੂ ਸੈਨਾ ਵਲੋਂ ਅਗਨੀਵੀਰ ਵਾਯੂ ਸਕੀਮ ਤਹਿਤ ਅਵਿਵਾਹਿਤ ਲੜਕੇ ਅਤੇ ਲੜਕੀਆਂ ਲਈ ਭਰਤੀ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ।ਚਾਹਵਾਨ ਪ੍ਰਾਰਥੀ 17 ਮਾਰਚ ਤੋਂ 31 ਮਾਰਚ 2023 ਸ਼ਾਮ 5.00 ਵਜੇ ਤੱਕ ਆਨਲਾਈਨ ਮਾਧਿਅਮ ਰਾਹੀਂ ਭਾਰਤੀ ਵਾਯੂ ਸੈਨਾ ਦੀ ਵੈਬਸਾਈਟ <https://agnipathvayu.cdac.in> `ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਅਧਿਕਾਰੀ ਰਮਨ ਨੇ ਦੱਸਿਆ ਕਿ ਜ਼ਿਲਾ ਪਠਾਨਕੋਟ ਦੇ ਵੱਧ ਤੋਂ ਵੱਧ ਲੜਕੇ ਅਤੇ ਲੜਕੀਆਂ ਜੋ ਕਿ ਅਵਿਵਾਹਿਤ ਹੋਣ, ਜ਼ਿਨਾਂ ਦੀ ਉਮਰ 27 ਜੂਨ 2002 ਤੋਂ ਮਿਤੀ 27 ਦਸੰਬਰ 2005 ਦੇ ਵਿਚਕਾਰ ਹੋਵੇ ਅਤੇ ਜਿਨਾਂ ਨੇ ਬਾਰਵੀਂ ਜਾਂ ਤਿੰਨ ਸਾਲ ਦਾ ਇੰਜੀਨਅਰਿੰਗ ਦਾ ਡਿਪਲੋਮਾ ਜਾਂ ਵੋਕੇਸਨਲ ਆਦਿ ਕੋਰਸ 50 ਫੀਸਦੀ ਐਗਰੀਗੇਟ ਨੰਬਰ ਅਤੇ ਅੰਗਰੇਜ਼ੀ ਭਾਸ਼ਾ ਵੀ 50 ਫੀਸਦੀ ਨੰਬਰ ਨਾਲ ਕੀਤੀ ਹੋਵੇ।ਉਹ ਨੌਜਵਾਨ ਆਪਣੇ ਸੁਨਿਹਰੇ ਭਵਿੱਖ ਲਈ ਅਗਨੀਵੀਰ ਵਾਯੂ ਸਕੀਮ ‘ਚ ਰਜਿਸਟੇਰਸ਼ਨ ਕਰਵਾ ਸਕਦੇ ਹਨ।ਇਸ ਇਮਤਿਹਾਨ ਲਈ ਰਜਿਸਟਰੇਸ਼ਨ ਫੀਸ 250/- ਰੁਪਏ ਹੈ।
ਪ੍ਰਾਰਥੀ ਭਾਰਤੀ ਵਾਯੂ ਸੈਨਾ ਦੀ ਵੈਬਸਾਈਟ `ਤੇ ਵਿਜਟ ਕਰਕੇ ਅਪਲਾਈ ਕਰ ਸਕਦੇ ਹਨ।ਉਨ੍ਹਾਂ ਜਾਣਕਾਰੀ ਕਿ ਹੋਰ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦੇ ਹੈਲਪਲਾਈਨ ਨੰਬਰ- 76578-25214 ਜਾਂ ਦਫਤਰ ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ ਮਲਿਕਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …