Saturday, June 3, 2023

ਐਮਾਜ਼ਾਨ ਵੈਬ ਸਰਵਿਸਿਜ਼ `ਤੇ ‘ਆਧੁਨਿਕ ਐਪਲੀਕੇਸ਼ਨ ਡਿਵੈਲਪਮੈਂਟ ਲਈ ਇੱਕ ਟੂਰ’ ਵਿਸ਼ੇ `ਤੇ ਸੈਮੀਨਾਰ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕੈਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵਲੋਂ ਅੱਜ “ਏ.ਡਬਲਿਊ.ਐਸ `ਤੇ ਆਧੁਨਿਕ ਐਪਲੀਕੇਸ਼ਨ ਡਿਵੈਲਪਮੈਂਟ ਲਈ ਇੱਕ ਟੂਰ” ਵਿਸ਼ੇ `ਤੇ ਸੈਮੀਨਾਰ ਕੀਤਾ ਗਿਆ।ਅਮਨਦੀਪ ਸਿੰਘ ਐਮਾਜ਼ਾਨ ਵੈਬ ਸਰਵਿਸਿਜ਼ ਪੰਜਾਬ ਮੁੱਖ ਬੁਲਾਰੇ ਸਨ।ਸੈਮੀਨਾਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਈ.ਟੀ ਬੈਕਗਰਾਊਂਡ ਕੋਰਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸੈਮੀਨਾਰ ਕਾਫ਼ੀ ਜਾਣਕਾਰੀ ਭਰਪੂਰ ਸੀ, ਕਿਉਂਕਿ ਅਮਨਦੀਪ ਸਿੰਘ ਨੇ ਗਿਥਹਬ, ਪ੍ਰੋਗਰਾਮਿੰਗ, ਪ੍ਰੋਗਰਾਮਿੰਗ ਟੂਲਸ ਅਤੇ ਐਮਾਜ਼ਾਨ ਵੈਬ ਸਰਵਿਸਿਜ਼ ਬਾਰੇ ਡੂੰਘਾਈ ਨਾਲ ਸਮਝਾਇਆ।ਅਮਿਤ ਚੋਪੜਾ ਸਹਾਇਕ ਡਾ. ਪਲੇਸਮੈਂਟ ਅਫਸਰ ਨੇ ਦੱਸਿਆ ਕਿ ਵਿਭਾਗ ਭਵਿੱਖ ਵਿੱਚ ਵੀ ਅਜਿਹੇ ਜਾਣਕਾਰੀ ਭਰਪੂਰ ਸੈਮੀਨਾਰ ਤੇ ਵੈਬੀਨਾਰ ਕਰਵਾਏਗਾ।

Check Also

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪੱਛਮੀ ਬੰਗਾਲ ’ਚ ਪੰਜ ਦਿਨਾਂ ਗੁਰਮਤਿ ਕੈਂਪ

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …