ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਡਾਕਟਰੀ ਅਤੇ ਫ਼ਾਰਮੇਸੀ ਕਿੱਤੇ ਨਾਲ ਸਬੰਧਿਤ ਵੱਖ-ਵੱਖ ਅਹੱਦਿਆਂ ’ਤੇ ਬਿਰਾਜ਼ਮਾਨ ਸਾਬਕਾ ਵਿਦਿਆਰਥੀਆਂ ਨਾਲ ਕਾਲਜ ਦੀਆਂ ਮਹੱਤਵਪੂਰਨ ਯਾਦਾਂ ਅਤੇ ਗਤੀਵਿਧੀਆਂ ਨੂੰ ਸਾਂਝਾ ਲਈ ਅੱਜ ਖਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ ਅਲੂਮਨੀ ਮੀਟ-2023 ਦਾ ਆਯੋਜਨ ਕੀਤਾ ਗਿਆ। ਕਾਲਜ ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਆਰ.ਕੇ ਧਵਨ ਦੀ ਅਗਵਾਈ ;ਚ ਕਰਵਾਏ ਗਏ ਇਸ ਪ੍ਰੋਗਰਾਮ ਮੌਕੇ ਸਾਬਕਾ ਵਿਦਿਆਰਥੀਆਂ ਨੇ ਭਾਵੁਕ ਹੋ ਕੇ ਇਕ-ਦੁੂਜੇ ਨਾਲ ਇਥੇ ਬਿਤਾਏ ਸਮੇਂ ਬਾਰੇ ਸਾਂਝ ਪਾਈ।
ਇਸ ਤੋਂ ਪਹਿਲਾਂ ਨੇ ਸਮੂਹ ਸਾਬਕਾ ਵਿਦਿਆਰਥੀਆਂ ਦਾ ਕਾਲਜ ਪੁੱਜਣ ’ਤੇ ਸਵਾਗਤ ਕਰਦਿਆਂ ਪ੍ਰੋਗਰਾਮ ਦੇ ਕੋਆਰਡੀਨੇਟਰ ਅਨਮੋਲ ਡੋਗਰਾ, ਰਾਜਨ ਸਲਵਾਨ ਅਤੇ ਸ੍ਰੀਮਤੀ ਅਪਰੂਵਾ ਚਾਵਲਾ ਦੁਆਰਾ ਪ੍ਰੋਗਰਾਮ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਉਸ ਵੇਲੇ ਅਤੇ ਹੁਣ ਕਾਲਜ ਕੈਂਪਸ ’ਚ ਹੋ ਰਹੀਆਂ ਤਬਦੀਲੀਆਂ ਅਤੇ ਵਿਕਾਸ ਬਾਰੇ ਜਾਗਰੂਕ ਵੀ ਕੀਤਾ।ਉਨਾਂ ਦੱਸਿਆ ਕਿ ਕਾਲਜ ਦੇ ਕੁੱਝ ਸਾਬਕਾ ਵਿਦਿਆਰਥੀ ਫ਼ਾਰਮਾਸਿਊਟੀਕਲ ਉਦਯੋਗਾਂ ’ਚ ਸਹਾਇਕ ਪ੍ਰੋਫੈਸਰ ਅਤੇ ਮਾਰਕੀਟਿੰਗ ਪ੍ਰਤੀਨਿਧ ਵਜੋਂ ਕੰਮ ਕਰ ਰਹੇ ਹਨ ਅਤੇ ਕੁੱਝ ਭਾਰਤ ਦੇ ਨਾਲ ਨਾਲ ਵਿਦੇਸ਼ਾਂ ’ਚ ਵੀ ਉਚ ਸਿੱਖਿਆ ਕਰ ਰਹੇ ਹਨ।ਐਲੂਮਨੀ ਮੀਟ ’ਚ 50 ਦੇ ਕਰੀਬ ਪੁੱਜੇ ਕਈ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਕਾਲਜ ’ਚ ਬੀਤੇ ਸੁਨਹਿਰੀ ਪਲਾਂ ਨੂੰ ਯਾਦ ਕਰਦਿਆਅੱਜ ਦੇ ਇਤਿਹਾਸਕ ਸਮੇਂ ਨੂੰ ਕੈਮਰਿਆਂ ’ਚ ਕੈਦ ਵੀ ਕੀਤਾ। ਇਸ ਮੌਕੇ ਕਾਲਜ ਵਿਦਿਆਰਥੀਆਂ ਵੱਲੋਂ ਸਾਬਕਾ ਵਿਦਿਆਰਥੀਆਂ ਦੇ ਸਵਾਗਤ ’ਚ ਡਾਂਸ, ਗੀਤ, ਸ਼ਾਇਰੀ ਆਦਿ ਦੀ ਪੇਸ਼ਕਾਰੀ ਕੀਤੀ ਗਈ।
Check Also
ਖਾਲਸਾ ਕਾਲਜ ਦਾ ਪੰਜਾਬ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ
ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ …