Thursday, April 25, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦਾ 54ਵਾਂ ਇਨਾਮ ਵੰਡ ਸਮਾਰੋਹ ਸੰਪਨ

ਅੰਮ੍ਰਿਤਸਰ, 25 ਮਾਰਚ (ਜਗਦੀਫ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦਾ 54ਵਾਂ ਇਨਾਮ ਵੰਡ ਸਮਾਰੋਹ ਸਮਾਰੋਹ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਨੂੰ ਸਮਰਪਿਤ ਰਿਹਾ।ਸਮਾਰੋਹ ਦੇ ਮੁੱਖ ਮਹਿਮਾਨ ਮਾਣਯੋਗ ਡਾ. ਰਮੇਸ਼ ਆਰਿਆ ਉਪ ਪ੍ਰਧਾਨ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਰਹੇ।ਮਹਿਮਾਨ ਦੇ ਰੂਪ ਵਿੱਚ ਡਾ. ਅਮਨਦੀਪ ਸਿੰਘ ਸਰੀਰਕ ਸਿੱਖਿਆ ਵਿਭਾਗ ਅਤੇ ਇੰਚਾਰਜ਼ ਯੂਥ ਵੈਲਫੇਅਰ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਧਾਨ ਅਤੇ ਡਾ. ਕੰਵਰ ਮਨਦੀਪ ਸਿੰਘ ਇੰਚਾਰਜ਼ ਸਪੋਰਟਸ, ਸਰੀਰਕ ਸਿੱਖਿਆ ਰਹੇ।ਸਮਾਰੋਹ ਦਾ ਸ਼ੁਭਆਰੰਭ ਡੀ.ਏ.ਵੀ ਗਾਨ ਨਾਲ ਹੋਇਆ।ਵੇਦ ਮੰਤਰਾਂ ਦੇ ਉਚਾਰਣ ਨਾਲ ਮਹਿਮਾਨਾਂ ਅਤੇ ਪ੍ਰਿੰਸੀਪਲ ਸਾਹਿਬਾਨ ਨੇ ਸ਼ਮ੍ਹਾਂ ਰੌਸ਼ਨ ਕੀਤੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਪ੍ਰਬੰਧਕੀ ਕਮੇਟੀ ਨੇ ਮਹਿਮਾਨਾਂ ਦਾ ਸਵਾਗਤ ਨੰਨ੍ਹੇ ਪੌਦੇ ਦੇ ਕੇ ਕੀਤਾ।
ਪ੍ਰਿੰਸੀਪਲ ਡਾ. ਵਾਲੀਆ ਨੇ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਕਾਲਜ ਦੇ ਅਕਾਦਮਿਕ, ਸੰਸਕ੍ਰਿਤਿਕ, ਖੇਡਾਂ, ਐਨ.ਸੀ.ਸੀ, ਐਨ.ਐ.ਐਸ ਆਦਿ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਪਲੱਬਧੀਆਂ ਦੀ ਵਿਸਤਰਿਤ ਰਿਪੋਰਟ ਪੜ੍ਹੀ। ਉਹਨਾਂ ਨੇ ਦੱਸਿਆ ਕਿ 105 ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀ ਮੈਰਿਟ ਲਿਸਟ `ਚ ਸਥਾਨ ਪ੍ਰਾਪਤ ਕੀਤਾ, ਜਿਨ੍ਹਾਂ `ਚ ਕਾਲਜ ਦੀਆਂ 32 ਵਿਦਿਆਰਥਣਾਂ ਨੇ ਪਹਿਲਾ ਅਤੇ 28 ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਵਿੱਦਿਅਕ ਅਤੇ ਸਭਿਆਚਾਰਕ ਖੇਤਰ ਤੋਂ ਇਲਾਵਾ ਕਾਲਜ ਦੀਆਂ ਵਿਦਿਆਰਥਣਾਂ ਨੇ ਖੇਡਾਂ ਦੇ ਖੇਤਰ ਵਿੱਚ ਵੀ ਯੂਨੀਵਰਸਿਟੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ `ਤੇ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ।ਸਾਈਕਲਿੰਗ ਵਿੱਚ ਅੰਤਰਰਾਸ਼ਟਰੀ ਖਿਡਾਰਨ ਮਿਸ ਅਗਾਸ਼ੇ ਸ਼ੁਸ਼ੀਕਲਾ ਨੂੰ ਕਾਲਜ ਵੱਲੋਂ 25000 ਰੁਪਏ, ਫੈਂਸਿੰਗ ਵਿੱਚ ਤਨਿਕਸ਼ਾ ਖੱਤਰੀ ਨੂੰ 25000 ਰੁਪਏ ਅਤੇ ਦਨੋਲੇ ਪੂਜਾ ਨੂੰ 15000 ਰੁਪਏ, ਰੈਸਲਿੰਗ ਵਿੱਚ ਪ੍ਰਿਆ ਨੂੰ 15000 ਰੁਪਏ ਅਤੇ ਸ਼ੀਤਲ ਦਲਾਲ ਨੂੰ 15000 ਰੁਪਏ ਨਕਦ ਪੁਰਸਕਾਰ ਦਿੱਤਾ ਗਿਆ।ਖੇਡਾਂ ਦੀ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਵੂਮੈਨ ਵੀ ਬੀ.ਬੀ.ਕੇ ਡੀ.ਏ.ਵੀ ਦੇ ਨਾਂ ਰਹੀ।ਬੀ.ਡੀ ਵਿਭਾਗ ਦੇ ਡਾ. ਲਲਿਤ ਗੋਪਾਲ ਅਤੇ ਉਹਨਾਂ ਦੀ ਟੀਮ ਨੂੰ ਪੰਜਾਬ ਸਰਕਾਰ ਵਲੋਂ ਵਾਈ-20 ਦੇ ਤਹਿਤ ਵਾਲ ਪੇਂਟਿੰਗ ਲਈ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।ੳੇੁਹਨਾਂ ਨੇ ਵਿਦਿਆਰਥਣਾਂ ਨੂੰ ਸੰਦੇਸ਼ ਦਿੱਤਾ ਕਿ ਜੀਵਨ `ਚ ਕਲਪਨਾ ਨੂੰ ਸਾਕਾਰ ਕਰਨਾ ਸਿੱਖੋ ਅਤੇ ਠੀਕ ਤੇ ਗਲਤ `ਚ ਅੰਤਰ ਕਰਨ ਲਈ ਆਪਣੇ ਗਿਆਨ ਨੂੰ ਜਾਗ੍ਰਿਤ ਕਰੋ।
ਮੁੱਖ ਮਹਿਮਾਨ ਡਾ. ਰਮੇਸ਼ ਆਰੀਆ ਨੇ ਸੁਦਰਸ਼ਨ ਕਪੂਰ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੁਆਰਾ ਇਸ ਸੰਸਥਾ ਨੂੰ ਦਿੱਤੇ ਜਾ ਰਹੇ ਯੋਗਦਾਨ ਦੀ ਭਰਪੂਰ ਪ੍ਰੰਸ਼ਸਾ ਕੀਤੀ।ਵਿਸ਼ੇਸ਼ ਮਹਿਮਾਨ ਡਾ. ਅਮਨਦੀਪ ਸਿੰਘ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਆਪਣੀਆਂ ਅਦਭੁੱਤ ਉਪਲਬੱਧੀਆਂ ਲਈ ਵਧਾਈ ਦਾ ਪਾਤਰ ਹੈ।ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਦੁਆਰਾ ਮਾਕਾ ਟਰਾਫੀ ਜਿੱਤਣ `ਚ ਬੀ.ਬੀ.ਕੇ ਡੀ.ਏ.ਵੀ ਕਾਲਜ ਦਾ ਯੋਗਦਾਨ ਰਿਹਾ ਹੈ।
ਸੰਸਥਾ ਵੱਲੋਂ ਪ੍ਰਿੰਸੀਪਲ ਡਾ. ਵਾਲੀਆ ਅਤੇ ਸੁਦਰਸ਼ਨ ਕਪੂਰ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ।ਕਾਲਜ ਦੇ ਥੀਏਟਰ ਤੇ ਸੰਗੀਤ ਵਿਭਾਗ ਦੁਆਰਾ ਸਵਾਮੀ ਦਯਾਨੰਦ ਸਰਸਵਤੀ ਜੀ ਦੇ ਜੀਵਨ `ਤੇ ਆਧਾਰਿਤ ਸੰਗੀਤ ਨਾਟਕ `ਵਯਮ ਰਾਸ਼ਟਰੇ ਜਾਗਰਯਾਮ` ਪੇਸ਼ ਕੀਤਾ ਗਿਆ।ਕਾਲਜ ਦੇ “ਨਿਊਜ਼ ਬੁਲੇਟਿਨ” ਦਾ ਵੀ ਵਿਮੋਚਨ ਕੀਤਾ ਗਿਆ।
ਸਮਾਰੋਹ `ਚ ਲਗਭਗ 900 ਵਿਦਿਆਰਥਣਾਂ ਨੂੰ ਇਨਾਮ ਪ੍ਰਦਾਨ ਕੀਤੇ ਗਏ।ਸਮੈਸਟਰ 6 ਦੀ ਵਿਦਿਆਰਥਣ ਮਿਸ ਮਨਮੀਤ ਕੌਰ ਨੂੰ ਅਕਾਦਮਿਕ ਅਤੇ ਸੰਸਕ੍ਰਿਤਿਕ ਗਤੀਵਿਧੀਆਂ ਦੇ ਲਈ ਸ਼੍ਰੀਮਤੀ ਸਰਸਵਤੀ ਦੇਵੀ ਪੁਰਸਕਾਰ ਨਾਲ ਸਨਮਾਨਿਆ ਗਿਆ।ਬੀ.ਬੀ.ਏ ਸਮੈਸਟਰ 6 ਦੀ ਵਿਦਿਆਰਥਣ ਮਿਸ ਮੰਸ਼ਾ ਖੰਨਾ ਨੂੰ ਆਲ ਰਾਊਂਡ ਬੈਸਟ ਸਟੂਡੈਂਟ ਅਤੇ ਐਮ.ਏ ਪੰਜਾਬੀ ਦੀ ਵਿਦਿਆਰਥਣ ਮਿਸ ਕੰਵਲਜੀਤ ਕੌਰ ਨੂੰ ਬੈਸਟ ਖਿਡਾਰਨ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ।ਸਾਬਕਾ ਵਿਦਿਆਰਥਣ ਮਿਸ ਪ੍ਰਿਯਾਂਸ਼ੁ ਕੱਸ਼ਅਪ ਨੂੰ ਖੇਡਾਂ ਦੇ ਖੇਤਰ ਵਿੱਚ ਅਦਭੁੱਤ ਯੋਗਦਾਨ ਅਤੇ ਮੀਡੀਆ ਕਰਮੀ ਅਤੇ ਕੋਚਾਂ ਨੂੰ ਵੀ ਕਾਲਜ ਵੱਲੋਂ ਸਨਮਾਨਿਤ ਕੀਤਾ ਗਿਆ।ਸੁਦਰਸ਼ਨ ਕਪੂਰ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਵਧਾਈ ਦਿੱਤੀ।
ਆਰਿਆ ਸਮਾਜ ਤੋਂ ਰਾਕੇਸ਼ ਮਹਿਰਾ, ਪਿ੍ਰੰਸੀਪਲ ਡਾ. ਅਮਰਦੀਪ ਗੁਪਤਾ, ਪਿ੍ਰੰਸੀਪਲ ਡਾ. ਪਲਵੀ ਸੇਠੀ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਰਹੀਆਂ।ਡਾ. ਅਨੀਤਾ ਨਰੇਂਦਰ ਅਤੇ ਡਾ. ਸ਼ੈਲੀ ਜੱਗੀ ਨੇ ਕੁਸ਼ਲ ਮੰਚ ਸੰਚਾਲਨ ਕੀਤਾ।ਰਾਸ਼ਟਰਗਾਨ ਦੇ ਨਾਲ ਸਮਾਰੋਹ ਸੰਪਨ ਹੋਇਆ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …