Friday, March 29, 2024

ਸੜਕ ਕਿਨਾਰੇ ਨਜ਼ਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਟਰੈਫਿਕ ਪੁਲਿਸ ਨੇ ਦਿੱਤੀ ਚੇਤਾਵਨੀ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਗੁਰੂ ਨਗਰੀ ‘ਚ ਟਰੈਫਿਕ ਵਿਵੱਸਥਾ ਸੁਚਾਰੂ ਢੰਗ ਨਾਲ ਚਲਾਉਣ ਲਈ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਤਹਿਤ ਏ.ਡੀ.ਸੀ.ਪੀ ਟਰੈਫਿਕ ਅੰਮ੍ਰਿਤਸਰ ਸ਼੍ਰੀਮਤੀ ਅਮਨਦੀਪ ਕੌਰ ਪੀ.ਪੀ.ਐਸ ਦੀ ਅਗਵਾਈ ਹੇਠ ਜ਼ੋਨ-1 ਦੇ ਇਲਾਕੇ ਵਿੱਚ ਏ.ਸੀ.ਪੀ ਟ੍ਰੈਫਿਕ ਜੋਨ-1 ਕੰਵਲਪਾਲ ਸਿੰਘ ਅਤੇ ਇੰਚਾਰਜ਼ ਇੰਸਪੈਕਟਰ ਪ੍ਰਵੀਨ ਕੁਮਾਰੀ ਸਮੇਤ 50 ਕਰਮਚਾਰੀਆਂ ਵਲੋਂ ਹਾਲ ਗੇਟ ਤੋਂ ਲੋਹਗੜ੍ਹ ਅਤੇ ਸ੍ਰੀ ਦੁਰਗਿਆਣਾ ਮੰਦਿਰ ਦੇ ਆਲੇ-ਦੁਆਲੇ ਮੁਹਿੰਮ ਚਲਾਈ ਗਈ ਅਤੇ ਜ਼ੋਨ-2 ਦੇ ਖੇਤਰ ਵਿੱਚ ਏ.ਸੀ.ਪੀ ਟਰੈਫਿਕ ਜੋਨ-2 ਅੰਮ੍ਰਿਤਸਰ ਜਸਵਿੰਦਰ ਸਿੰਘ ਅਤੇ ਇੰਚਾਰਜ਼ ਜੋਨ-2 ਇੰਸਪੈਕਟਰ ਪਰਮਜੀਤ ਸਿੰਘ ਅਤੇ ਇੰਸਪੈਕਟਰ ਰਾਮਦਵਿੰਦਰ ਸਿੰਘ ਸਮੇਤ 50 ਕਰਮਚਾਰੀਆਂ ਵਲੋਂ ਰੇਲਵੇ ਸਟੇਸ਼ਨ ਦੇ ਆਲੇ-ਦੁਆਲਾ ਦੇ ਇਲਾਕੇ ਅਤੇ ਲਿਬਰਟੀ ਮਾਰਕੀਟ ਮੇਨ ਰੋਡ ਵਿਖੇ ਦਬਿਸ਼ ਸਿੱਤੀ ਗਈ।ਇਸੇ ਤਰ੍ਹਾਂ ਜੋਨ-3 ਦੇ ਏਰੀਏ ਵਿੱਚ ਏ.ਸੀ.ਪੀ ਟਰੈਫਿਕ ਜੋਨ-3 ਅੰਮ੍ਰਿਤਸਰ ਜਸਵੀਰ ਸਿੰਘ, ਇੰਚਾਰਜ਼ ਜੋਨ-3 ਇੰਸਪੈਕਟਰ ਅਨੂਪ ਕੁਮਾਰ ਅਤੇ ਸਬ ਇੰਸਪੈਕਟਰ ਮੰਗਲ ਸਿੰਘ ਸਮੇਤ 50 ਜਵਾਨਾਂ ਵਲੋਂ ਬੱਸ ਸਟੈਂਡ ਦੇ ਆਲੇ-ਦੁਆਲੇ ਦੇ ਇਲਾਕੇ ‘ਚ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣਾ ਸਮਾਨ ਦੁਕਾਨ ਦੀ ਹਦੂਦ ਅੰਦਰ ਰੱਖਣ।ਆਟੋ ਚਾਲਕ ਆਪਣੇ ਆਟੋ ਨੂੰ ਤਰਤੀਬ ਵਾਈਜ਼ ਚਲਾਉਣ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਨਾ ਕਿ ਸੜਕ ਦੇ ਇੱਧਰ ਉਧਰ ਰੋਕ ਕੇ ਸਵਾਰੀਆਂ ਦਾ ਇੰਤਜ਼ਾਰ ਕਰਨ। ਉਨਾਂ ਕਿਹਾ ਕਿ ਦੁਕਾਨਦਾਰਾਂ ਜਾਂ ਆਟੋ ਚਾਲਕਾਂ ਵਲੋਂ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਉਹਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …