Friday, April 19, 2024

ਖ਼ਾਲਸਾ ਕਾਲਜ ਵਿਖੇ ‘ਵਿਗਿਆਨ ਦੇ ਵਰਗੀਕਰਨ ’ਚ ਭੌਤਿਕ ਭੂਗੋਲ ਦਾ ਸਥਾਨ’ ਵਿਸ਼ੇ ’ਤੇ ਲੈਕਚਰ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਭੂਗੋਲ ਵਿਭਾਗ ਵਲੋਂ ‘ਵਿਗਿਆਨ ਦੇ ਵਰਗੀਕਰਨ ’ਚ ਭੌਤਿਕ ਭੂਗੋਲ ਦਾ ਸਥਾਨ’ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਗੈਸਟ ਲੈਕਚਰ ’ਚ ਐਸ.ਆਰ ਸਰਕਾਰੀ ਕਾਲਜ ਅੰਮ੍ਰਿਤਸਰ ਤੋਂ ਭੂਗੋਲ ਵਿਭਾਗ ਦੇ ਮੁਖੀ ਉਘੇ ਬੁਲਾਰੇ ਡਾ: ਸਤਿੰਦਰ ਕੌਰ ਨੇ ਸ਼ਿਰਕਤ ਕੀਤੀ।
ਡਾ. ਸਤਿੰਦਰ ਕੌਰ ਨੇ ਸੰਬੋਧਨ ਕਰਦਿਆਂ ਵਿਗਿਆਨ ਦੇ ਵਰਗੀਕਰਨ ’ਚ ਭੂਗੋਲ ਦਾ ਕੀ ਸਥਾਨ ਹੈ ਅਤੇ ਭੂਗੋਲ ਦਾ ਹੋਰ ਸਾਰੇ ਭੌਤਿਕ ਅਤੇ ਸਮਾਜਿਕ ਵਿਗਿਆਨਾਂ ਨਾਲ ਕੀ ਸਬੰਧ ਹੈ, ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।ਉਨ੍ਹਾਂ ਨੇ ਭੂਗੋਲ ਦੀ ਸਾਰਥਿਕਤਾ ਅਤੇ ਭੂਗੋਲ ਸਾਡੇ ਜੀਵਨ, ਸਾਡੀ ਸੰਸਕਿ੍ਰਤੀ ਅਤੇ ਪ੍ਰੰਪਰਾਵਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ, ਬਾਰੇ ਵੀ ਵਿਚਾਰ ਸਾਂਝੇ ਕੀਤੇ।ਪ੍ਰੋ: ਜਸਪ੍ਰੀਤ ਕੌਰ ਡੀਨ ਆਰਟਸ ਐਂਡ ਹਿਊਮੈਨਟੀਜ਼ ਨੇ ਪ੍ਰੋਗਰਾਮ ਨੂੰ ਸ਼ਫਲ ਬਣਾਉਣ ਲਈ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਭੂਗੋਲ ਵਿਭਾਗ ਦੀ ਇੰਚਾਰਜ ਪ੍ਰੋ: ਇੰਦਰਜੀਤ ਕੌਰ, ਡਾ. ਜਸ਼ਨਦੀਪ ਕੌਰ, ਡਾ. ਜਸਦੀਪ ਕੌਰ ਆਦਿ ਤੋਂ ਇਲਾਵਾ ਵਿਭਾਗ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਹੰਸਰਾਜ ਮਹਾਉਤਸਵ ‘ਤੇ ਵਿਸ਼ੇਸ਼ ਹਵਨ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਆਰਿਆ ਰਤਨ ਡਾ. ਪੂਨਮ ਸੂਰੀ ਪਦਮਸ੍ਰੀ ਅਵਾਰਡੀ ਪ੍ਰਧਾਨ ਆਰਿਆ …