Thursday, April 25, 2024

ਸਟਾਰ ਕ੍ਰਿਕਟਰ ਅਭਿਨਵ ਨੇ ਅੰਤਰਰਾਸ਼ਟਰੀ ਟੀ-20 ਸਕੂਲ ਕ੍ਰਿਕੇਟ ਪ੍ਰੀਮੀਅਰ ਵਿਚ ਬਣਾਏ 2-ਵਿਸ਼ਵ ਰਿਕਾਰਡ

Abhinav

ਜਗਦੀਪ ਸਿੰਘ ਸੱਗੂ
ਅੰਮ੍ਰਿਤਸਰ

                       ਲਖਨਊ ਵਿਖੇ ਹਾਲ ਹੀ ਵਿਚ ਸੰਪਨ ਹੋਈ ‘3ਜੀ ਇੰਟਰਨੈਸ਼ਨਲ ਟੀ-20 ਕ੍ਰਿਕੇਟ ਪ੍ਰੀਮਿਯਰ ਲੀਗ’ ਵਿਚ ਅੰਮ੍ਰਿਤਸਰ ਦੇ ਸਟਾਰ ਕ੍ਰਿਕਟਰ ਅਭਿਨਵ ਸ਼ਰਮਾ ਨੇ ਦੋ ਵਿਸ਼ਵ ਰਿਕਾਰਡ ਬਣਾ ਕੇ ਦੇਸ਼ ਦੇ ਨਾਂ ਤੇ ਚਾਰ ਚੰਨ ਲਗਾਏ।ਸਥਾਨਕ ‘ਡੀ.ਏ.ਵੀ. ਸੀ.ਸੈ.ਸਕੂਲ ਹਾਥੀ ਗੇਟ ਦੀ ਕਲਾਸ 12ਵੀ ਦੇ 17 ਸਾਲਾਂ ਵਿਦਿਆਰਥੀ ਅਭਿਨਵ ਨੇ ਪਹਿਲੇ ਰਾਉਡ ਵਿਚ ‘ਦਿਲੀ ਪਬਲਿਕ ਸਕੂਲ, ਕੋਟਾ, ਰਾਜਸਥਾਨ’ ਦੇ ਮੁਕਾਬਲੇ ਵਿਚ ਦੋਹਰਾ ਸ਼ਤਕ ਸਰੋਰਿੰਗ 228 ਦੋੜਾਂ ਨਾਲ ਨਾਟ-ਆਉਟ ਰਿਹਾ ਅਤੇ ਸ਼ਾਨਦਾਰ ਰਿਕਾਰਡ ਕਾਇਮ ਕੀਤਾ ਅਤੇ ਇਸ ਮੈਚ ਵਿਚ 81-ਗੇਦਾਂ ਤੇ 24 ਛੱਕੇ ਅਤੇ ਇਕ ਓਵਰ ਵਿਚ 6-ਛੱਕੇ ਮਾਰੇ।  ਦੂਸਰੇ ਰਾਉਡ ਦੇ ਮੈਚ ਵਿਚ ‘ਸਕੋਲਿਸਟਿਕਾ ਸਕੂਲ, ਸੀਨੀਅਰ ਸੈਕਸ਼ਨ, ਫਾਕਾ, ਬੰਗਲਾਦੇਸ਼’ ਦੇ ਖਿਲਾਫ ਅਭਿਨਵ ਨੇ ਨਾ ਸਿਰਫ ਦੋਹਰਾ ਛੱਤਕ 208 ਦੋੜਾਂ ਨਾਲ ਨਾਟ-ਆਉਟ ਰਿਹਾ, ਸਗੋ ਇਕ ਹੋਰ ਵਿਸ਼ਵ ਰਿਕਾਰਡ ਬਣਾਉਦੇ ਹੋਏ ਉਸਨੇ 35 ਗੇਦਾਂ ਤੇ 100 ਦੌੜਾਂ ਬਣਾਈਆਂ ਜਦਕਿ 36 ਗੇਦਾਂ ਤੇ 100 ਦੌੜਾਂ ਦਾ ਵਿਸ਼ਵ ਰਿਕਾਰਡ ਹੈ। ਅਭਿਨਵ ਨੇ ਇਸ ਟੂਰਨਾਂਮੈਟ ਵਿਚ ਕੁਲ 54 ਛੱਕੇ ਮਾਰ ਕੇ ਵਿਰੋਧੀ ਟੀਮਾਂ ਤੇ ਆਪਣਾ ਲੋਹਾ ਜਮਾਇਆ। ਪੂਰਵ ਭਾਰਤੀ ਤੇਜ ਗੇਦਬਾਜ ਚੇਤਨ ਸਰਮਾਂ ਨੇ ਅਭਿਨਵ ਨੂੰ ‘ਮੈਨ ਆਫ ਦੀ ਸੀਰੀਜ਼’ ਦਾ ਐਲਾਨ ਕਰ ਸਮਾਨਿਤ ਕੀਤਾ।
ਬਿਜਲੀ ਬੋਰਡ ਦੇ ਅਫਸਰ ਸ਼੍ਰੀ ਰਾਕੇਸ਼ ਸਰਮਾ ਅਤੇ ਅਧਿਆਪਕ ਸ੍ਰੀਮਤੀ ਕੁਸਮ ਸ਼ਰਮਾਂ ਦੇ ਸਪੁਤਰ ਸ਼ਰਮੀਲੇ ਅਤੇ ਲੰਬੇ ਨੌਜਵਾਨ ਅਭਿਨਵ ਸ਼ਰਮਾ ਨੇ ਲਖਨਊ ਵਿਚ ਆਪਣੇ ਅਦਭੂੱਤ ਪ੍ਰਦਰਸ਼ਨ ਤੋ ਬਾਦ ਪਰਤ ਕੇ ਮੁਸਕਰਾਉਦੇ ਹੋਏ ਕਿਹਾ – ‘ਮੇਰਾ ਧਿਆਨ ਪੂਰੀ ਤਰਾਂ ਕ੍ਰਿਕੇਟ ਤੇ ਕੇਦਰਿਤ ਹੈ ਅਤੇ ਇਸ ਗੱਲ ਦਾ ਵੀ ਮੈਨੂੰ ਕੋਈ ਪਛਤਾਵਾਂ ਨਹੀ ਕਿ ਮੈ ਉਹ ਪਬਲਿਕ ਸਕੂਲ ਤੋ ਦੂਸਰੇ ਸਕੂਲ ਵਿਚ ਕ੍ਰਿਕੇਟ ਦੀ ਵਜਾਹ ਨਾਲ ਆਇਆ। ਮੇਰਾ ਟੀਚਾ ਅਤੇ ਸੁਪਨਾ ਸਿਰਫ ਭਾਰਤੀ ਕ੍ਰਿਕੇਟ ਟੀਮ ਵਿਚ ਖੇਡਣ ਅਤੇ ਅੰਮ੍ਰਿਤਸਰ ਦਾ ਨਾਮ ਚਮਕਾਉਣ ਦਾ ਹੈ।’ ਅਭਿਨਵ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਜੈ ਬੇਰੀ ਨੇ ਉਸ ਨੂੰ ਹਾਰਦਿਕ ਵਧਾਈ ਦਿਤੀ। ਇਸ ਟੂਰਨਾਮੈਂਟ ਵਿੱਚ ‘ਸਿਟੀ ਮੋਨਟੇਸਰੀ ਸਕੂਲ ਲਖਨਊ, ਉਤਰ ਪ੍ਰਦੇਸ਼’ ਵਿਖੇ ਆਯੋਜਿਤ ਇਸ ਟੂਰਨਾਂਮੈਟ ਵਿਚ 18 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ‘ਜੋਬੁਰਗ ਕ੍ਰਿਕੇਟ ਸਕੂਲ ਜੋਹਨਸਬਰਗ, ਸਾਊਥ ਅਫਰੀਕਾ’, ‘ਅਫਗਾਨ ਈਅਰ ਪਬਲਿਕ ਹਾਈ ਸਕੂਲ ਕਾਬੂਲ, ਅਫਗਾਨੀਸਤਾਨ’, ‘ਸਕੋਲਿਸਟੀਕ ਸਕੂਲ, ਸੀਨੀਅਰ ਸੈਕਸ਼ਨ ਫਾਕਾ ਬੰਗਲਾਦੇਸ਼’, ‘ਇੰਡੀਅਨ ਸਕੂਲ ਮਸਕਟ ਓਮਾਨ’, ‘ਗੇਟਵੇ ਕਾਲੇਜ ਕੋਲੰਬੋ ਸਲੰਕਾ’, ‘ਡੀ.ਏ.ਵੀ. ਸੁਸ਼ੀਲ ਕੇਡਿਆ ਵਿਸ਼ਵ ਭਾਰਤੀ ਸੀ.ਸੈ.ਸਕੂਲ ਨੇਪਾਲ’ ਤੋ ਇਲਾਵਾ ਬਿਹਾਰ, ਦਿਲੀ, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਉਤਰਾਖੰਡ, ਉਤਰ ਪ੍ਰਦੇਸ਼ ਸ਼ਾਮਿਲ ਸਨ।
ਪੰਜਾਬ ਤੋ ਦੋ ਸਕੂਲਾਂ ਦੀਆਂ ਟੀਮਾਂ ਦੀ ਚੂਨੌਤੀ ਹੋਈ ਜਿਸ ਵਿਚ ਇਕ ਅਭਿਨਵ ਦੀ ਟੀਮ ਅੰਮ੍ਰਿਤਸਰ ਤੋ ਅਤੇ ਦੂਸਰੀ ਪਟਿਆਲਾ ਤੋ ਸੀ।ਜਿਥੇ ਕ੍ਰਿਕੇਟਰ ਵਿਰਾਟ ਕੋਹਲੀ ਨੂੰ ਭਾਰਤੀ ਕ੍ਰਿਕੇਟ ਟੀਮ ਦਾ ਕਪਤਾਨ ਐਲਾਨਿਆ ਗਿਆ ਹੈ ਉਥੇ ਕੋਹਲੀ ਦੇ ਕੋਚ ਸ੍ਰੀ ਰਾਜ ਕੁਮਾਰ ਸ਼ਰਮਾਂ ਨੇ ਲਖਨਊ ਵਿਖੇ ਹੋਈ ਇਸ ਕ੍ਰਿਕੇਟ ਸੀਰੀਜ਼ ਵਿਚ ਟੈਲੀਵਿਜਨ ਕਮੇਨਟਰੀ ਦੌਰਾਨ ਅਭਿਨਵ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਅੰਤਰ ਰਾਸ਼ਟਰੀ ਮੰਚ ਦੇ ਚੰਗਾ ਪ੍ਰਦਰਸ਼ਨ ਸੀਲੈਕਟਰਾਂ ਦੀਆਂ ਨਜ਼ਰ ਵਿਚ ਵੀ ਹਨ। ਇਸ ਸਾਲ ਜਨਵਰੀ ਮਹੀਨੇ ਵਿਚ ਇੰਦੌਰ ਵਿਖੇ ਹੋਈ ’59ਵੀ ਨੈਸ਼ਨਲ ਸਕੂਲ ਗੇਮਜ਼’ ਵਿਚ ਅਭਿਨਵ ਨੇ ‘ਸਰਵ ਸਰੇਸ਼ਠ ਬੱਲੇਬਾਜ਼’ ਦਾ ਖਿਤਾਬ ਜਿੱਤਿਆ ਅਤੇ ਸਕੂਲ ਦੀ ਟੀਮ ਨੂੰ ਦੂਸਰੇ ਨੰਬਰ ਦੇ ਲਿਆਂਦਾ। ਅਭਿਨਵ ਦੀ ਚੌਣ ’60ਵੀ ਨੈਸ਼ਨਲ ਸਕੂਲ ਗੈਮਜ਼’ ਵਿਚ ਵੀ ਹੋ ਚੁਕੀ ਹੈ। ਇਸ ਸਾਲ ਅਭਿਨਵ ਨੇ ‘ਆਲ ਇੰਡਿਆ ਡੀਏਵੀ ਨੈਸ਼ਨਲ ਟੂਰਨਾਂਮੈਟ’ ਵਿਚ ਵੀ ‘ਮੈਨ ਆਫ ਮੈਚ’ ਦਾ ਖਿਤਾਬ ਜਿੱਤਿਆ ਅਤੇ ਪਿਛਲੇ ਸਾਲ ਉਸ ਨੇ ‘ਆਲ ਇੰਡਿਆ ਕੋਕਾ ਕੋਲਾ ਕ੍ਰਿਕੇਟ ਕੱਪ’ ਵਿਚ ‘ਸਰਵਸਰੇਸ਼ਠ ਗੇਦਬਾਜ਼’ ਦਾ ਖਿਤਾਬ ਜਿੱਤਿਆ।

Check Also

ਰੰਗਲਾ ਪੰਜਾਬ ਮੇਲਾ ਸਮਾਪਤ, ਗਾਇਕ ਸਲੀਮ ਸਿਕੰਦਰ ਨੇ ਆਖਰੀ ਦਿਨ ਅੰਮ੍ਰਿਤਸਰੀਆਂ ਦੇ ਮਨ ਮੋਹੇ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ …

Leave a Reply