Thursday, March 28, 2024

ਅਧਿਆਪਨ ਕਿੱਤੇ ਨੂੰ ਪੂਰੀ ਤਰਾਂ ਸਮਰਪਿਤ ਅਧਿਆਪਿਕਾ ਰਵਿੰਦਰਜੀਤ ਕੌਰ

ਸਟੇਟ ਐਵਾਰਡ ਤੋਂ ਇਲਾਵਾ ਕਈ ਸਨਮਾਨਾਂ ਦੇ ਬਣੇ ਹੱਕਦਾਰ

PPN2912201414

ਨਿਤਿਨ ਕਾਲੀਆ
ਛੇਹਰਟਾ।

ਅਗਾਂਹਵਧੂ ਵਿਚਾਰਾਂ ਅਤੇ ਅਧਿਆਪਨ ਕਿੱਤੇ ਨੂੰ ਪੂਰੀ ਤਰਾਂ ਸਮਰਪਿਤ ਅਧਿਆਪਿਕਾ ਰਵਿੰਦਰਜੀਤ ਕੌਰ ਵਿਲੱਖਣ ਸਖਸ਼ੀਅਤ ਦੇ ਮਾਲਕ ਹਨ, ਉਹ ਬੱਚਿਆਂ ਨੂੰ ਪੜਾਉਣ ਦੇ ਨਾਲ ਨਾਲ ਉਨਾਂ ਨੂੰ ਚੰਗਾਂ ਨਾਗਰਿਕ ਬਨਾਉਣ ਲਈ ਕਾਰਜਸ਼ੀਲ ਹਨ।ਜਿਸ ਕਾਰਨ ਉਨਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ 5 ਸਤੰਬਰ 2010 ਨੂੰ ਵਿੱਦਿਆਂ ਕਿੱਤੇ ਦੇ ਨਾਲ ਨਾਲ ਵਿੱਦਿਅਕ ਅਦਾਰਿਆਂ ਵਿਚ ਵਿਕਾਸ ਕਾਰਜ ਕਰਵਾਉਣ ਬਦਲੇ ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਦੇ ਕੇ ਨਿਵਾਜਿਆ ਗਿਆ, ਜੋ ਕਿ ਅੱਜਕੱਲ ਸਰਕਾਰੀ ਐਲੀਮੈਂਟਰੀ ਸਕੂਲ ਘੰਣੂਪੁਰ ਕਾਲੇ ਵਿਖੇ ਸੈਂਟਰ ਹੈੱਡ ਟੀਚਰ ਹਨ। ਸਰੱਹਦੀ ਜਿਲਾ ਅੰਮ੍ਰਿਤਸਰ ਦੇ ਪਿੰਡ ਕੱਥੂਨੰਗਲ ਵਿਖੇ 25 ਫਰਵਰੀ 1965 ਨੂੰ ਪਿਤਾ ਹਰਬੰਸ ਸਿੰਘ ਹੁੰਦਲ ਤੇ ਮਾਤਾ ਬਚਿੰਤ ਕੌਰ ਦੇ ਘਰ ਦੇ ਵਿਹੜੇ ਦੌ ਰੌਣਕ ਬਣੀ ਮੈਡਮ ਰਵਿੰਦਰਜੀਤ ਕੌਰ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਤੇ ਫਿਰ ਸਟੇਟ ਇੰਸਟੀਚਿਊਟਸ ਆੱਫ ਐਜੂਕੇਸ਼ਨ ਚੰਡੀਗੜ ਤੋਂ ਜੇਬੀਟੀ ਅਤੇ ਪ੍ਰਾਇਵਟ ਤੌਰ ਤੇ ਬੀਏ ਕੀਤੀ। ਉਹ 1988 ਵਿਚ ਸਿੱਖਿਆਂ ਵਿਭਾਗ ਵਿਚ ਬਤੌਰ ਜੇਬੀਟੀ ਅਧਿਆਪਕ ਆਏ ਤੇ ਸੰਨ 2001 ਵਿਚ ਯੋਗਤਾ ਦੇ ਆਧਾਰ ਤੇ ਹੈੱਡ ਟੀਚਰ ਵਜੋਂ ਤਰੱਕੀ ਹਾਸਲ ਕਰਕੇ ਜਨਵਰੀ 2006 ਵਿਚ ਸੈਂਟਰ ਹੈੱਡ ਟੀਚਰ ਬਣ ਗਏ।ਉਹ ਸਰਕਾਰੀ ਪ੍ਰਾਇਮਰੀ ਸਕੂਲ ਰਣਗੜ ਤੋਂ ਸੇਵਾ ਸ਼ੁਰੂ ਕਰਕੇ ਦਿਆਲਪੁਰ ਕੌਹਾਲੀ, ਛੇਹਰਟਾ, ਘਰਿੰਡਾ, ਓਠੀਆਂ, ਖਿਆਲਾ ਕਲਾਂ, ਖਾਪੜਖੇੜੀ ਤੇ ਮੋਜੂਦਾ ਸਕੂਲ ਪੁੱਜੇ।ਉਹ ਵਿੱਦਿਅਕ ਤੇ ਸਮਾਜਿਕ ਖੇਤਰ ਵਿਚ ਇਕ ਮਾਡਲ ਵਜੋਂ ਵਿੱਚਰ ਰਹੇ ਹਨ। ਉੱਹ ਬੱਚਿਆਂ ਨੂੰ ਪੜਾਈ ਦੇ ਨਾਲ ਖੇਡਾਂ ਵਿਚ ਜਿਲਾ ਪੱਧਰ ਤੇ ਰਾਜ ਪੱਧਰ ਤੱਕ ਲੈ ਕੇ ਗਏ ਤੇ ਕਈ ਜਿੱਤਾਂ ਦਰਜ ਕੀਤੀਆਂ।15 ਅਗਸਤ 2009 ਨੂੰ ਤੱਤਕਾਲੀ ਡੀਸੀ ਕੇ.ਐਸ ਪੰਨੂੰ ਵਲੋਂ ਨਿਵਾਜੀ ਗਈ, ਇਸ ਅਧਿਆਪਿਕਾ ਨੇ ਬੀਐਮਟੀ ਦੇ ਤੌਰ ਤੇ ਵੀ ਕੰਮ ਕੀਤਾ ਤੇ ਇਸ ਕਾਰਗੁਜਾਰੀ ਬਦਲੇ 2009 ਵਿਚ ਸਹਾਇਕ ਡਾਇਰੈਕਟਰ ਚੰਡੀਗੜ ਪੜੋਂ ਪੰਜਾਬ ਯੋਜਨਾਂ ਡਾਕਟਰ ਦਵਿੰਦਰ ਬੌਹਰਾ ਵਲੋਂ ਅੰਮ੍ਰਿਤਸਰ ਜਿਲੇ ਚੋਂ ਬੈਸਟ ਬੀਐਮਟੀ ਦਾ ਖਿਤਾਬ ਦਿੱਤਾ ਗਿਆ। ਸੰਨ 2010 ਵਿਚ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲਿਆਂ ਵਿਚ ਬਲਾੱਕ ਵੇਰਕਾ ਚੋਂ ਮੌਹਰੀ ਰਹੇ।

                          ਸੰਨ 2010 ਵਿਚ ਪਿੰਡ ਖਾਪੜਖੇੜੀ ਦੇ ਸਰਪੰਚ ਤੇ ਐਸਜੀਪੀਸੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ ਤੋਂ ਇਲਾਵਾ ਇਸ ਵਰ੍ਹੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਵਲੋਂ ਵੀ ਬੇਹਤਰ ਕਾਰਗੁਜਾਰੀ ਦਿਖਾਉਣ ਬਦਲੇ ਜਿਲਾ ਪੱਧਰ ਤੇ ਸਨਮਾਨਤ ਕੀਤਾ ਗਿਆ ਹੈ।ਆਪਣੇ ਮੋਜੂਦਾ ਸਕੂਲ ਦੀ ਬਿਲਡਿੰਗ ਨੂੰ ਸਵਾਰਣ ਵਿਚ ਅਹਿਮ ਯੋਗਦਾਨ ਵਾਲੇ ਮੈਡਮ ਰਵਿੰਦਰਜੀਤ ਕੌਰ ਬੱਚਿਆਂ ਨੂੰ ਬਹੁ ਪੱਖੀ ਸ਼ਖਸ਼ੀਅਤ ਬਨਾਉਣ ਲਈ ਅਹਿਮ ਭੂਮਿਕਾ ਅਦਾ ਕਰ ਰਹੇ ਹਨ।

Check Also

ਰੰਗਲਾ ਪੰਜਾਬ ਮੇਲਾ ਸਮਾਪਤ, ਗਾਇਕ ਸਲੀਮ ਸਿਕੰਦਰ ਨੇ ਆਖਰੀ ਦਿਨ ਅੰਮ੍ਰਿਤਸਰੀਆਂ ਦੇ ਮਨ ਮੋਹੇ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ …

Leave a Reply