Friday, March 29, 2024

ਨਜਾਇਜ਼ ਉਸਾਰੀ ਵਾਲੀ ਮਾਰਕੀਟ ‘ਤੇ ਨਿਗਮ ਨੇ ਚਲਾਈ ਡਿੱਚ

PPN0301201511
ਛੇਹਰਟਾ, 3 ਜਨਵਰੀ (ਕੁਲਦੀਪ ਸਿੰਘ ਨੋਬਲ) – ਪਿਛਲੇ ਲੰਮੇਂ ਸਮੇਂ ਤੋਂ ਛੇਹਰਟਾ ਖੇਤਰ ਵਿਚ ਦੁਕਾਨਦਾਰਾਂ ਤੇ ਲੋਕਾਂ ਵਲੋਂ ਨਜਾਇਜ ਤੌਰ ‘ਤੇ ਕਬਜੇ ਤੇ ਨਜਾਇਜ਼ ਉਸਾਰੀਆਂ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ, ਪਰ ਨਗਰ ਨਿਗਮ ਵਲੋਂ ਇਸ ਨਜਾਇਜ ਕਬਜਿਆਂ ਤੇ ਨਜਾਇਜ ਉਸਾਰੀਆਂ ਕਰਨ ਵਾਲਿਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਅਤੇ ਨਗਰ ਨਿਗਮ ਦੀ ਟੀਮ ਕਈ ਵਾਰ ਲੋਕਾਂ ਵਲੋਂ ਇਸ ਸਬੰਧੀ ਅਵਾਜ ਉਠਾਉਣ ‘ਤੇ ਇੰਨਾਂ ਕਬਜਾਧਾਰੀਆਂ ਤੇ ਨਜਾਇਜ ਉਸਾਰੀਆਂ ਤੇ ਰੋਕ ਲਗਾਉਣ ਦੀ ਖਾਨਾਪੂਰਤੀ ਕਰ ਰਹੀ ਹੈ।ਕੁੱਝ ਪ੍ਰਾਪਰਟੀ ਡੀਲਰਾਂ ਵਲੋਂ ਮਿਲ ਕੇ ਇਕ ਸਾਂਝੀ ਜਗਾ ਨੂੰ ਲੈ ਕੇ ਮੁਨਾਫੇ ਲਈ ਦੁਕਾਨਾਂ ਬਣਾ ਕੇ ਵੇਚਣ ਲਈ ਮਾਰਕੀਟ ਤਿਆਰ ਕੀਤੀ ਜਾ ਰਹੀ ਸੀ, ਜਿਸ ਵਿਚ ਸੀਵਰੇਜ ਤੇ ਦੁਕਾਨਾਂ ਦੀਆਂ ਨੀਹਾਂ ਭਰੀਆਂ ਜਾ ਚੁੱਕੀਆ ਸਨ।ਨਗਰ ਨਿਗਮ ਨੂੰ ਜਾਣਕਾਰੀ ਮਿਲਣ ‘ਤੇ ਐਮਟੀਪੀ ਨਿਰਮਲਪ੍ਰੀਤ ਸਿੰਘ ਤੇ ਏਟੀਪੀ ਐਮ.ਐਸ ਭੱਟੀ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਨੇ ਇੱਕ ਬਿਨਾਂ ਨਕਸ਼ਾ ਪਾਸ ਵਾਲੀ ਕੱਟੀ ਜਾ ਰਹੀ ਮਾਰਕੀਟ ਵਿਚ ਦਸਤਕ ਦਿੱਤੀ ਤੇ ਕੰਮ ਕਰ ਰਹੇ ਮਜਦੂਰਾਂ ਨੂੰ ਤੁਰੰਤ ਇਸ ਦੀ ਰੋਕ ਲਗਾਉਣ ਲਈ ਕਿਹਾ, ਇਸ ਤੋਂ ਬਾਅਦ ਏਟੀਪੀ ਵਿਭਾਗ ਦੀ ਟੀਮ ਵਲੋਂ ਦੁਕਾਨਾਂ ਲਈ ਭਰੀਆਂ ਗਈਆਂ ਨੀਹਾਂ ਨੂੰ ਡਿੱਚ ਮਸ਼ੀਨ ਨਾਲ ਤੋੜ ਦਿੱਤਾ ਤੇ ਮਾਰਕਿਟ ਵਿਚ ਬਣੀ ਸੜਕ ਨੂੰ ਪੁੱਟ ਦਿੱਤਾ ਗਿਆ। ਇਸ ਸਬੰਧੀ ਜਿਵੇਂ ਹੀ ਛੇਹਰਟਾ ਮਾਰਕਿਟ ਦੇ ਦੁਕਾਨਦਾਰਾਂ ਨੂੰ ਪਤਾ ਲੱਗਾ ਤਾਂ ਉਹ ਇੱਕਠੇ ਹੋ ਕੇ ਵਿਭਾਗ ਦੀ ਇਸ ਕਾਰਵਾਈ ਖਿਲਾਫ ਉਸ ਦਾ ਵਿਰੋਧ ਕੀਤਾ।ੱਜਿਸ ਤੇ ਵਿਭਾਗ ਦੀ ਟੀਮ ਆਪਣੀ ਕਾਰਵਾਈ ਕਰਦੀ ਹੋਈ ਵਾਪਿਸ ਪਰਤ ਗਈ ਤੇ ਜਮੀਨ ਮਾਲਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬਿਨਾਂ ਮੰਜੂਰੀ ਲਏ ਇਸ ਉਸਾਰੀ ‘ਤੇ ਪਾਬੰਦੀ ਲੱਗੀ ਰਹੇਗੀ।
ਦੱਸਣਯੋਗ ਹੈ ਕਿ ਛੇਹਰਟਾ, ਖੰਡਵਾਲਾ ਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਵੀ ਕਈ ਦੁਕਾਨਦਾਰਾਂ ਤੇ ਲੋਕਾਂ ਵਲੋਂ ਨਜਾਇਜ ਤੌਰ ਤੇ ਉਸਾਰੀਆਂ ਕੀਤੀਆ ਜਾ ਚੁੱਕੀਆਂ ਹਨ, ਜਿਸ ‘ਤੇ ਨਗਰ ਨਿਗਮ ਦੀ ਟੀਮ ਅਕਸਰ ਬੇਅਸਰ ਨਜਰ ਆਈ ਹੈ ਤੇ ਇੰਨਾਂ ਨਜਾਇਜ ਉਸਾਰੀ ਕਰਨ ਵਾਲਿਆਂ ਤੇ ਕਬਜਾਧਾਰੀਆਂ ‘ਤੇ ਅਜੇ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ।ਇਸ ਮੋਕੇ ਬਿਲਡਿੰਗ ਇੰਸਪੈਕਟਰ ਅੰਗਦ ਸਿੰਘ, ਏਟੀਪੀ ਮਾਈਕਲ ਆਦਿ ਹਾਜਰ ਸਨ। ਇਸ ਤੋਂ ਬਾਅਦ ਟੀਮ ਵਲੋਂ ਪੁਤਲੀਘਰ ਨਜਦੀਕ ਮਾਡਰਨ ਕਲੋਨੀ ਵਿਚ ਰਾਮ ਲੁਭਾਇਆ ਵਲੋਂ ਉਸਾਰੀ ਜਾ ਰਹੀ ਇਕ ਇਮਾਰਤ ਨੂੰ ਸੁੱਟਣ ਲਈ ਪਹੁੰਚੀ ਤਾਂ ਉੱਥੇ ਮੋਜੂਦ ਅਕਾਲੀ ਆਗੂ ਸੁਰਿੰਦਰ ਚੌਧਰੀ ਤੇ ਉਸ ਦੇ ਸਾਥੀਆਂ ਵਲੋਂ ਇਸ ਦਾ ਵਿਰੌਧ ਕੀਤਾ ਗਿਆ, ਜਿਸ ‘ਤੇ ਮੋਕੇ ਤੇ ਟੀਮ ਵਲੋਂ ਕੰਸਟਰਕਸ਼ਨ ‘ਤੇ ਰਾਜੀਨਾਮੇ ਦਾ ਬਲੈਂਕ ਚੈਕ ਲਿਆ ਗਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply