Saturday, April 20, 2024

ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਇਆਂ ਨਾਟਕ ‘ਕਨੇਡਾ ਦੇ ਨਜ਼ਾਰੇ’ ਨੇ

PPN0701201501

ਅੰਮ੍ਰਿਤਸਰ, 7 ਜਨਵਰੀ (ਦੀਪ ਦਵਿੰਦਰ ਸਿੰਘ) – ਅੱਜ ਅੱਠਵੇਂ ਪੰਜਾਬ ਥੀਏਟਰ ਫੈਸਟੀਵਲ ਵਿੱਚ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਹਰਦੀਪ ਗਿੱਲ ਦੀ ਨਿਰਦੇਸ਼ਨਾਂ ਵਿੱਚ ਹਾਸਰਸ ਪੰਜਾਬੀ ਨਾਟਕ ‘ਕਨੇਡਾ ਦੇ ਨਜ਼ਾਰੇ’ (ਆਰ.ਐਸ.ਵੀ.ਪੀ.) ਦੀ ਸਫਲ ਪੇਸ਼ਕਾਰੀ ਕੀਤੀ ਗਈ। ਨਾਟਕ ਦੀ ਕਹਾਣੀ ਵਿਚਲਾ ਪਾਤਰ ਸੱਤੀ ਬਾਹਰ ਜਾਣ ਦੇ ਚੱਕਰ ਵਿੱਚ ਇੱਕ ਏਜੰਟ ਦੇ ਝਾਂਸੇ ਵਿੱਚ ਆ ਕੇ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਤੇ ਕਨੇਡਾ ਦੀ ਕੁੜੀ ਨਾਲ ਵਿਆਹ ਕਰਕੇ ਪੱਕਾ ਹੁੰਦਾ ਹੈ। ਪੰਜਾਬ ਵਾਪਸ ਆ ਕੇ ਆਪਣੀ ਪਤਨੀ ਨਾਲ ਦੁਬਾਰਾ ਵਿਆਹ ਕਰਵਾ ਕੇ ਪੱਕੇ ਤੌਰ ਤੇ ਵਿਦੇਸ਼ ਵਿੱਚ ਸੈਟ ਹੋਣ ਦਾ ਮਨਸੂਬਾ ਬਣਾਉਂਦਾ ਹੈ ਪਰ ਨਾਟਕ ਵਿੱਚ ਖੂਬਸੁਰਤ ਮੋੜ ਉਦੋਂ ਆਉਂਦਾ ਹੈ ਜਦੋਂ ਏਜੰਟ ਵਿਆਹ ਲਈ ਕਨੇਡਾ ਦੀ ਕੁੜੀ ਦੀ ਥਾਂ ਮੁੰਡਾ ਲੈ ਕੇ ਆਉਂਦਾ ਤੇ ਸੱਤੀ ਦੀ ਥਾਂ ਉਸ ਦੀ ਪਤਨੀ ਨਾਲ ਵਿਆਹ ਕਰਵਾਉਣ ਦੀ ਸਕੀਮ ਪੇਸ਼ ਕਰਦਾ ਹੈ।ਇਹ ਬਦਲਵੀਆਂ ਸਥਿਤੀਆਂ ਵਿੱਚ ਸੱਤੀ ਅਰਧ ਪਾਗਲ ਹੋ ਜਾਂਦਾ ਹੈ ਅੰਤ ਉਸ ਦੀ ਪਤਨੀ ਏਜੰਟ ਅਤੇ ਵਿਦੇਸ਼ੀ ਮੁੰਡੇ ਦੇ ਸਹਿਯੋਗ ਨਾਲ ਆਪਣੇ ਪਤੀ ਨੂੰ ਨਜ਼ਾਇਜ ਤਰੀਕੇ ਨਾਲ ਬਾਹਰ ਜਾਣ ਤੋਂ ਰੋਕ ਲੈਂਦੀ ਹੈ। ਨਾਟਕ ਵਿੱਚ ਹਰਦੀਪ ਗਿੱਲ ਅਮਨਪ੍ਰੀਤ ਬੱਲ ਯੁਧਪ੍ਰੀਤ ਚੀਮਾਂ ਤੇ ਰਾਜਬੀਰ ਚੀਮਾਂ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ।ਅਦਾਕਾਰੀਆਂ ਦੀ ਸ਼ਾਨਦਾਰ ਅਦਾਕਾਰੀ ਨੇ ਦਰਸ਼ਕਾ ਦੇ ਢਿੱਡੀ ਪੀੜਾਂ ਪਾ ਦਿੱਤੀਆਂ।ਨਾਟਕ ਦੀ ਰੌਸ਼ਨੀ, ਸੈੱਟ ਤੇ ਸੰਗੀਤ ਬਹੁਤ ਹੀ ਪ੍ਰਭਾਵਸ਼ਾਲੀ ਸੀ। ਮੇਲੇ ਵਿੱਚ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਿਪਟੀ ਕਮਿਸ਼ਨਰ ਸ਼੍ਰੀ ਰਵੀ ਭਗਤ ਨੇ ਕਲਾਕਾਰਾਂ ਨੂੰ ਸਨਮਾਨ ਕਰਦੇ ਹੋਏ ਦਾ ਥੀਏਟਰ ਪਰਸਨਜ਼ ਅਤੇ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ ਵਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਥੀਏਟਰ ਫੈਸਟੀਵੈਲ ਵਿੱਚ ਅਜਿਹੇ ਬਾਕਮਾਲ ਨਾਟਕ ਦੀ ਪੇਸ਼ਕਾਰੀ ਲਈ ਹਰਦੀਪ ਗਿੱਲ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਪੰਜਾਬੀ ਰੰਗਮੰਚ ਦੀ ਪ੍ਰਫੁੱਲਤਾ ਲਈ ਅਜਿਹੇ ਹੋਰ ਵੀ ਨਾਟ ਮੇਲੇ ਆਯੋਜਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ।ਇਸ ਮੌਕੇ ਜਤਿੰਦਰ ਬਰਾੜ, ਕਹਾਣੀਕਾਰ ਦੀਪ ਦਵਿੰਦਰ ਸਿੰਘ, ਅਨੀਤਾ ਦੇਵਗਨ, ਰਾਕੇਸ਼, ਸ਼ੇਖਰ ਇਸਲਾਮਾਬਾਦੀ, ਕਮੇਡੀਅਨ ਰਾਜਬੀਰ ਕੌਰ, ਅਰਵਿੰਦਰ ਭੱਟੀ, ਆਦਿ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਸ੍ਰੀ ਦੀਪ ਦਵਿੰਦਰ ਸਿੰਘ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੱਲ ਨਾਟ ਮੇਲੇ ਦੇ ਪੰਜਵੇਂ ਦਿਨ ਪ੍ਰੋ: ਅਜਮੇਰ ਔਲਖ ਦਾ ਲਿਖਿਆ ਤੇ ਹਰਦੀਪ ਗਿਲ ਦੀ ਨਿਰਦੇਸ਼ਨਾ ਵਿੱਚ ਕਲਾਸਿਕ ਨਾਟਕ ‘ਤ੍ਰੇੜਾਂ’ ਪੇਸ਼ ਕੀਤਾ ਜਾਵੇਗਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply