Friday, March 29, 2024

ਵਿਦਿਆਰਥੀਆਂ ਨੂੰ ਧਾਰਮਿਕ ਸਿੱਖਿਆ ਦੇਣ ਲਈ ਯੋਗ ਅਧਿਆਪਕਾਂ ਦਾ ਹੋਵੇਗਾ ਪ੍ਰਬੰਧ

PPN0701201503

ਨਵੀਂ ਦਿੱਲੀ, 7 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਦੀ ਮੈਨੇਜਮੈਂਟ ਕਮੇਟੀ ਦੀ ਇੱਕ ਜ਼ਰੁਰੀ ਇਕੱਤਰਤਾ ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰ. ਕਮੇਟੀ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਗੁਰਮੀਤ ਸਿੰਘ ਮੀਤਾ, ਮੈਨੇਜਰ ਸ. ਸਮਰਦੀਪ ਸਿੰਘ ਸੰਨੀ, ਮੈਂਬਰਾਨ ਸ. ਰਵੇਲ ਸਿੰਘ ਤੇ ਸ. ਐਮ. ਪੀ. ਐਸ. ਚੱਢਾ, ਸਕੂਲ ਪ੍ਰਿੰਸੀਪਲ ਸ. ਕੁਲਜੀਤ ਸਿੰਘ ਵੋਹਰਾ ਆਦਿ ਸ਼ਾਮਲ ਹੋਏ।ਇਕੱਤਰਤਾ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਵਿਦਿਆਰਥੀਆਂ ਨੂੰ ਧਾਰਮਿਕ ਸਿਖਿਆ ਦੇਣ ਲਈ ਯੋਗ ਅਧਿਆਪਕਾਂ ਦੇ ਸਹਿਯੋਗ ਨਾਲ ਵਾਧੂ ਕਲਾਸਾਂ ਲਾਈਆਂ ਜਾਣ, ਵਿਦਿਆਰਥੀਆਂ ਨੂੰ ਸ਼ਸਤਰ ਵਿਦਿਆ ਦੇਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ, ਵਿਦਿਆਰਥੀਆ ਵਿਚੋਂ ਢਾਡੀ ਜੱਥੇ ਤਿਆਰ ਕੀਤੇ ਜਾਣ, ਵਿਦਿਆਰਥੀਆਂ ਨੂੰ ਬਹੁਮੁਲੇ ਸਿੱਖ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਕਰਵਾਣ ਲਈ ਸਕੂਲਾਂ ਵਿੱਚ ਸਿੱਖ ਧਰਮ ਅਤੇ ਇਤਿਹਾਸ ਨਾਲ ਸੰਬੰਧਤ ਫਿਲ਼ਮਾਂ ਦੇ ਵਿਸ਼ੇਸ਼ ਸ਼ੋਅ ਆਯੋਜਿਤ ਕੀਤੇ ਜਾਣ, ਇਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਐਕਟਿਵਿਟੀਜ਼ (ਵਿਦਿਅਕ ਸਰਗਰਮੀਆਂ) ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਏ, ਬੱਚਿਆਂ ਵਿੱਚ ਆਤਮ-ਵਿਸ਼ਵਾਸ ਵਧਾਉਣ ਲਈ ਸਮੇਂ-ਸਮੇਂ ਇੰਟਰ-ਹਾਊਸ ਅਤੇ ਇੰਟਰ-ਸਕੂਲ ਮੁਕਾਬਲੇ ਕਰਵਾਏ ਜਾਇਆ ਕਰਨ ਅਤੇ ਇਹ ਫੈਸਲਾ ਵੀ ਕੀਤਾ ਗਿਆ ਕਿ ਸਮੇਂ-ਸਮੇਂ ਹੋਣ ਵਾਲੇ ਸੈਮੀਨਾਰਾਂ ਅਤੇ ਵਰਕਸ਼ਾਪਾਂ ਵਿੱਚ ਸਕੂਲਾਂ ਦੇ ਅਧਿਆਪਕ ਵੱਧ-ਚੜ੍ਹ ਕੇ ਸ਼ਾਾਮਲ ਹੋਇਆ ਕਰਨ ਤਾਂ ਜੋ ਉਹ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਲਾਭ ਆਪਣੇ ਵਿਦਿਆਰਥੀਆਂ ਤਕ ਪਹੁੰਚਾ ਸਕਿਆ ਕਰਨ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply