Thursday, March 28, 2024

ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਲੋਕ ਸਹਿਯੋਗ ਦੇਣ – ਅਮਰਜੀਤ ਪੇੜਾ

PPN0701201506ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਸੈਨੇਟਰੀ ਸੁਪਰਵਾਈਜਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਪੇੜਾ ਨੇ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦਾ ਸਹਿਯੋਗ ਕਰਨ ਤੇ ਕੂੜਾ ਕੂੜੇਦਾਨਾਂ ਵਿੱਚ ਹੀ ਸੁੱਟਣ।ਨਿਗਮ ਕਮਿਸ਼ਨਰ ਪਦੀਪ ਸਭਰਵਾਲ ਤੇ ਹੈਲਥ ਅਫਸਰ ਡਾ. ਚਰਨਜੀਤ ਸਿੰਘ ਦੀਆ ਹਦਾਇਤਾਂ ਤੇ ਨਿਗਮ ਕਰਮਚਾਰੀ ਸ਼ਹਿਰ ਦੀ ਸਫਾਈ ਵਿਸਸਥਾ ਨੂੰ ਲੈ ਕੇ ਦਿਨ ਰਾਤ ਇੱਕ ਕਰ ਰਹੇ ਹਨ।ਉਨਾਂ੍ਹ ਕਿਹਾ ਕਿ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਵਿੱਚ ਰੋਜਾਨਾ ਹੀ ਦੇਸ਼ ਵਿਦੇਸ਼ਾਂ ਤੋ ਲੱਖਾਂ ਸ਼ਰਧਾਲੂ ਪਵਿੱਤਰ ਸ਼੍ਰੀ ਹਰਿਮੰਦਿਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਿਰ ਤੋ ਇਲਾਵਾ ਹੋਰ ਵੀ ਸ਼ਹਿਰ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਦਰਸ਼ਨ ਕਰਦੇ ਹਨ । ਇਸ ਲਈ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਤੇ ਹਰ ਸ਼ਹਿਰ ਵਾਸੀ ਅਪਣੀ ਜਿੰਮੇਵਾਰੀ ਸਮਝਦੇ ਹੋਏ ਕੂੜੇ ਨੂੰ ਸ਼ਹਿਰ ਵਿੱਚ ਲੱਗੇ ਡਸ਼ਟਬਿਨਾਂ ਵਿੱਚ ਸੁੱਟਣ।ਉਨਾਂ੍ਹ ਕਿਹਾ ਕਿ ਲੋਹੜੀ ਨੂੰ ਦੇਖਦੇ ਹੋਏ ਉਨਾਂ੍ਹ ਦੀ ਯੂਨੀਅਨ ਸ਼ਹਿਰ ਵਾਸੀਆਂ ਨੂੰ ਸਫਾਈ ਦਾ ਤੋਹਫਾ ਦੇਵੇਗੀ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply