Friday, March 29, 2024

ਮਹਿਰਮ ਸਾਹਿਤ ਸਭਾ ਦੀ ਸਾਹਿਤਕ ਮਿਲਣੀ ‘ਤੇ ਕਵੀ ਦਰਬਾਰ

PPN0701201508

ਗੁਰਦਾਸਪੁਰ, 7 ਜਨਵਰੀ (ਸੁਹਲ ) – ਮਹਿਰਮ ਸਾਹਿਤ ਸਭਾ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਇੱਕ ਵਿਸੇਸ਼ ਪਰੋਗਰਾਮ ਕਰਕੇ ਸਭਾ ਦੇ ਸਰਪ੍ਰਸਤ ਸ. ਰਵੇਲ ਸਿੰਘ ਇਟਲੀ ਅਤੇ ਗਜ਼ਲ਼ਗੋ ਮੰਗਤ ਚੰਚਲ ਦੀ ਪਰਧਾਨਗੀ ਹੇਠ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ”ਸੁਹਲ” ਨੇ ਆਏ ਸਾਹਿਤਕਾਰਾਂ ਨੂੰ ਨਵੇਂ ਸਾਲ ਦੀਆ ਮੁਬਾਰਕਾਂ ਦੇਣ ਉਪਰੰਤ ਵਿਛੜੇ ਹੋਏ ਸਾਹਿਤਕਾਰਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਨਿੱਘੀ ਸ਼ਰਧਾਂਜਲੀ ਦਿਤੀ ਗਈ ।ਮਹਿਰਮ ਸਾਹਿਤ ਸਭਾ ਦੇ ਸਕੱਤਰ ਮਹੇਸ਼ ਚੰਦਰਭਾਨੀ ਨੇ ਕਵੀ ਦਰਬਾਰ ਦਾ ਸੰਚਾਲਨ ਕਰਦਿਆਂ ਸਭ ਤੋਂ ਪਹਿਲਾਂ ਸ਼੍ਰੀ ਬਲਵੀਰ ਕੁਮਾਰ ਬਾਬਾ ਬੀਰਾ ਨੇ ਪ੍ਰਸੰਗ ਪੇਸ਼ ਕੀਤਾ ਅਤੇ ਦਰਸ਼ਨ ਲਧੜ ਨੇ ਗੀਤ ‘ਤਇਕ ਦਿਨ ਨਜ਼ਰੀਂ ਆਵੇਗਾ’ ਤੇ ਜੋਗਿੰਦਰ ਸਾਹਿਲ ਦੀ ਉਰਦੂ ਗ਼ਜ਼ਲ ‘ਸ਼ਿਕਵੇ ਅਪਨੋਂ ਸੇ’ ਕਹੀ ਲਖਣ ਮੇਘੀਆਂ ਦਾ ਗੀਤ ਤੇ ਵਿਜੇ ਤਾਲਿਬ ਦੇ ਟੱਪੇ ਵਧੀਆ ਰਹੇ। ਗੀਤਕਾਰ ਪ੍ਰੀਤ ਰਾਣਾ ਨੇ ਪਰਤਾਪ ਪਾਰਸ ਤੇ ਮਲਕੀਅਤ ”ਸੁਹਲ” ਦੇ ਗੀਤ ਗਾਏ ਅਤੇ ਬਖ਼ਸ਼ੀ ਰਾਜ ਜੀ ਨੇ ਭਰੂਣ ਹੱਤਿਆ ਬਾਰੇ ਚਾਨਣਾ ਪਾਇਆ।ਮੰਗਤ ਰਾਮ ਸ਼ਾਹਪੁਰੀ, ਦੇਵ ਪੱਥਰ ਦਿਲ, ਸ਼ਿਵ ਪਪੀਹਾ, ਦਰਬਾਰਾ ਸਿੰਘ ਭੱਟੀ ਨੇ ਕਲਾਮ ਪੇਸ਼ ਕੀਤੇ।ਮਲਕੀਅਤ ”ਸੁਹਲ. ਦੀ ਨਜ਼ਮ ‘ਆਪਣਿਆਂ ਤੋਂ ਡਰਦੇ ਲੋਕ’ ਤੇ ਸੁਭਾਸ਼ ਸੂਫ਼ੀ ਗੀਤਾਂ ਦੀ ਛਹਿਬਰ ਲਾਈ। ਪਰਤਾਪ ਪਾਰਸ ਨੇ ‘ਰੁਖ ਹਵਾਵਾਂ ਦੇ’ ਅਤੇ ਦਾਸ ਯੁਵਰਾਜ ਨੇ ‘ਮਾਂ’ ਕਵਿਤਾ ਨਾਲ ਹਾਜ਼ਰੀ ਲਵਾਈ। ਸz ਰਵੇਲ ਸਿੰਘ ਇਟਲੀ ਜੀ ਨੇ ੍ਤਕਲਮਾਂ ਸਾਂਭ ਕੇ ਰਖਿਉ.,ਮੰਗਤ ਚੰਚਲ ਦੀ ਗ਼ਜ਼ਲ ‘ਨਵਾਂ ਲਾਲ’ ਕਮਾਲ ਦੀ ਰਹੀ। ਸੰਤੋਖ ਸੋਖਾ ਨੇ ‘ਕਵੀ ਮਾਣ ਵਧਾਉਂਦੇ’ ਤੇ ਅਖੀਰ ਵਿਚ ‘ਲਗਦਾ ਸਦੀ ਦੀ ਅੱਖ ਚੋਂ’ ਮਹੇਸ਼ ਚੰਦਰਭਾਨੀ ਦੀ ਕਵਿਤਾ ਨਾਲ ਕਵੀ ਦਰਬਾਰ ਦੀ ਸਮਾਪਤੀ ਵੇਲੇ ਸਭਾ ਦੇ ਪਰਧਾਨ ਮਲਕੀਅਤ ਸਿੰਘ ”ਸੁਹਲ” ਨੇ ਸਰੋਤਿਆਂ, ਸਾਹਿਤ ਪ੍ਰੇਮੀਆਂ ਤੇ ਸ਼ਾਇਰਾਂ, ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਨਵੇ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿਤੀਆਂ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply