Thursday, April 25, 2024

ਵੋਟਾਂ ਸਬੰਧੀ ਲੋਕਾਂ ਨੂੰ ਕਰਵਾਇਆ ਜਾਗਰੂਕ

 PPN240307ਕੈਪਸ਼ਨ- ਵੋਟਾਂ ਸਬੰਧੀ ਲੋਕਾਂ ਨੂੰ ਜਾਗਰੁਕ ਕਰਵਾਉਂਦੇ ਹੋਏ ਨਹਿਰੂ ਯੁਵਾ ਕੇਂਦਰ ਦੇ ਕਰਮਚਾਰੀ।
ਪੱਟੀ/ਝਬਾਲ, 24 ਮਾਰਚ (ਰਾਣਾ)- ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਚੋਣ ਅਫਸਰ ਡਿਪਟੀ ਕਮਿਸ਼ਨਰ ਤਰਨ ਤਾਰਨ ਬਲਵਿੰਦਰ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਯੂਥ ਕੋਆਡੀਨੇਟਰ ਨਹਿਰੂ ਯੁਵਾ ਕੇਂਦਰ ਬਿਕਰਮ ਸਿੰਘ ਗਿੱਲ ਦੀ ਅਗਵਾਈ ਹੇਠ ਵੋਟ ਦੀ ਮਹੱਤਤਾ, ਵੋਟ ਪਾਉਣ ਦੇ ਅਧਿਕਾਰ, ਬਗੈਰ ਕਿਸੇ ਭੇਦ ਭਾਵ ਜਾਂ ਡਰ ਦੇ ਵੋਟ ਪਾਉਣ ਸਬੰਧੀ  ਵੋਟਰਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਤਹਿਤ ਮਾੜੀ ਨੌ ਅਬਾਦ ਵਿਖੇ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਵੱਲੋ ਇਕ ਯੂਥ ਸੈਮੀਨਾਰ, ਵੋਟਰ ਜਾਗਰੁਕਤਾ ਰੈਲੀ, ਨੁੱਕਰ ਨਾਟਕ, ਭਾਸ਼ਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਵਲੰਟੀਅਰ ਮੈਡਮ ਸੰਦੀਪ ਕੌਰ ਕਲਸੀਆਂ, ਜੋਨ ਇੰਚਾਰਜ ਨਗਿੰਦਰ ਸਿੰਘ ਸਰਪੰਚ ਬਾਸਰਕੇ, ਗੁਰਵਿੰਦਰ ਸਿੰਘ ਗਿੱਲ ਕਲੱਬ ਪ੍ਰਧਾਨ ਹੋਰਾਂ ਸਾਝੇ ਤੌਰ ਤੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵੋਟ ਪਾਉਣਾ ਸਾਡਾ ਹੱਕ ਤੇ ਜੁਮੇਵਾਰੀ ਹੈ, ਉਹਨਾਂ ਅੱਗੇ ਕਿਹਾ ਇੱਕ ਸਾਫ ਸੁਥਰੇ ਮਜਬੂਤ ਲੋਕਤੰਤਰ ਲਈ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰੋ ਤੇ ਬਗੈਰ ਕਿਸੇ ਭੇਦ-ਭਾਵ, ਲਾਲਚ ਦੇ ਸਾਨੂੰ ਵੋਟ ਪਾਉਣੀ ਚਾਹੀਦੀ ਹੈ। ਇਸ ਮੌਕੇ ਸਰਪੰਚ ਗੁਰਬਿੰਦਰ ਸਿੰਘ ਮਾੜੀ ਨੌ ਅਬਾਦ, ਤਲਵਿੰਦਰ ਦੀਪ ਸਿੰਘ, ਗੁਰਦੇਵ ਸਿੰਘ, ਸੁਖਚੈਨ ਸਿੰਘ, ਨਰਿੰਦਰ ਸਿੰਘ, ਦਲਜੀਤ ਕੌਰ, ਜਤਿੰਦਰ ਸਿੰਘ, ਤਰਸੇਮ ਸਿੰਘ, ਗੁਰਮੋਹਨ ਸਿੰਘ ਅਤੇ ਹਰਪਾਲ ਸਿੰਘ ਆਦਿ ਪਿੰਡ ਵਾਸੀ ਹਾਜਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply