Thursday, April 18, 2024

ਚੀਫ ਖਾਲਸਾ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਨਵੇਂ ਬਣੇ ਸੁਖਆਸਨ ਸਾਹਿਬ ਦਾ ਸ਼ੁਭਆਰੰਭ

ਚੀਫ ਖਾਲਸਾ ਦੀਵਾਨ ਕਮੇਟੀਆਂ ਦੀ ਬਣਤਰ ਦੀ ਪਹਿਲੀ  ਵਰੇਗੰਢ

PPN1402201509

ਅਮ੍ਰਿਤਸਰ, 14 ਫਰਵਰੀ (ਜਗਦੀਪ ਸਿੰਘ ਸੱਗੂ ) – ਚੀਫ ਖਾਲਸਾ ਦੀਵਾਨ ਕਾਰਜ ਸਾਧਕ ਕਮੇਟੀ ਅਤੇ ਮਾਲੀ ਕਮੇਟੀ ਦੀ ਬਣਤਰ ਦੀ ਅੱਜ ਪਹਿਲੀ ਵਰੇਗੰਢ ਅਤੇ  ਚੀਫ ਖਾਲਸਾ ਦੀਵਾਨ ਗੁਰੂਦੁਆਰਾ ਸਾਹਿਬ ਵਿਖੇ  ਨਵੇਂ ਬਣੇ ਅਤਿ ਖੂਬਸੂਰਤ ਸੁਖਆਸਨ ਸਾਹਿਬ ਦੇ ਸ਼ੁਭ ਅਰੰਭ ਦੀ ਖੁਸ਼ੀ ਵਿਚ ਇਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜ਼ੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਤੋਂ ਇਲਾਵਾ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲਾਂ ਦੇ ਮੈੇਬਰ ਇੰਚਾਰਜਾਂ ਅਤੇ ਪ੍ਰਿਸੀਪਲਾਂ ਨੇ ਸ਼ਿਰਕਤ ਕੀਤੀ।
ਕੀਰਤਨ ਉਪਰੰਤ ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ ਅਤੇ ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ  ਵਲੋਂ ਸੰਗਤਾਂ ਦੀ ਹਾਜਰੀ ਵਿਚ ਬੋਲੇ ਸੋ ਨਿਹਾਲ ਦੀ ਗੂੰਜ ਵਿਚ ਚੀਫ ਖਾਲਸਾ ਦੀਵਾਨ ਗੁਰੂਦੁਆਰਾ ਵਿਖੇ ਨਵੇਂ ਬਣੇ ਅਤਿ ਖੂਬਸੂਰਤ ਸੁਖਆਸਨ ਸਾਹਿਬ ਦਾ ਸ਼ੁਭ ਅਰੰਭ ਕੀਤਾ ਗਿਆ। ਇਸ ਮੋਕੇ  ਜਿੱਥੈ ਜਾਇ ਬਹੈ ਮੇਰਾ ਸਤਿਗੁਰੂ ੁੁੁ ਗੁਰਬਾਣੀ ਦੇ ਇਲਾਹੀ ਵਾਕਾਂ ਨਾਲ ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ ਅਤੇ ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਪਣੇ ਸੀਸ ਉਤੇ ਸਜਾ ਕੇ ਫੁਲਾਂ ਦੀ ਵਰਖਾ ਹੇਠ ਸ਼ੁਖਆਸਨ ਸਾਹਿਬ ਤੇ ਸੁਸ਼ੋਭਿਤ ਕੀਤਾ ਅਤੇ ਗੁਰੁ ਸਾਹਿਬ ਅੱਗੇ ਚੀਫ ਖਾਲਸਾ ਦੀਵਾਨ ਦੀ  ਨਿੰਰਤਰ ਤੱਰਕੀ ਲਈ ਸ਼ੁਕਰਾਨਾ ਅਦਾ ਕੀਤਾ ਗਿਆ। ਸੁਖ ਆਸਨ ਸਾਹਿਬ ਦੀ  ਸੇਵਾ ਸ: ਤਜਿੰਦਰ ਸਿੰਘ ਸਰਦਾਰ ਪਗੜੀ ਹਾਉਸ ਦੇ ਉਦਮ ਰਾਹੀਂ ਭਾਈ ਗੁਰਇਕਬਾਲ ਸਿੰਘ ਦੇ ਸਹਿਯੋਗੀ ਸ: ਜਸਵਿੰਦਰ ਸਿੰਘ ਵਲੋਂ ਨਿਸ਼ਕਾਮ ਭਾਵ ਨਾਲ ਕਰਵਾਈ ਗਈ ,ਜਿੰਨਾਂ ਨੂੰ ਚੀਫ ਖਾਲਸਾ ਦੀਵਾਨ ਨੇ ਉਚੇਚੇ ਤੋਰ ਤੇ ਸਨਮਾਨਿਤ ਕੀਤਾ।
ਚੀਫ ਖਾਲਸਾ ਦੀਵਾਨ ਅਹੁਦੇਦਾਰਾਂ , ਕਾਰਜ ਸਾਧਕ ਕਮੇਟੀ ਤੇ ਮਾਲੀ ਕਮੇਟੀ ਦੀ ਬਣਤਰ ਦੀ ਪਹਿਲੀ  ਵਰੇਗੰਢ ਮੋਕੇ ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ  ਨੇ ਸਭਨਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਹਨਾਂ ਕਮੇਟੀਆਂ ਦੁਆਰਾ ਦਿਨ ਦੂਣੀ ਰਾਤ ਚੋਗੁਣੀ ਤੱਰਕੀ ਅਤੇ ਵਿਕਾਸ ਦੀ ਆਸ ਪ੍ਰਗਟਾਈ।
ਇਸ ਦੌਰਾਨ ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ  ਨੇ ਬੀਤੇ ਵਰ੍ਹਿਆਂ ਵਿਚ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਗਵਾਈ ਹੇਠ ਚੀਫ ਖਾਲਸਾ ਦੀਵਾਨ  ਦੀ ਨਵੀਂ ਕਮੇਟੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੀਫ ਖਾਲਸਾ ਦੀਵਾਨ  ਵਲੋਂ ਸਾਲ 2014 ਦੀ ਸ਼ੁਰੂਆਤ  ਕਪੂਰਥਲਾ ਵਿਖੇ ਅਤਿ ਆਧੁਨਿਕ  ਸਕੂਲ ਦੇ ਉਦਘਾਟਨ ਨਾਲ ਕਰ ਦਿੱਤੀ ਗਈ ਸੀ। ਉਪਰੰਤ ਤਰਨਤਾਰਨ ਵਿਖੇ ਵੀ ਸੀ.ਕੇ ਡੀ. ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਦਾ ਜੁਲਾਰੀ 2014 ਨੂੰ ਉਦਘਾਟਨ ਕਰਕੇ ਕਲਾਸਾਂ ਸੁਰੂ ਕੀਤੀਆਂ ਗਈਆਂ। ਹੁਸ਼ਿਆਰਪੁਰ, ਨੰਦਾ ਚੌਰ ਵਿਖੇ  ਵੀ ਸਕੁਲ ਉਸਾਰੀ ਦਾ ਕੰਮ ਪੂਰਾ ਹੋਣ ਵਾਲਾ ਹੈ ਅਤੇ ਛੇਤੀ ਹੀ ਇਹ ਸਕੂਲ ਸ਼ੁਰੂ ਕਰ ਦਿੱਤਾ ਜਾਵੇਗਾ।ਚੀਫ ਖਾਲਸਾ ਦੀਵਾਨ ਵਲੋਂ ਸ਼ੁਭਮ ਇਨਕਲੇਵ, ਅੰੰਿਮ੍ਰਤਸਰ ਵਿਚ 18000 ਗਜ਼ ਦੇ ਪਲਾਟ ਲਿਆ ਗਿਆ ਹੈ ਜਿੱਥੇ ਸਵੀਮਿੰਗ ਪੂਲ, ਘੋੜ ਸਵਾਰੀ ਤੇ ਹੋਰ ਆਧੁਨਿਕ  ਸਹੂਲਤਾਂ   ਨਾਲ ਲੈਸ ਅਲਟਰਾ ਮਾਡਰਨ ਇੰਟਰਨੈਸ਼ਨਲ ਰਿਹਾਇਸ਼ੀ ਸਕੂਲ ਦੀ ਉਸਾਰੀ ਬੜੀ ਛੇਤੀ ਸ਼ੁਰੂ ਕੀਤੀ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਨਪੁਰ ਵਿਖੇ  ਸ੍ਰੀ ਗੁਰੂ ਹਰਿ ਕ੍ਰਿਸ਼ਨ ਇੰਟਰਨੈਸ਼ਨਲ  ਸਕੂਲ ਸ਼ੁਰੂ ਕੀਤਾ ਜਾ ਚੁਕਾ  ਹੈ।ਹੋਰ  ਪੰਜਾਬ ਸਰਕਾਰ ਵਲੋਂ  ਚੀਫ ਖਾਲਸਾ ਦੀਵਾਨ ਨੂੰ ਪਹਿਲਾਂ ਸੋਂਪੇ ਦੋ ਆਦਰਸ਼ ਸਕੂਲਾਂ ਤੋਂ ਇਲਾਵਾ ਉਚਾ ਪਿੰਡ, ਕਪੂਰਥਲਾ ਵਿਖੇ ਇਕ ਹੋਰ ਆਦਰਸ਼ ਸਕੂਲ ਦੀ ਜਿੰਮੇਦਾਰੀ ਚੀਫ ਖਾਲਸਾ ਦੀਵਾਨ ਨੂੰ ਸੋਂਪ ਦਿੱਤੀ ਗਈ ਹੈ।ਚੀਫ ਖਾਲਸਾ ਦੀਵਾਨ ਅਧੀਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਭਵਨ, ਮੁੰਬਈ ਵਿਖੇ ਇਕ ਹੋਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਚੀਫ ਖਾਲਸਾ ਦੀਵਾਨ ਦੀ ਲੜੀ ਵਿਚ ਵਾਧਾ ਕਰਨ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅ’ਗੇ ਵੀ ਸਾਡੇ ਸਿਰ ਤੋੜ ਯਤਨ ਚੀਫ ਖਾਲਸਾ ਦੀਵਾਨ ਨੂੰ ਸਿ’ਖਿਆ ਦੇ ਖੇਤਰ ਵਿਚ ਹੋਰ ਉਚਾਈਆਂ ਤ’ਕ ਪਹੁੰਚਾਉਣ ਲਈ ਵਚਨਬਧ ਹੈ। ਇਸ ਮੋਕੇ ਸ: ਹਰਮਿੰਦਰ ਸਿੰਘ, ਪ੍ਰਿਤਪਾਲ ਸਿੰਘ ਸੇਠੀ, ਸਰਬਜੀਤ ਸਿੰਘ, ਇਜੀ. ਜਸਪਾਲ ਸਿੰਘ, ਕੁਲਜੀਤ ਸਿੰਘ (ਸਿਮਘ ਬ੍ਰਦਰਜ), ਹਰਜੀਤ ਸਿੰਘ ਚੱਢਾ, ਰਣਬੀਰ ਸਿੰਘ  ਚੋਪੜਾ, ਧੰਨਰਾਜ ਸਿੰਘ , ਕੁਲਜੀਤ ਸਿੰਘ  ਸਾਹਨੀ, ਸੁਰਿੰਦਰ ਪਾਲ ਸਿੰਘ ਵਾਲਿਆ, ਅੰਡਰ ਸੈਕਟਰੀ ਹਾਕਮ ਸਿੰਘ, ਡਾਇਰੈਕਟਰ ਅੇਜੁਕੇਸ਼ਨ ਡਾ: ਧਰਮਵੀਰ ਸਿੰਘ  ਹਾਜਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply