Friday, April 19, 2024

ਭਾਈ ਜੈਤਾ ਜੀ ਲੰਗਰ ਹਾਲ ਦਾ ਨਾਂ ਰੱਖਣ ਲਈ ਸੰਗਤਾਂ ਨੇ ਦਿੱਲੀ ਕਮੇਟੀ ਦਾ ਜਤਾਇਆ ਧੰਨਵਾਦ

PPN1402201511
ਨਵੀਂ ਦਿੱਲੀ, 14 ਫਰਵਰੀ (ਅੰਮ੍ਰਿਤ ਲਾਲ ਮੰਨਣ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਲੰਗਰ ਹਾਲ ਦਾ ਨਾਂ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ-ਰੰਗਰੇਟਾ ਗੁਰੁ ਕਾ ਬੇਟਾ) ਰੱਖਣ ਦੀ ਦਿੱਤੀ ਗਈ ਮੰਜ਼ੂਰੀ ਦਾ ਧੰਨਵਾਦ ਕਰਨ ਵਜੋਂ ਸੈਕੜੇ ਸੰਗਤਾਂ ਨੇ ਅੱਜ ਕਮੇਟੀ ਦਫਤਰ ਵਿਖੇ ਪੁੱਜ ਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਵਾਗਤ ਕੀਤਾ। ਸੰਗਤਾਂ ਵੱਲੋਂ ਭਾਈ ਜੈਤਾ ਜੀ ਵੱਲੋਂ ਗੁਰੁੂ ਤੇਗ ਬਹਾਦਰ ਸਾਹਿਬ ਦੇ ਸ਼ੀਸ਼ ਨੂੰ ਸੁਰਖਿਅਤ ਗੁਰੁੂ ਗੋਬਿੰਦ ਸਿੰਘ ਸਾਹਿਬ ਤਕ ਪਹੁੰਚਾਉਣ ਵਾਸਤੇ ਕੀਤੀ ਗਈ ਪੰਥਕ ਸੇਵਾਵਾਂ ਨੂੰ ਲੰਗਰ ਹਾਲ ਦਾ ਨਾਂ ਰੱਖਣ ਨਾਲ ਮਾਣਤਾ ਮਿਲਣ ਦਾ ਵੀ ਦਾਅਵਾ ਕੀਤਾ ਗਿਆ। ਭਾਈ ਲਖੀ ਸ਼ਾਹ ਵੰਜਾਰਾ ਤੋਂ ਬਾਅਦ ਭਾਈ ਜੈਤਾ ਜੀ ਦੀ ਯਾਦ ਨੂੰ ਦਿੱਲੀ ਕਮੇਟੀ ਵੱਲੋਂ ਬਰਾਬਰ ਮਾਣਤਾ ਦੇਣ ਤੇ ਵੀ ਸੰਗਤਾਂ ਵੱਲੋਂ ਸੰਤੋਸ਼ ਜਤਾਇਆ ਗਿਆ। ਜੀ.ਕੇ. ਨੇ ਛੇਤੀ ਹੀ ਲੰਗਰ ਹਾਲ ਦਾ ਨਾਂ ਰੱਖਣ ਦੀ ਅਰਦਾਸ ਕਰਨ ਦਾ ਵੀ ਸੰਗਤਾਂ ਨੂੰ ਭਰੋਸਾ ਦਿੱਤਾ। ਸੰਗਤਾਂ ਵੱਲੋਂ ਪ੍ਰਧਾਨ ਜੀ.ਕੇ. ਦੇ ਨਾਲ ਹੀ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਮੈੈਂਬਰ ਚਮਨ ਸਿੰਘ, ਅਮਰਜੀਤ ਸਿੰਘ ਪੱਪੂ, ਹਰਵਿੰਦਰ ਸਿੰਘ ਕੇ.ਪੀ. ਦਰਸ਼ਨ ਸਿੰਘ, ਕੁੁਲਮੋਹਨ ਸਿੰਘ, ਕੁਲਵੰਤ ਸਿੰਘ ਬਾਠ, ਪਰਮਜੀਤ ਸਿੰਘ ਚੰਢੋਕ, ਤੇ ਅਕਾਲੀ ਆਗੂ ਰਾਜਾ ਹਰਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਭੁਲੱਰ ਦਾ ਵੀ ਧੰਨਵਾਦ ਕੀਤਾ ਗਿਆ। ਸੰਗਤਾਂ ‘ਚ ਭੁਰ ਸਿੰਘ, ਕੁਲਵੰਤ ਸਿੰਘ, ਬਾਵਾ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਚਰਣਜੀਤ ਸਿੰਘ, ਹਰਜਿੰਦਰਪਾਲ ਸਿੰਘ ਬੱਬੂ, ਜਗਦੀਸ਼ ਸਿੰਘ, ਜਗਤਾਰ ਸਿੰਘ, ਮਨਜੀਤ ਸਿੰਘ, ਕਿਰਪਾਲ ਸਿੰਘ ਅਤੇ ਸਤਪਾਲ ਸਿੰਘ ਸਣੇ ਕਈ ਪੱਤਵੰਤੇ ਮੌਜੂਦ ਸਨ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply