Thursday, April 25, 2024

ਕੌਮੀ ਲੋਕ ਅਦਾਲਤ ਵਿੱਚ 53 ਕੇਸਾਂ ਦਾ ਨਿਪਟਾਰਾ ਅਤੇ 6370574 ਦੀ ਰਿਕਵਰੀ

PPN1402201513 PPN1402201514
ਫਾਜਿਲਕਾ, 14 ਫਰਵਰੀ (ਵਿਨੀਤ ਅਰੋੜਾ) – ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੇ ਕੌਮੀ ਲੋਕ ਅਦਾਲਤ ਦੇ ਆਯੋਜਨ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੈਂਕ ਮਾਮਲੇ, ਰਿਕਵਰੀ ਕੇਸ, ਸੈਕਸ਼ਨ 138 ਆਫ਼ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਹੇਠ ਆਉਂਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਫ਼ਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਵਿਖੇ ਲੋਕ ਅਦਾਲਤਾਂ ਲਗਾਈਆਂ ਗਈਆਂ।ਇੰਨ੍ਹਾਂ ਲੋਕ ਅਦਾਲਤਾਂ ਵਿੱਚ 53 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 6370574 ਰੂਪਏ ਦੀ ਰਿਕਵਰੀ ਕੀਤੀ ਗਈ।ਇਸ ਮੌਕੇ ਤੇ ਫ਼ਾਜ਼ਿਲਕਾ ਦੇ ਮਾਨਯੋਗ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਜੇ.ਪੀ.ਐਸ. ਖੁਰਮੀ ਵੱਲੋਂ ਜ਼ਿਲ੍ਹੇ ਵਿੱਚ ਲੋਕ ਅਦਾਲਤਾਂ ਦੇ ਲਈ ਕੀਤੇ ਗਏ ਪ੍ਰਬੰਧਾਂ ਤੇ ਸੰਤੁਸ਼ਟੀ ਜਤਾਈ ਅਤੇ ਕਿਹਾ ਕਿ ਲੋਕ ਅਦਾਲਤਾਂ ਦੇ ਆਯੋਜਨ ਦਾ ਉੱਦੇਸ਼ ਲੋਕਾਂ ਨੂੰ ਸਸਤਾ ਅਤੇ ਸੁਲਭਤਾ ਨਾਲ ਨਿਆਂ ਉਪਲਬਧ ਕਰਾਉਣਾ ਹੈ। ਇਸ ਲੋਕ ਅਦਾਲਤ ਵਿੱਚ ਮਾਨਯੋਗ ਸ੍ਰੀ ਜੇ.ਪੀ.ਐਸ.ਖੁਰਮੀ (ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਾਜ਼ਿਲਕਾ), ਸ੍ਰੀ ਕੁਲਭੂਸ਼ਨ ਕੁਮਾਰ (ਸੀ.ਜੇ.ਐਮ.ਫ਼ਾਜ਼ਿਲਕਾ), ਸ੍ਰੀ ਕਪਿਲ ਦੇਵ ਸਿੰਗਲਾ (ਐਸ.ਡੀ.ਜੇ.ਐਮ. ਜਲਾਲਾਬਾਦ) ਅਤੇ ਸ੍ਰੀ ਅਮਿਤ ਮੱਲ੍ਹਣ (ਐਸ.ਡੀ.ਜੇ.ਐਮ. ਅਬੋਹਰ ) ਦੀ ਪ੍ਰਧਾਨਗੀ ਹੇਠ ਬੈਂਚ ਬਣਾਏ ਗਏ ਅਤੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਥੇ ਜਿਕਰਯੋਗ ਹੈ ਕਿ ਪਹਿਲੀ ਬੈਂਚ ਵਿੱਚ ਮਾਨਯੋਗ ਸ੍ਰੀ ਜੇ.ਪੀ.ਐਸ.ਖੁਰਮੀ, ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਨਾਲ ਸਮਾਜਸੇਵੀ ਮਨੀਸ਼ ਕਟਾਰੀਆਂ ਅਤੇ ਐਡਵੋਕੇਟ ਸੁਰਿੰਦਰ ਕੰਬੋਜ ਦੀ ਅਗਵਾਈ ਵਿੱਚ ਇਕ ਬੜਾ ਹੀ ਅਹਮ ਅਤੇ ਂਇਤਹਾਸਕ ਫੈਸਲਾ ਲਿਆ ਗਿਆ।ਇਸ ਫੈਸਲੇ ਵਿੱਚ ਬੈਂਚ ਨੇ ਪਿਛਲੇ 8 ਸਾਲਾਂ ਤੋ ਵੱਖਰੇ ਰਹਿ ਰਹੇ ਪਤੀ ਪਤਨੀ ਨੂੰ ਮੁੜ ਤੋ ਇਕੋ ਹੀ ਛੱਤ ਹੇਠਾਂ ਪਿਆਰ ਨਾਲ ਰਹਿਣ ਲਈ ਸਹਿਮਤ ਕੱਰ ਲਿਆ।ਇਸ ਫੈਸਲੇ ਦੀ ਆਮ ਪਬੱਲਿਕ ਨੇ ਵੀ ਬੜੀ ਸ਼ਲਾਂਗਾ ਕੀਤੀ ਕਿਉਕਿ ਇਸ ਫੈਸਲੇ ਤੋ ਬਾਅਦ ਕਈ ਸਾਲਾਂ ਤੋ ਬਿਮਾਰ ਧੀ ਨੂੰ ਪਿਉ ਦਾ ਸਹਾਰਾ ਮਿਲ ਗਿਆ ।
ਦੂਜੀ ਬੈਂਚ ਵਿੱਚ ਸ੍ਰੀ ਕੁਲਭੂਸ਼ਨ ਕੁਮਾਰ, ਸੀ.ਜੇ.ਐਮ ਫ਼ਾਜ਼ਿਲਕਾ, ਮਸਹੁਰ ਸਮਾਜਸੇਵੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸ੍ਰੀ ਅਸੋਕ ਕੁਮਾਰ ਮੌਂਗਾ ਅਤੇ ਐਡਵੋਕੇਟ ਸ੍ਰੀ ਮਨੀਸ ਸਰਮਾ ਨੇ ਬੈਂਕ ਮਾਮਲੇ ਅਤੇ ਰਿਕਵਰੀ ਕੇਸ ਨੂੰ ਨੇਪੜੇ ਚਾੜਿਆ । ਜਿਕਰਯੋਗ ਹੈ ਕਿ ਜਿਥੇ ਆਮ ਲੋਕ ਇਹਨਾਂ ਲੋਕ ਅਦਾਲਤਾ ਵਿੱਚ ਅਪਣੇ ਅਹਮ ਨੂੰ ਛੱਡ ਕੇ ਅਤੇ ਕਿਸੇ ਹੱਦ ਤੱਕ ਆਕੇ ਆਪਸੀ ਸਮਝੋਤੇ ਕਰਣ ਲਈ ਤਿਆਰ ਹੋਏ ਉਥੇ ਹੀ ਵੱਖ ਵੱਖ ਬੈਂਕਾ ਦੇ ਨੁਮਾਇੰਦੇ ਅਤੇ ਅਧਿਕਾਰੀ ਆਮ ਜਨਤਾ ਨਾਲ ਛੇਤੀ ਕਰਕੇ ਕੋਈ ਸਮਝੋਤਾ ਨਾ ਕਰਣ ਦੇ ਮੁੜ ਵਿੱਚ ਨਜਰ ਆਏ । ਬੈਂਕ ਮਾਮਲੇ ਅਤੇ ਰਿਕਵਰੀ ਕੇਸ ਵਿੱਚ ਬੈਂਕਾ ਦੇ ਅਧਿਕਾਰੀ ਆਮ ਜਨਤਾ ਨੂੰ ਬਕਾਇਆ ਕਿਸਤਾਂ ਇਕ ਮੁਸਤ ਜਮਾ ਕਰਾੳਣ ਦੀ ਸਰਤ ਦੇ ਵੀ ਕੋਈ ਛੁਟ ਨਾ ਦੇਣ ਦੇ ਹੱਕ ਵਿੱਚ ਨਜਰ ਆਏ ।
ਸ੍ਰੀ ਵਿਕਰਾਂਤ ਗਰਗ, ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਨੇ ਦੱਸਿਆ ਕਿ ਅਗਲੇ ਮਹੀਨੇ 14 ਮਾਰਚ 2015 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਰੈਵੇਨੀਯੂ, ਮਨਰੇਗਾ, ਲੈਂਡ ਐਕਵੀਜ਼ੀਸ਼ਨ ਦੇ ਮਾਮਲਿਆਂ ਨੂੰ ਨਿਪਟਾਇਆ ਜਾਵੇਗਾ। ਉੰਨ੍ਹਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ 14 ਮਾਰਚ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣ।ਲੋਕ ਅਦਾਲਤਾਂ ਦੇ ਵਿੱਚ ਸਸਤਾ ਅਤੇ ਛੇਤੀ ਨਿਆਂ ਮਿਲਦਾ ਹੈ ਅਤੇ ਧਿਰਾਂ ਵਿੱਚ ਪਿਆਰ ਬਣਿਆ ਰਹਿੰਦਾ ਹੈ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply