Tuesday, April 16, 2024

ਹਲਕਾ ਬਾਬਾ ਬਕਾਲਾ ਦੇ ‘ਆਪ’ ਵਲੰਟੀਅਰਾਂ ਦੀ ਹੰਗਾਮੀ ਮੀਟਿੰਗ

ਕੰਗ ਦੀ ਅਗਵਾਈ ਹੇਠ ਚੋਣ ਲੜ ਰਹੇ ਅਜ਼ਾਦ ਉਮੀਦਵਾਰਾਂ ਦਾ ਦਿੱਤਾ ਜਾਵੇਗਾ ਸਾਥ

PPN1502201504

ਰਈਆ, 15 ਫਰਵਰੀ (ਬਲਵਿੰਦਰ ਸੰਧੂ) – ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਕਸਬਾ ਰਈਆ ਵਿਖੇ ਹੋਈ ਜਿਸਦੀ ਪ੍ਰਧਾਨਗੀ ਦਲਬੀਰ ਸਿੰਘ ਟੋਗ, ਸੁਖਦੇਵ ਸਿੰਘ ਸਾਬਕਾ ਸਰਪੰਚ, ਸਰਵਣ ਸਿੰਘ ਕਲੇਰ ਅਤੇ ਸਰਬਦੀਪ ਸਿੰਘ ਘੁੱਕਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਖ ਵੱਖ ਪਿੰਡਾਂ ਤੋ ਸੈਕੜੇ ਪਾਰਟੀ ਵਲੰਟੀਅਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਆਪ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਵੱਲੋ ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਉਣ ਸਬੰਧੀ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਅਤੇ ਪੰਜਾਬ ਦੇ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ ਵੱਲੋ ਪੰਜਾਬ ਦੇ ਵਲੰਟੀਅਰਾਂ ਨੂੰ ਨਾਲ ਲੈ ਕੇ ਕੀਤੀ ਗਈ ਮੇਹਨਤ ਰੰਗ ਲਿਆਈ, ਇਸ ਸਬੰਧ ਵਿੱਚ ਸ: ਛੋਟੇਪੁਰ ਜੀ ਦਾ ਦਿੱਲੀ ਤੋ ਵਾਪਸ ਪੰਜਾਬ ਪਹੁੰਚਣ ਅਤੇ ਮਾਝੇ ਵਿੱਚ ਦਾਖਲ ਹੋਣ ਤੇ ਸਵਾਗਤ ਕੀਤਾ ਜਾਵੇਗਾ।ਇਸ ਸਮੇ ਵੱਖ ਵੱਖ ਪਿੰਡਾਂ ਤੋ ਆਏ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।ਮੀਟਿੰਗ ਵਿੱਚ ਪਹੁੰਚੇ ਵਲੰਟੀਅਰਾਂ ਨੇ ਕਸਬਾ ਰਈਆ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋ ਅਜਾਦ ਤੌਰ ਤੇ ਮਿਊਸਪਲ ਕਮੇਟੀ ਦੀ ਚੋਣ ਲੜਨ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਮਤਾ ਪਾਸ ਕੀਤਾ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੀਆਂ ਹਦਾਇਤਾਂ ਮੁਤਾਬਿਕ ਸਾਫ ਸੁਥਰੇ ਅਕਸ ਵਾਲੇ ਅਜਾਦ ਉਮੀਦਵਾਰਾਂ ਦੀ ਮਦਦ ਕਰਕੇ ਕਾਮਯਾਬ ਬਣਾਇਆ ਜਾਵੇਗਾ।
ਵਿਚਾਰ ਚਰਚਾ ਤੋ ਬਾਅਦ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਕਾਂਗਰਸ, ਅਕਾਲੀ-ਭਾਜਪਾ ਦੀਆਂ ਨੀਤੀਆਂ ਤੋ ਪ੍ਰੇਸ਼ਾਨ ਲੋਕਾਂ ਦੀ ਭਲਾਈ ਲਈ ਅਜ਼ਾਦ ਉਮੀਦਵਾਰਾਂ ਦਾ ਹਰ ਤਰ੍ਹਾਂ ਦਾ ਸਮਰਥਨ ਕੀਤਾ ਜਾਵੇ।ਮਿਊਸੀਪਲ ਕਮੇਟੀ ਰਈਆ ਤੋਂ ਸੁਰਜੀਤ ਸਿੰਘ ਕੰਗ ਦੀ ਅਗਵਾਈ ਹੇਠ 13 ਵਾਰਡਾਂ ਵਿੱਚੋ ਲੜ ਰਹੇ ਅਜ਼ਾਦ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਕਮੇਟੀ ਨੂੰ ਭ੍ਰਿਸ਼ਟਾਚਾਰ ਮੁੱਕਤ ਕੀਤਾ ਜਾਵੇ ਅਤੇ ਲੋਕਾਂ ਦੀਆਂ ਮੁਸਕਿਲਾਂ ਦੇ ਸਾਰਥਕ ਹੱਲ ਕੀਤੇ ਜਾ ਸਕਣ ।
ਇਸ ਮੌਕੇ ਨਿਸ਼ਾਨ ਸਿੰਘ ਬੋਦੇਵਾਲ, ਪਿਆਰਾ ਸਿੰਘ ਤਿੰਮੋਵਾਲ, ਹਰਜੀਤ ਸਿੰਘ ਨਿੱਜਰ, ਪਾਸਟਰ ਕੁਲਦੀਪ , ਡਾ: ਦਲਜੀਤ ਸਿੰਘ, ਸੁਖਚੈਨ ਸਿੰਘ ਚੀਮਾਂਬਾਠ, ਪ੍ਰਗਟ ਸਿੰਘ ਫੇਰੂਮਾਨ, ਬਲਵਿੰਦਰ ਸਿੰਘ ਮੋਨੀ ਬਿਆਸ, ਧਰਮਿੰਦਰ ਸਿੰਘ ਜੋਨੀ ਬਿਆਸ, ਨੌਜਵਾਨ ਬੇਰੁਜਗਾਰ ਸਭਾ ਗੁਰਦੁਆਰਾ ਚੌਕ ਰਈਆ, ਬੀਬੀ ਰਘਬੀਰ ਕੌਰ ਸੇਰੋ, ਬੀਬੀ ਹੰਸ ਕੌਰ, ਸੁਰਿੰਦਰ ਕੌਰ, ਇੰਦਰਜੀਤ ਕੌਰ, ਵਿਸ਼ਵਜੀਤ ਸਿੰਘ ਖਿਲਚੀਆਂ, ਜਸਵਿੰਦਰ ਸਿੰਘ ਖਿਲਚੀਆਂ, ਲਾਡਾ ਬੁੱਢਾਥੇਹ, ਬਲਜਿੰਦਰ ਸਿੰਘ ,ਕੰਵਲਜੀਤ ਸਿੰਘ ਜਲਾਲਾਬਾਦ, ਸਤਨਾਮ ਸਿੰਘ ਸੇਰੋ, ਗੁਰਭੇਜ ਸਿੰਘ ਕੋਟ ਮਹਿਤਾਬ, ਸਰਵਣ ਸਿੰਘ ਰਈਆ, ਸਤਨਾਮ ਸਿੰਘ ਮੋੜ , ਦੀਦਾਰ ਸਿੰਘ, ਮਲਕੀਤ ਸਿੰਘ, ਸਿਮਰਜੀਤ ਸਿੰਘ ਜੱਸੀ, ਪ੍ਰਿਤਪਾਲ ਸਿੰਘ ਪੱਡਾ, ਹਰਪਾਲ ਸਿੰਘ ਮੋੜ, ਜਸਵੰਤ ਸਿੰਘ ਮੋੜ, ਬਿੱਲਾ ਜੇ.ਸੀ.ਬੀ., ਦਲਜੀਤ ਸਿੰਘ, ਸੂਰਜ ਅਹੂਜਾ ਤੋ ਇਲਾਵਾ ਬਹੁਤ ਸਾਰੇ ਸਰਗਰਮ ਵਲੰਟੀਅਰ ਹਾਜਰ ਸਨ ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply