Saturday, April 20, 2024

 ‘ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰਕ ਦਾ ਵਰਤਮਾਨ ਤੇ ਭਵਿੱਖ’ ਵਿਸ਼ੇ ‘ਤੇ ਵਿਚਾਰ ਚਰਚਾ ਅੱਜ

ਅੰਮ੍ਰਿਤਸਰ, 27 ਫਰਵਰੀ (ਰੋਮਿਤ ਸ਼ਰਮਾ) – ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਸੋਸਾਇਟੀ ਵਲੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰਕ ਦਾ ਵਰਤਮਾਨ ਤੇ ਭਵਿੱਖ ਵਿਸ਼ੇ ‘ਤੇ 28 ਫਰਵਰੀ ਸ਼ਨੀਵਾਰ ਦੁਪਹਿਰ ਡੇਢ ਵਜੇ ਵਿਰਸਾ ਵਿਹਾਰ ਵਿਖੇ ਵਿਚਾਰ ਚਰਚਾ ਕਰਾਈ ਜਾ ਰਹੀ ਹੈ। ਦੀਪ ਦਵਿੰਦਰ ਸਿੰਘ, ਕੇਵਲ ਧਾਲੀਵਾਲ, ਮਨਮੋਹਨ ਸਿੰਘ ਢਿੱਲੋਂ ਅਤੇ ਦੇਵ ਦਰਦ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਕੈਨੇਡਾ ਵਿਚ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜੂਨ 2015 ਵਿਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਲਈ ਭਾਰਤ ਦੌਰੇ ‘ਤੇ ਆਏ ਸ੍ਰੀ ਅਜਾਇਬ ਸਿੰਘ ਚੱਠਾ ਮੁੱਖ ਮਹਿਮਾਨ ਅਤੇ ਮੀਡੀਆ ਕੁਆਰਡੀਨੇਟਰ ਸ੍ਰੀ ਹਰਜੀਤ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਹੋਣਗੇ। ਸਰਦੂਲ ਸਿੰਘ, ਹਰਬੰਸ ਸਿੰਘ ਯੂ.ਕੇ., ਬਲਦੇਵ ਸਿੰਘ ਚੱਠਾ ਅਮਰੀਕਾ ਅਤੇ ਕਿਰਤਮੀਤ ਕੋਹਾੜ ਕੈਨੇਡਾ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਤੇ ਸਹਿਤ ਦੀ ਅਜੋਕੀ ਸਥਿਤੀ ਨੂੰ ਕੇਂਦਰ ਵਿਚ ਰੱਖ ਕੇ ਵਿਚਾਰ ਚਰਚਾ ਕਰਨਗੇ। ਇਸ ਮੌਕੇ ਲੇਖਕ, ਪੰਜਾਬੀ ਚਿੰਤਕ ਅਤੇ ਭਾਸ਼ਾ ਪ੍ਰੇਮੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਨਗੇ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply