Thursday, April 25, 2024

ਮੈਰੀਟੋਰੀਅਸ ਸਕੂਲ ਵਿਚ ਵਿਦਿਆਰਥੀ ਗ੍ਰਹਿਣ ਕਰ ਰਹੇ ਨੇ ਸੁਚਾਰੂ ਢੰਗ ਨਾਲ ਵਿੱਦਿਆ-ਡਿਪਟੀ ਕਮਿਸ਼ਨਰ

PPN2702201502

PPN2702201503

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਵਿਦਿਆਰਥੀਆਂ ਨੂੰ ਉੱਚ ਤੇ ਮਿਆਰੀ ਵਿੱਦਿਆ ਦਿਵਾਉਣ ਲਈ ਲਗਾਤਾਰ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਦੀ ਲੜੀ ਤਹਿਤ ਰਾਜ ਸਰਕਾਰ ਵਲੋਂ ਰਾਜ ਅੰਦਰ ਰਿਹਾਇਸ਼ੀ ਸਕੂਲ ਖੋਲ੍ਹੇ ਗਏ ਹਨ। ਇਹ ਪ੍ਰਗਟਾਵਾ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਅੱਜ ਚੁਗਾਵਾਂ-ਅਟਾਰੀ (ਨੇੜੇ ਪੰਜਾਬ ਹੈਰੀਟੇਜ ਵਿਲਜ਼) ਬਾਈਪਾਸ ਵਿਖੇ ‘ਸੀਨੀਅਰ ਸੈਕੰਡਰੀ ਰੈਜੀਡਂੈਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਅੰਮ੍ਰਿਤਸਰ’ ਨਾਂਅ ਨਾਲ ਖੋਲ੍ਹੇ ਗਏ ਰਿਹਾਇਸ਼ੀ ਸਕੂਲ ਦਾ ਦੌਰਾ ਕਰਨ ਉਪਰੰਤ ਗੱਲਬਾਤ ਦੌਰਾਨ ਦੱਸਿਆ। ਇਸ ਸਕੂਲ ਵਿਚ ਕੁੱਲ 331 ਵਿਦਿਆਰਥੀ ਵਿੱਦਿਆ ਗ੍ਰਹਿਣ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਿਆਰਵੀਂ ਜਮਾਤ ਵਿਚ ਕਾਮਰਸ ਵਿਸ਼ੇ ਵਿਚ 44 ਲੜਕੀਆਂ ਤੇ 12 ਲੜਕੇ, ਮੈਡੀਕਲ ਵਿਸ਼ੇ ਵਿਚ 50 ਲੜਕੀਆਂ ਤੇ 15 ਲੜਕੇ ਅਤੇ ਨਾਨ-ਮੈਡੀਕਲ ਵਿਸ਼ੇ ਵਿਚ 137 ਲੜਕੀਆਂ ਅਤੇ 73 ਲੜਕੇ ਵਿੱਦਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਿਹਾਇਸ਼ੀ ਸਕੂਲਾਂ ਵਿੱਚ ਲੜਕੀਆਂ ਅਤੇ ਲੜਕਿਆਂ ਦੇ ਵੱਖ-ਵੱਖ ਹੋਸਟਲ ਹਨ, ਜਿਨ੍ਹਾ ਦੀ ਦੇਖ ਰੇਖ ਲਈ ਵੱਖ-ਵੱਖ ਵਾਰਡਨ ਨਿਯੁਕਤ ਕੀਤੇ ਗਏ ਹਨ। ਸਾਰੇ ਵਿਦਿਆਰਥੀਆ ਜੋ ਇਨ੍ਹਾਂ ਸਕੂਲਾਂ ਵਿੱਚ ਦਾਖਲਾ ਲੈਣਗੇ ਦਾ ਹੋਸਟਲ ਵਿੱਚ ਰਹਿਣਾ ਲਾਜ਼ਮੀ ਹੈ, ਜਿਸ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਉਨਾਂ ਦੱਸਿਆ ਕਿ ਸਾਇੰਸ (ਮੈਡੀਕਲ ਅਤੇ ਨਾਨ-ਮੈਡੀਕਲ) ਅਤੇ ਕਾਮਰਸ ਦੇ ਸਾਰੇ ਵਿਸ਼ਿਆ ਲਈ ਵਿਸ਼ੇਸ਼ ਤੌਰ ਤੇ ਨਵੇਂ ਮਾਹਿਰ ਲੈਕਚਰਾਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਸ੍ਰੀ ਰਵੀ ਭਗਤ ਨੇ ਅੱਗੇ ਦੱਸਿਆ ਕਿ ਪੰਜਾਬ ਬੋਰਡ ਦੀ +1 ਅਤੇ +2 ਦੀ ਪੜ੍ਹਾਈ (ਅੰਗਰੇਜ਼ੀ ਮਾਧਿਅਮ) ਦੇ ਨਾਲ ਨਾਲ ਵੱਖ-ਵੱਖ ਮਕਾਬਲਿਆਂ ਲਈ ਵਿਦਿਆਰਥੀਆਂ ਦੀ ਸਹੂਲਤ ਲਈ ਸਪੈਸ਼ਲ ਟੀਚਿੰਗ ਜਮਾਤਾਂ ਲਾਈਆਂ ਜਾਂਦੀਆਂ ਹਨ, ਜਿਸ ਵਿਚ ਸੀ.ਈ.ਟੀ, ਜੀ.ਐਮ.ਟੀ, ਐਂਟਰਸ ਟੈਸਟਜ਼ ਫਾਰ ਮੈਡੀਕਲ ਸਟਰੀਮ, ਕਲੈਟਸ/ਸੀ.ਪੀ.ਈ.ਟੀ ਲਈ ਮੁਫਤ ਸਟੱਡੀ ਕਰਵਾਈ ਜਾਂਦੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਕੰਪਿਊਟਰ ਸਿੱਖਿਆ ਦੇ ਨਾਲ-ਨਾਲ ਬਾਕੀ ਵਿਸ਼ਿਆ ਦੀ ਪੜ੍ਹਾਈ ਵੀ ਕੰਪਿਊਟਰ ਦੀ ਸਹਾਇਤਾ ਨਾਲ ਕਰਵਾਈ ਜਾ ਰਹੀ ਹੈ। ਸਮਾਰਟ ਕਲਾਸ ਰੂਮ ਅਤੇ ਸਮੂਹ ਕਲਾਸ ਰੂਮ ਆਧੁਨਿਕ ਸੁਵਿਧਾਵਾਂ ਨਾਲ ਲੈਸ ਹਨ। ਸਮੂਹ ਜਮਾਤਾਂ ਵਿੱਚ ਈ-ਕੋਟੈਂਨਟ ਰਾਹੀ ਪੜ੍ਹਾਈ ਕਰਵਾਉਣ ਦੀ ਸੁਵਿਧਾ ਹੈ। ਸਮਾਰਟ ਸਾਇੰਸ ਲੈਬਜ਼,ਆਧੁਨਿਕ ਲਾਇਬ੍ਰੇਰੀ, ਸਿਹਤ ਤੇ ਖੇਡਾਂ ਸਾਫਟ ਸਕਿੱਲਜ ( ਅੰਗਰੇਜ਼ੀ ਬੋਲਣ ਦੀ ਮੁਹਾਰਤ, ਲਿਖਣ ਕਲਾ) ਸਮੁੱਚੀ ਸਖਸ਼ੀਅਤ ਦਾ ਵਿਕਾਸ, ਕੈਰੀਅਰ ਅਤੇ ਗਾਈਡੈਂਸ ਕਾਊਂਸਲਰ ਦੀ ਵਿਸ਼ੇਸ਼ ਵਿਵਸਥਾ ਜੋ ਮੁੱਢ ਤੋਂ ਵਿਦਿਆਰਥੀ ਦੇ ਉਸਦੀ ਅਗਲੇਰੇ ਕੈਰੀਅਰ ਲਈ ਉਸ ਨੂੰ ਗਾਈਡ ਕਰੇਗਾ। ਇਨ੍ਹਾਂ ਸਕੂਲਾਂ ਵਿੱਚ ਪੜ੍ਹਾਉਣ ਦਾ ਮਾਧਿਅਮ ਅੰਗਰੇਜ਼ੀ ਹੈ ਅਤੇ ਨਾਲ ਹੀ ਅਧਿਆਪਕ ਵਿਦਿਆਰਥੀਆ ਨੂੰ ਉਨਾਂ ਦੀ ਭਾਸ਼ਾ ਵਿਚ ਸਮਝਾਉਣ ਦੇ ਯੋਗ ਹੋਣਗੇ। ਡਿਸਪੈਂਸਰੀ ਅਤੇ ਸਟੇਸ਼ਨਰੀ ਦੀ ਦੁਕਾਨ ਵੀ ਸਕੂਲ ਕੈਂਪਸ ਦੇ ਅੰਦਰ ਮੌਜੂਦ ਹੈ। ਇਸ ਮੌਕੇ ਉਨਾਂ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਸਕੂਲ ਪ੍ਰਬੰਧਕਾਂ ਵਲੋਂ ਸਾਫ-ਸਫਾਈ ਲਈ ਹੋਰ ਮਾਲੀ ਰੱਖਣ ਦੀ ਬੇਨਤੀ ਤੇ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਜਲਦ ਹੀ ਸਕੂਲ ਵਿਚ ਹੋਰ ਮਾਲੀ ਲਗਾ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੰਦੀਪ ਰਿਸ਼ੀ ਚੇਅਰਮੈਨ ਅੰਮ੍ਰਿਤਸਰ ਡਿਵਲਪਮੈਂਟ ਅਥਾਰਟੀ ਅੰਮ੍ਰਿਤਸਰ, ਸ੍ਰੀ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸ) , ਪ੍ਰਿੰਸੀਪਲ ਮੈਡਮ ਮਨਦੀਪ ਕੌਰ ਅਤੇ ਸਕੂਲ ਦਾ ਸਟਾਫ ਆਦਿ ਹਾਜ਼ਰ ਸੀ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply