Thursday, March 28, 2024

ਖੇਤੀਬਾੜੀ ਸੰਦਾਂ ਦੀ ਸਬਸਿਡੀ ਲਈ ਤਰੀਕਾਂ ਦਾ ਐਲਾਨ

ਫਾਜਿਲਕਾ, 27 ਫਰਵਰੀ (ਵਨੀਤ ਅਰੋੜਾ) – ਖੇਤੀਬਾੜੀ ਵਿਭਾਗ ਵੱਲੋ ਸਾਲ 2014-15 ਦੌਰਾਲ ਫਸਲੀ ਵਿਭਿੰਨਤਾ ਪ੍ਰੋਗਾਰਾਮ-ਫਾਰਮ ਮੈਕੇਨਾਈਜੇਸਨ ਅਤੇ ਵੈਲਿਊ ਅਡੀਸਨ ਕੰਪੋਨੈਂਟ ਪੰਜਾਬ ਰਾਜ ਵਿਚ ਲਾਗੂ ਕਰਨ ਲਈ ਕਿਸਾਨਾਂ ਨੂੰ ਵੱਖ ਵੱਖ ਖੇਤੀ ਸੰਦ ਉਪਦਾਨ ਦਿੱਤੇ ਜਾਣੇ ਹਨ। ਜਿਨ੍ਹਾ ਕਿਸਾਨਾਂ ਨੇ ਵੱਖ ਵੱਖ ਖੇਤੀ ਸੰਦ ਉਪਦਾਨ ਦੇ ਲੈਣ ਲਈ ਆਪਣਾ ਬਿਨੈ ਪੱਤਰ ਆਪਣੇ ਬਲਾਕ ਦੇ ਖੇਤੀਬਾੜੀ ਵਿਭਾਗ ਦੇ ਦਫਤਰ ਵਿਖੇ ਮਿਤੀ 31-12-2014 ਤੱਕ ਜਮਾਂ ਕਰਵਾਏ ਸਨ। ਉਹਨਾਂ ਦੀ ਲਾਟਰੀ ਸਬੰਧਤ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਵਿਖੇ ਕੱਢੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਮੁੱਖ ਖੇਤੀ ਬਾੜੀ ਅਫਸਰ ਸ.ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਲਾਟਰੀ ਅਬੋਹਰ ਨੂੰ ਮਿਤੀ 10-03-2015 ਖੂਈਆਂ ਸਰਵਰ ਮਿਤੀ 05-03-2015, ਬਲਾਕ ਫਾਜਿਲਕਾ ਮਿਤੀ 05-03-2015,ਬਲਾਕ ਜਲਾਲਾਬਾਦ ਮਿਤੀ 09-03-2015 ਅਤੇ ਅਬੋਹਰ ਨੂੰ ਮਿਤੀ 10-03-2015 ਅਬੋਹਰ ਨੂੰ ਮਿਤੀ 10-03-2015 ਨੂੰ ਸਵੇਰੇ 11 ਵਜੇ ਕੱਢੀ ਜਾਵੇਗੀ। ਉਨ੍ਹਾਂ ਸਬੰਧਿਤ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਬੰਧਿਤ ਤਰੀਕਾਂ ਨੂੰ ਆਪਣੇ-ਆਪਣੇ ਬਲਾਕ ਦਫਤਰ ਵਿਚ ਸਮੇ ਸਿਰ ਪਹੁੰਚਣ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply