Friday, April 19, 2024

ਫਾਜਿਲਕਾ ਵਾਸਤੇ ਨਿਰਾਸਾ ਜਨਕ ਰਿਹਾ ਰੇਲਵੇ ਬਜ਼ਟ

Railਫਾਜਿਲਕਾ, 27 ਫਰਵਰੀ ( ਵਿਨੀਤ ਅਰੋੜਾ ): ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਵੀਰਵਾਰ ਨੂੰ ਸੰਸਦ ਵਿਚ 2015-16 ਦੇ ਰੇਲਵੇ ਬਜ਼ਟ ਨੂੰ ਪੇਸ਼ ਕੀਤਾ ਗਿਆ। ਇਸ ਬਜ਼ਟ ਵਿਚ ਨਾਰਦਰਨ ਰੇਲਵੇ ਪੈਸੰਜਰ ਸੰਮਤੀ ਨੂੰ ਬੜੀ ਨਿਰਾਸ਼ਾ ਹੋਈ। ਸੰਮਤੀ ਵੱਲੋਂ ਫਿਰੋਜ਼ਪੁਰ ਦੇ ਸਾਂਸਦ ਸ਼ੇਰ ਸਿੰਘ ਘੁਬਾਇਆ ਨਾਲ ਸਾਬਕਾ ਰੇਲਵੇ ਮੰਤਰੀ ਸਦਾ ਨੰਦ ਗੌੜ ਤੇ ਮੌਜੂਦਾ ਰੇਲ ਮੰਤਰੀ ਨਾਲ ਕੀਤੀ ਗਈ ਮੁਲਾਕਾਤ ਤੇ ਪੱਤਰ ਵਿਵਹਾਰ ਰਾਹੀ ਪੇਸ਼ ਕੀਤੀਆਂ ਗਈਆਂ ਮੰਗਾਂ ਨੂੰ ਬਿਲਕੁੱਲ ਅੱਖੋਂ ਪਰੋਖੇ ਕੀਤਾ ਗਿਆ।  ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ, ਸਰਪ੍ਰਸਤ ਵਕੀਲ ਚੰਦ ਦਾਵੜਾ, ਜਨਰਲ ਸਕੱਤਰ ਐਡਵੋਕੇਟ ਬਾਬੂ ਰਾਮ, ਮੀਤ ਪ੍ਰਧਾਨ ਰਾਜਪਾਲ ਗੁੰਬਰ, ਡਾ. ਸ਼ਿਵ ਛਾਬੜਾ, ਸਕੱਤਰ ਸ਼ਾਮ ਲਾਲ ਛਾਬੜਾ, ਪੂਰਨ ਸਿੰਘ ਸੇਠੀ ਅਤੇ ਸਕੱਤਰ ਸਿਡਾਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਭਾਂਵੇਂ ਰੇਲ ਮੰਤਰੀ ਨੇ 2015-16 ਦੇ ਬਜਟ ਵਿਚ ਕੋਈ ਨਵੀਂ ਗੱਡੀ ਦਾ ਐਲਾਨ ਨਹੀਂ ਕੀਤਾ ਪਰ ਪਹਿਲੀਆਂ ਚਲਦੀਆਂ ਗੱਡੀਆਂ ਦੇ ਰੂਟ ਵਿਚ ਵਿਸਥਾਰ ਕੀਤਾ ਜਾਣਾ ਚਾਹੀਦਾ ਸੀ। ਜਿਵੇਂ ਕਿ ਚੰਡੀਗੜ੍ਹ ਤੋਂ ਫਿਰੋਜ਼ਪੁਰ ਆਉਣ ਵਾਲੀ ਗੱਡੀ ਨੂੰ ਫਾਜ਼ਿਲਕਾ ਤੱਕ ਵਧਾਉਣਾ, ਗੰਗਾਨਗਰ ਫਿਰੋਜ਼ਪੁਰ ਐਕਸਪ੍ਰੈਸ ਜਿਹੜੀ ਕਿ ਲੁਧਿਆਣਾ ਜਾਂਦੀ ਹੈ, ਨੂੰ ਹਰਿਦੁਆਰ ਤੱਕ ਵਧਾਉਣਾ ਚਾਹੀਦਾ ਸੀ। ਇਸ ਨਾਲ ਜਿਥੇ ਰੇਲ ਵਿਭਾਗ ਨੂੰ ਆਰਥਿਕ ਫਾਇਦਾ ਹੋਣਾ ਸੀ, ਉਥੇ ਹੀ ਯਾਤਰੀਆਂ ਨੂੰ ਵੀ ਸਹੂਲਤ ਮਿਲਣੀ ਸੀ। ਡਾ. ਬਾਘਲਾ ਨੇ ਦੱਸਿਆ ਕਿ ਰੇਲਵੇ ਮੰਤਰੀ ਨੇ ਸਵੱਛ ਭਾਰਤ ਸਵੱਛ ਰੇਲ ਦਾ ਨਾਅਰਾ ਤਾਂ ਦਿਤਾ ਹੈ ਪਰ ਡੀਐਮਯੂ ਗੱਡੀਆਂ ਵਿਚ ਪਖਾਨੇ ਨਾ ਹੋਣ ਕਰਕੇ ਇਹ ਨਾਅਰਾ ਕਿਵੇਂ ਕਾਮਯਾਬ ਹੋ ਸਕਦਾ ਹੈ। ਇਨ੍ਹਾਂ ਗੱਡੀਆਂ ਵਿਚ ਪਖਾਨੇ ਨਾ ਹੋਣ ਕਾਰਨ ਬਜੁਰਗਾਂ ਤੇ ਬੱਖਿਆਂ ਨੂੰ ਮਜ਼ਬੂਰਨ ਗੱਡੀ ਵਿਚ ਹੀ ਮੱਲ ਤਿਆਗ ਕਰਨਾ ਪੈਂਦਾ ਹੈ। ਫਾਜ਼ਿਲਕਾ ਅਬੋਹਰ ਵਿਚਾਲੇ ਨਵੇਂ ਟ੍ਰੈਕ ਤੇ 3 ਅਰਬ ਰੁਪਏ ਤੇ ਸਿਰਫ 2 ਟਾਇਮ ਹੀ ਗੱਡੀ ਚਲਾਏ ਜਾਣ ਨਾਲ ਰੇਲਵੇ ਨੂੰ ਆਮਦਨ ਨਹੀਂ ਹੋ ਰਹੀ। ਰੇਲਵੇ ਦੀ ਆਮਦਨ ਵਿਚ ਵਾਧਾ ਕਰਨ ਲਈ ਇਸ ਰੂਟ ਤੇ ਹੋਰ ਗੱਡੀਆਂ ਚਲਾਈਆਂ ਜਾਣੀਆਂ ਚਾਹੀਦੀਆਂ ਸਨ। ਇਸ ਦੇ ਨਾਲ ਹੀ ਸ਼੍ਰੀ ਗੰਗਾਨਗਰ ਤੋਂ ਨੰਦੇੜ ਸਾਹਿਬ ਜਾਣ ਵਾਲੀ ਗੱਡੀ ਦਾ ਰੂਟ ਫਾਜ਼ਿਲਕਾ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਕੀਤਾ ਜਾਣਾ ਚਾਹੀਦਾ ਸੀ ਤਾਂਕਿ ਸ਼੍ਰੀ ਮੁਕਤਸਰ ਸਾਹਿਬ ਨੂੰ ਨੰਦੇੜ ਨਾਲ ਜੋੜਿਆ ਜਾ ਸਕੇ। ਇਸ ਦੇ ਨਾਲ ਹੀ ਰੇਲਵੇ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਜਰੂੂਰਤ ਅਨੁਸਾਰ ਗੱਡੀਆਂ ਦੇ ਡੱਬੇ ਵਧਾਏ ਜਾਂ ਘਟਾਏ ਜਾ ਸਕਦੇ ਹਨ। ਸੰਮਤੀ ਦੇ ਆਹੁਦੇਦਾਰਾਂ ਨੇ ਰੇਲ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਡੀਐਮਯੂ ਵਿਚ ਸਿਰਫ 3 ਡੱਬੇ ਹੁੰਦੇ ਹਨ ਤੇ ਮੁਸਾਫਰਾਂ ਦੀ ਗਿਣਤੀ ਹਜ਼ਾਰਾਂ ਵਿਚ ਹੁੰਦੀ ਹੈ, ਇਨ੍ਹਾਂ ਗੱਡੀਆਂ ਵਿਚ ਡੱਬੇ ਵਧਾਏ ਜਾਣ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 2014-15 ਦੇ ਰੇਲ ਬਜ਼ਟ ਵਿਚ ਫਿਰੋਜ਼ਪੁਰ ਦੇ ਮੱਲਾਂਵਾਲਾ ਤਰਨਤਾਰਨ ਦੇ ਪੱਟੀ ਤੱਕ ਨਵੀਂ ਰੇਲ ਲਾਈਨ ਟ੍ਰੈਕ ਵਿਛਾਉਣ ਲਈ ਕਿਹਾ ਗਿਆ ਸੀ, ਇਸ ਬਜ਼ਟ ਵਿਚ ਉਸ ਦਾ ਕੋਈ ਜਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲੇ ਤਾਂ ਬਜ਼ਟ ਪੇਸ਼ ਕੀਤਾ ਗਿਆ ਹੈ, ਇਸ ਦੇ ਪਾਸ ਹੋਣ ਤੋਂ ਪਹਿਲਾਂ ਪਹਿਲਾਂ ਰੇਲ ਮੰਤਰਾਲੇ ਨੂੰ ਭੇਜੇ ਗਏ ਸੁਝਾਵਾਾਂ ਵੱਲ ਧਿਆਨ ਦਿਤਾ ਜਾਵੇ।

Check Also

ਹਲਕਾ 019-ਅੰਮ੍ਰਿਤਸਰ ਦੱਖਣੀ ਦੇ ਬੂਥਾਂ ਦੀ ਕੀਤੀ ਚੈਕਿੰਗ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਘਨਸ਼ਾਮ ਥੋਰੀ ਦੇ ਆਦੇਸ਼ ਮੁਤਾਬਿਕ …

Leave a Reply